ਪੰਜਾਬ ਵਾਸੀਆਂ ਲਈ ਇੱਕ ਹੋਰ ਦੁਖਦਾਈ ਖ਼ਬਰ ਆਈ ਹੈ। ਬੀਤੀ ਕੱਲ੍ਹ ਸ਼ਾਮ ਜਲੰਧਰ ਦੇ ਇੱਕ ਮਸ਼ਹੂਰ ਬਾਡੀ ਬਿਲਡਰ ਦਾ ਦੇਹਾਂਤ ਹੋ ਗਿਆ ਹੈ। ਵਰਿੰਦਰ ਸਿੰਘ ਘੁੰਮਣ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਘੁੰਮਣ ਇਲਾਜ ਲਈ ਅੰਮ੍ਰਿਤਸਰ ਗਿਆ ਸੀ, ਜਿੱਥੇ ਉਸਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਚਲਾਣਾ ਕਰ ਗਏ। ਇਹ ਦੱਸਣ ਯੋਗ ਹੈ ਕਿ ਬਾਡੀ ਬਿਲਡਰ ਬਰਿੰਦਰ ਘੁੰਮਣ 2027 ਦੀਆਂ ਵਿਧਾਨਸਭਾ ਚੋਣਾਂ ਵੀ ਲੜਣੀਆਂ ਚਾਹੁੰਦੇ ਸਨ। ਇਹ ਦੁਨੀਆ ਦੇ ਪਹਿਲੇ ਸ਼ਾਕਾਹਾਰੀ ਬਾਡੀ ਬਿਲਡਰ ਵੱਜੋਂ ਜਾਣੇ ਜਾਂਦੇ ਸਨ। ਜਿਨ੍ਹਾਂ ਮੌਤ ਤੇ ਪੂਰੇ ਪੰਜਾਬ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।