ਮੁੰਬਈ ਦੇ ਪੰਜ ਤਾਰਾ ਲਲਿਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਹੋਟਲ ਮਾਲਕ ਤੋਂ 5 ਕਰੋੜ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ। ਪੈਸੇ ਨਾ ਦੇਣ ‘ਤੇ ਹੋਟਲ ‘ਚ 4 ਥਾਵਾਂ ‘ਤੇ ਬੰਬ ਲਗਾਉਣ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- Sonali Phogat Passed Away: ਟਿਕਟੋਕ ਸਟਾਰ ਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ
ਜਾਣਕਾਰੀ ਮੁਤਾਬਕ ਹੋਟਲ ਵਿੱਚ ਸੋਮਵਾਰ ਨੂੰ ਇੱਕ ਫਰਜ਼ੀ ਫੋਨ ਆਇਆ, ਜਿਸ ਵਿੱਚ ਧਮਾਕਿਆਂ ਨੂੰ ਰੋਕਣ ਲਈ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਸੂਤਰਾਂ ਮੁਤਾਬਕ ਇਹ ਕਾਲ ਸ਼ਾਮ ਕਰੀਬ 6 ਵਜੇ ਮੁੰਬਈ ਦੇ ਲਲਿਤ ਹੋਟਲ ‘ਚ ਆਈ।
ਇਹ ਵੀ ਪੜ੍ਹੋ- ਕੀ ਮੁਫਤ ਬਿਜਲੀ ਤੇ Wifi ਵਰਗੀਆਂ ਸਕੀਮਾਂ ਹੋਣਗੀਆਂ ਬੰਦ, ਸੁਪਰੀਮ ਕੋਰਟ ਅੱਜ ਕਰ ਸਕਦੀ ਹੈ ਫੈਸਲਾ
ਅਣਪਛਾਤੇ ਕਾਲਰ ਨੇ ਦਾਅਵਾ ਕੀਤਾ ਕਿ ਲਲਿਤ ਹੋਟਲ ‘ਚ ਚਾਰ ਥਾਵਾਂ ‘ਤੇ ਬੰਬ ਰੱਖੇ ਗਏ ਸਨ ਅਤੇ ਜੇਕਰ ਹੋਟਲ ਪ੍ਰਬੰਧਨ ਨੇ ਉਨ੍ਹਾਂ ਨੂੰ 5 ਕਰੋੜ ਰੁਪਏ ਦੀ ਫਿਰੌਤੀ ਦੇਣ ਤੋਂ ਇਨਕਾਰ ਕੀਤਾ ਤਾਂ ਹੋਟਲ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਹਾਲਾਂਕਿ ਇਹ ਅਫਵਾਹ ਹੀ ਨਿਕਲੀ ਕਿਉਂਕਿ ਸੁਰੱਖਿਆ ਜਾਂਚ ਦੌਰਾਨ ਹੋਟਲ ‘ਚ ਕਿਤੇ ਵੀ ਬੰਬ ਨਹੀਂ ਮਿਲਿਆ। ਮੁੰਬਈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ-ਖੁਸ਼ਖ਼ਬਰੀ : ਦੋ ਸਾਲ ਬਾਅਦ ਭਾਰਤੀ ਵਿਦਿਆਰਥੀਆਂ ਨੂੰ ‘ਵੀਜ਼ੇ’ ਜਾਰੀ ਕਰੇਗਾ ਚੀਨ