ਵਾਸ਼ਿੰਗਟਨ: ਅਮਰੀਕਾ ‘ਚ ਇਸ ਸਾਲ ਕੜਾਕੇ ਦੀ ਠੰਢ ਤੇ ਬਰਫਬਾਰੀ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਨਾਲ ਹੀ ਬੰਬ ਚੱਕਰਵਾਤ ਕਾਰਨ ਇੱਕ ਲੱਖ ਤੋਂ ਵੱਧ ਅਮਰੀਕੀਆਂ ਦੇ ਘਰਾਂ ਦੀ ਬਿਜਲੀ ਗੁਲ ਹੈ, ਜਿਸ ਕਾਰਨ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਹਨੇਰੇ ਵਿੱਚ ਰਹਿਣਾ ਪਿਆ।
ਦਰਅਸਲ ਸਰਦੀਆਂ ਦੇ ਬਰਫੀਲੇ ਤੂਫਾਨ ਨੇ ਅਮਰੀਕਾ ਨੂੰ ਘੇਰ ਲਿਆ ਹੈ। ਜਿਸ ਨਾਲ ਹਾਈਵੇਅ ਬੰਦ ਹੋ ਗਏ ਹਨ, ਉਡਾਣਾਂ ਬੰਦ ਹਨ ਤੇ ਇਹ ਖ਼ਤਰਨਾਕ ਮੌਸਮ ਕ੍ਰਿਸਮਸ ਯਾਤਰੀਆਂ ਲਈ ਵੀ ਮੁਸੀਬਤ ਬਣ ਗਿਆ। ਭਾਰੀ ਬਰਫ਼ ਵਿੱਚ ਹਵਾ ਇੰਨੀ ਠੰਢੀ ਹੈ ਕਿ ਇਹ ਉਬਲਦੇ ਪਾਣੀ ਨੂੰ ਤੁਰੰਤ ਬਰਫ਼ ਵਿੱਚ ਬਦਲ ਦਿੰਦੀ ਹੈ। ਰਿਪੋਰਟਾਂ ਮੁਤਾਬਕ ਅਮਰੀਕਾ ਦੀ 70 ਫੀਸਦੀ ਆਬਾਦੀ ਮੌਸਮ ਦੀ ਚਿਤਾਵਨੀ ਦੇ ਅਧੀਨ ਹੈ।
ਇੱਕ ਸਮਾਜ ਸੇਵੀ ਸੰਸਥਾ ਮੁਤਾਬਕ ਏਲ ਪਾਸੋ, ਟੈਕਸਾਸ ਵਿੱਚ, ਮੈਕਸੀਕੋ ਤੋਂ ਹਤਾਸ਼ ਪ੍ਰਵਾਸੀਆਂ ਨੇ ਚਰਚਾਂ, ਸਕੂਲਾਂ ਤੇ ਨਾਗਰਿਕ ਕੇਂਦਰਾਂ ‘ਚ ਸ਼ਰਨ ਲਈ, ਜਿਸ ਕਰਕੇ ਇਨ੍ਹਾਂ ਥਾਂਵਾਂ ‘ਤੇ ਭੀੜ ਇੱਕਠਾ ਹੋ ਗਈ ਹੈ। ਪਰ ਕੁਝ ਨੇ ਅਜੇ ਵੀ ਇਮੀਗ੍ਰੇਸ਼ਨ ਦੇ ਡਰੋਂ -15 ਫਾਰਨਹੀਟ ਵਿੱਚ ਬਾਹਰ ਰਹਿਣ ਦੀ ਚੋਣ ਕੀਤੀ।
This is the scene outside the Nordstrom at the Mall of America, which is currently in lockdown mode. We’re working to learn more. @WCCO pic.twitter.com/1eXfTfyPDe
— Allen Henry (@AllenWCCO) December 24, 2022
ਉੱਤਰੀ ਅਤੇ ਦੱਖਣੀ ਡਕੋਟਾ, ਓਕਲਾਹੋਮਾ, ਆਇਓਵਾ ਅਤੇ ਹੋਰ ਥਾਵਾਂ ‘ਤੇ ਆਵਾਜਾਈ ਵਿਭਾਗਾਂ ਨੇ ਲਗਪਗ ਜ਼ੀਰੋ ਵਿਜ਼ੀਬਿਲਟੀ ਵ੍ਹਾਈਟਆਊਟ, ਬਰਫ ਨਾਲ ਢੱਕੀਆਂ ਸੜਕਾਂ ਅਤੇ ਬਰਫੀਲੇ ਤੂਫਾਨ ਦੀਆਂ ਸਥਿਤੀਆਂ ਦੀ ਰਿਪੋਰਟ ਕੀਤੀ, ਤੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ।
ਵੀਰਵਾਰ ਨੂੰ ਓਕਲਾਹੋਮਾ ਵਿੱਚ ਘੱਟੋ-ਘੱਟ ਦੋ ਮੌਤਾਂ ਦੀ ਰਿਪੋਰਟ ਕੀਤੀ ਗਈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਆਪਣੇ ਰਾਜ ਵਿੱਚ ਤਿੰਨ ਲੋਕਾਂ ਦੀ ਪੁਸ਼ਟੀ ਕੀਤੀ। ਸਥਾਨਕ ਮੀਡੀਆ ਮੁਤਾਬਕ, ਓਹੀਓ ਵਿੱਚ 50 ਵਾਹਨਾਂ ਦੇ ਢੇਰ ਵਿੱਚ ਘੱਟੋ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਮਿਸ਼ੀਗਨ ਵਿੱਚ ਨੌਂ ਟਰੈਕਟਰ ਟਰੇਲਰਾਂ ਦੇ ਇੱਕ ਹਾਦਸੇ ਨੇ ਆਵਾਜਾਈ ਵਿੱਚ ਵਿਘਨ ਪਾਇਆ। ਵਾਹਨ ਚਾਲਕਾਂ ਨੂੰ ਸੜਕਾਂ ‘ਤੇ ਨਾ ਜਾਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਅਮਰੀਕਾ ਦੀਆਂ 5000 ਉਡਾਣਾਂ ਰੱਦ
ਫਲਾਈਟ ਟ੍ਰੈਕਿੰਗ ਵੈਬਸਾਈਟ ਫਲਾਈਟ ਅਵੇਅਰ ਮੁਤਾਬਕ ਨਿਊਯਾਰਕ, ਸੀਏਟਲ ਅਤੇ ਸ਼ਿਕਾਗੋ ਦੇ ਓ’ਹੇਅਰ ‘ਚ ਕਈ ਅੰਤਰਰਾਸ਼ਟਰੀ ਹੱਬਾਂ ਵਿੱਚ ਸ਼ੁੱਕਰਵਾਰ ਨੂੰ ਲਗਪਗ 5,000 ਯੂਐਸ ਉਡਾਣਾਂ ਨੂੰ ਰੱਦ ਕਰ ਦਿੱਤਾਤੇ ਹੋਰ 7,600 ਦਾ ਸਮਾਂ ਬਦਲ ਦਿੱਤਾ।
NWS ਨੇ ਟਵੀਟ ਕੀਤਾ ਕਿ ਟੋਰਾਂਟੋ ਵਿੱਚ ਮੌਸਮ ਵਿਗਿਆਨੀ ਕੇਲਸੀ ਮੈਕਈਵੇਨ ਨੇ ਏਰੀ ਝੀਲ ਵਿੱਚ 26 ਫੁੱਟ (ਅੱਠ ਮੀਟਰ) ਤੱਕ ਦੀਆਂ ਲਹਿਰਾਂ ਦੀ ਰਿਪੋਰਟ ਕੀਤੀ, ਜਦੋਂ ਕਿ ਫੇਅਰਪੋਰਟ ਹਾਰਬਰ, ਓਹੀਓ ਵਿੱਚ 74 ਮੀਲ (120 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਦੀ ਰਿਪੋਰਟ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h