Johnson & Johnson Company: ਬੰਬੇ ਹਾਈ ਕੋਰਟ (Bombay High Court) ਨੇ ਜੌਨਸਨ ਐਂਡ ਜੌਨਸਨ ਕੰਪਨੀ ਨੂੰ ਵੱਡੀ ਰਾਹਤ ਦਿੰਦਿਆਂ ਮਹਾਰਾਸ਼ਟਰ ਸਰਕਾਰ (Maharashtra government) ਦੇ ਦੋ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਦਰਅਸਲ, ਮਹਾਰਾਸ਼ਟਰ ਸਰਕਾਰ ਨੇ ਜੌਨਸਨ ਐਂਡ ਜੌਨਸਨ ਕੰਪਨੀ ਦੇ ਬੇਬੀ ਪਾਊਡਰ ਦਾ ਨਿਰਮਾਣ ਲਾਇਸੈਂਸ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਰਕਾਰ ਨੇ ਕੰਪਨੀ ‘ਤੇ ਬੇਬੀ ਪਾਊਡਰ ਬਣਾਉਣ, ਵੇਚਣ ਅਤੇ ਵੰਡਣ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਜਿਸ ਨੂੰ ਹੁਣ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਤੇ ਕੰਪਨੀ ਨੂੰ ਬੇਬੀ ਪਾਊਡਰ ਬਣਾਉਣ ਅਤੇ ਵੇਚਣ ਦਾ ਲਾਇਸੈਂਸ ਮੁੜ ਦਿੰਦੇ ਹੋਏ ਬੇਬੀ ਪਾਊਡਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਸਰਕਾਰ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਕੰਪਨੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ। ਬੰਬੇ ਹਾਈ ਕੋਰਟ ਦੇ ਜਸਟਿਸ ਗੌਤਮ ਪਟੇਲ ਅਤੇ ਜਸਟਿਸ ਐਸਜੀ ਡਿਗੇ ਦੀ ਡਿਵੀਜ਼ਨ ਬੈਂਚ ਨੇ ਆਪਣੇ ਹੁਕਮਾਂ ਵਿੱਚ ਸਰਕਾਰ ਦੇ ਹੁਕਮਾਂ ਨੂੰ ਪੱਖਪਾਤੀ, ਕਠੋਰ ਅਤੇ ਅਨੁਚਿਤ ਕਰਾਰ ਦਿੱਤਾ ਹੈ।
ਹਾਈ ਕੋਰਟ ਨੇ ਕਿਹਾ ਕਿ ਉੱਚ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰਕੇ ਕਾਸਮੈਟਿਕ ਉਤਪਾਦਾਂ ਵਿੱਚ ਗੁਣਵੱਤਾ ਅਤੇ ਸੁਰੱਖਿਆ ਪਹਿਲੀ ਤਰਜੀਹ ਹੈ, ਪਰ ਜੇਕਰ ਨਿਰਮਾਣ ਦੌਰਾਨ ਥੋੜ੍ਹੀ ਜਿਹੀ ਵੀ ਕਮੀ ਹੁੰਦੀ ਹੈ ਤਾਂ ਪੂਰੀ ਨਿਰਮਾਣ ਪ੍ਰਕਿਰਿਆ ਨੂੰ ਰੋਕਣਾ ਸਹੀ ਨਹੀਂ ਹੈ।
ਹਾਈ ਕੋਰਟ ਨੇ ਕਿਹਾ ਕਿ ਕਾਰਜਪਾਲਿਕਾ ਨੇ ਕੀੜੀ ਨੂੰ ਮਾਰਨ ਲਈ ਹਥੌੜੇ ਦੀ ਵਰਤੋਂ ਕੀਤੀ ਹੈ। ਕੀ ਇਹ ਜ਼ਰੂਰੀ ਹੈ ਕਿ ਜੇਕਰ ਉਤਪਾਦ ਵਿੱਚ ਮਾਮੂਲੀ ਕਮੀ ਹੈ, ਤਾਂ ਲਾਇਸੈਂਸ ਰੱਦ ਕਰਨ ਦਾ ਇੱਕੋ ਇੱਕ ਵਿਕਲਪ ਹੈ? ਅਦਾਲਤ ਨੇ ਸਰਕਾਰ ਦੇ ਹੁਕਮਾਂ ਨੂੰ ਬਹੁਤ ਸਖ਼ਤ ਦੱਸਿਆ ਅਤੇ ਸਰਕਾਰ ਦੀ ਕਾਰਵਾਈ ਨੂੰ ਪੱਖਪਾਤੀ ਅਤੇ ਅਨੁਚਿਤ ਕਰਾਰ ਦਿੱਤਾ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਐਫਡੀਏ ਨੇ ਮੁਲੁੰਡ, ਮੁੰਬਈ, ਨਾਸਿਕ ਅਤੇ ਪੁਣੇ ਤੋਂ ਜਾਨਸਨ ਐਂਡ ਜੌਨਸਨ ਬੇਬੀ ਪਾਊਡਰ ਦੇ ਕੁਝ ਸੈਂਪਲ ਲਏ ਸੀ, ਜਿਸ ਵਿੱਚ ਇਹ ਪਾਊਡਰ ਬੱਚਿਆਂ ਦੀ ਸਿਹਤ ਲਈ ਠੀਕ ਨਹੀਂ ਪਾਇਆ ਗਿਆ। ਇਸ ਤੋਂ ਬਾਅਦ, ਮਹਾਰਾਸ਼ਟਰ ਸਰਕਾਰ ਨੇ 15 ਸਤੰਬਰ, 2022 ਨੂੰ ਇੱਕ ਆਦੇਸ਼ ਜਾਰੀ ਕਰਕੇ ਕੰਪਨੀ ਦੀਆਂ ਕੁਝ ਨਿਰਮਾਣ ਇਕਾਈਆਂ ਦੇ ਲਾਇਸੈਂਸ ਰੱਦ ਕਰ ਦਿੱਤੇ। ਇਸ ਤੋਂ ਬਾਅਦ, 20 ਸਤੰਬਰ 2022 ਨੂੰ ਸਰਕਾਰ ਨੇ ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ ਦੇ ਨਿਰਮਾਣ, ਵਿਕਰੀ ਅਤੇ ਵੰਡ ‘ਤੇ ਵੀ ਪਾਬੰਦੀ ਲਗਾਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h