BMW i7 M70 xDrive Revealed: BMW ਨੇ ਆਪਣੀ ਨਵੀਂ i7 M70 xDrive ਤੋਂ ਸਸਪੈਂਸ ਖ਼ਤਮ ਕਰ ਦਿੱਤਾ ਹੈ, ਇਹ ਕੰਪਨੀ ਦੀ ਹੁਣ ਤੱਕ ਦੀ ਸਭ ਤੋਂ ਪਾਵਰਫੁੱਲ ਇਲੈਕਟ੍ਰਿਕ ਕਾਰ ਹੋਣ ਜਾ ਰਹੀ ਹੈ। ਇਸ ਦੀ ਸ਼ੁਰੂਆਤ ਸ਼ੰਘਾਈ ਮੋਟਰ ਸ਼ੋਅ ਵਿੱਚ ਕੀਤੀ ਜਾਵੇਗੀ, ਜੋ ਕਿ 18 ਅਪ੍ਰੈਲ ਤੋਂ 27 ਅਪ੍ਰੈਲ (2023) ਤੱਕ ਚੱਲੇਗਾ।
ਦੱਸ ਦਈਏ ਕਿ ਇਸ ਇਲੈਕਟ੍ਰਿਕ ਸੇਡਾਨ ਨੂੰ ਇੱਕ ਡਿਊਲ-ਮੋਟਰ ਡਰਾਈਵਟ੍ਰੇਨ ਮਿਲਦਾ ਹੈ, ਜਿਸਦੀ ਸੰਯੁਕਤ ਪਾਵਰ 660hp ਹੈ, ਜੋ ਕਿ 2022 ਵਿੱਚ ਲਾਂਚ ਕੀਤੇ iX M60 xDrive ਦੇ ਆਉਟਪੁੱਟ ਤੋਂ ਲਗਪਗ 41hp ਵੱਧ ਹੈ।
ਜਾਣੋ ਬੈਟਰੀ ਅਤੇ ਸਪੀਡ ਬਾਰੇ
ਇਸ ਦਾ ਫਰੰਟ ਇਲੈਕਟ੍ਰਿਕ ਮੋਟਰ 258hp ਤੇ ਪਿਛਲਾ ਇਲੈਕਟ੍ਰਿਕ ਮੋਟਰ 490hp ਜਨਰੇਟ ਕਰਦਾ ਹੈ। ਨਵੀਂ ਸੇਡਾਨ CLAR ਪਲੇਟਫਾਰਮ ‘ਤੇ ਆਧਾਰਿਤ ਹੈ, ਤੇ 101.7kWh ਦੀ ਲਿਥੀਅਮ-ਆਇਨ ਬੈਟਰੀ ਨਾਲ ਸੰਚਾਲਿਤ ਹੋਵੇਗੀ। BMW i7 M70 xDrive 488km ਤੋਂ 560km ਵਿਚਕਾਰ ਰੇਂਜ (WLTP ਟੈਸਟ ਸਾਈਕਲ) ਪ੍ਰਦਾਨ ਕਰਨ ਦੇ ਸਮਰੱਥ ਹੋਵੇਗੀ। ਇਸ ਦੀਆਂ ਮੋਟਰਾਂ 20.8kWh ਤੋਂ 23.8kWh ਪ੍ਰਤੀ 100km ਮਿਲਾ ਕੇ ਖਪਤ ਕਰਨਗੀਆਂ। ਕੰਪਨੀ ਦਾ ਦਾਅਵਾ ਹੈ ਕਿ ਇਹ 3.7 ਸੈਕਿੰਡ ‘ਚ 0-100 KMPH ਦੀ ਸਪੀਡ ਹਾਸਲ ਕਰ ਸਕੇਗੀ।
ਕੀ ਹੈ ਬੀਐਮਡਬਲਿਊ ਦੀ ਭਾਰਤ ਲਈ ਪਲਾਨਿੰਗ ਤੇ ਇਸ ਈਵੀ ਦੀ ਕੀਮਤ
BMW ਵਰਤਮਾਨ ਵਿੱਚ ਭਾਰਤ ਵਿੱਚ i7 xDrive 60 ਵੇਚਦਾ ਹੈ, ਜਿਸਦੀ ਕੀਮਤ 1.95 ਕਰੋੜ ਰੁਪਏ (ਐਕਸ-ਸ਼ੋਰੂਮ, ਭਾਰਤ) ਹੈ। ਸੰਭਾਵਨਾ ਹੈ ਕਿ ਜਰਮਨ ਕਾਰ ਨਿਰਮਾਤਾ ਕੰਪਨੀ ਇੱਥੇ i7 M70 xDrive ਨੂੰ ਵੀ ਲਾਂਚ ਕਰੇਗੀ ਪਰ ਕੰਪਨੀ ਵੱਲੋਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ, BMW ਨੇ ਭਾਰਤ ਲਈ ਕਾਫੀ ਧਮਾਕੇਦਾਰ ਯੋਜਨਾਵਾਂ ਬਣਾਈਆਂ ਹਨ। BMW ਦੀ ਇਸ ਸਾਲ ਭਾਰਤ ਵਿੱਚ 19 ਕਾਰਾਂ ਲਾਂਚ ਕਰਨ ਦੀ ਪਲਾਨਿੰਗ ਹੈ, ਜਿਸ ਵਿੱਚ ਬਿਲਕੁਲ ਨਵੇਂ ਮਾਡਲ ਤੇ ਮੌਜੂਦਾ ਮਾਡਲਾਂ ਦੇ ਫੇਸਲਿਫਟ ਸ਼ਾਮਲ ਹਨ।
ਕੰਪਨੀ Electric Cars ਵੀ ਲਾਂਚ ਕਰੇਗੀ। ਕੁਝ ਸਮਾਂ ਪਹਿਲਾਂ BMW ਗਰੁੱਪ ਇੰਡੀਆ ਦੇ ਪ੍ਰਧਾਨ ਵਿਕਰਮ ਪਵਾਹ ਨੇ ਕਿਹਾ, ”ਅਸੀਂ ਇਸ ਸਾਲ 22 ਉਤਪਾਦ ਪੇਸ਼ ਕਰਨ ਜਾ ਰਹੇ ਹਾਂ, ਜਿਸ ‘ਚ 19 ਕਾਰਾਂ ਅਤੇ ਤਿੰਨ ਬਾਈਕਸ ਸ਼ਾਮਲ ਹਨ।” ਇਸ ਤਰ੍ਹਾਂ ਨਾਲ ਕੰਪਨੀ ਇਸ ਸਾਲ ਕੁੱਲ 22 ਉਤਪਾਦਾਂ ‘ਚ 19 ਕਾਰਾਂ ਤੇ 3 ਦੋ ਪਹੀਆ ਵਾਹਨ ਲਾਂਚ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h