ਪੰਜਾਬ ਦੇ ਖੰਨਾ ਦੇ 5 ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਬੇਸ਼ੱਕ ਇਥੇ ਪੋਲਿੰਗ ਬੂਥ ਲਗਾਏ ਗਏ ਹਨ ਪਰ ਜ਼ੀਰੋ ਫੀਸਦੀ ਵੋਟਿੰਗ ਹੋ ਰਹੀ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਧਰਨੇ ਉਤੇ ਬੈਠੇ ਹੋਏ ਸਨ। ਹੁਣ ਉਨ੍ਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਪਿੰਡਾਂ ਵਿਚ ਕੋਈ ਵੀ ਵੋਟ ਨਹੀਂ ਪਾਵੇਗਾ। ਇਕ ਜਾਂ ਫਿਰ 2 ਲੋਕ ਹੀ ਇਨ੍ਹਾਂ ਪਿੰਡਾਂ ਤੋਂ ਵੋਟ ਪਾਉਣ ਗਏ ਹਨ। ਇਕ ਫੈਕਟਰੀ ਦੇ ਵਿਰੋਧ ਵਿਚ ਇਹ ਫੈਸਲਾ ਲਿਆ ਗਿਆ ਹੈ।
ਇਨ੍ਹਾਂ ਪਿੰਡਾਂ ਵਿਚ ਰਹਿਣ ਵਾਲੇ ਵੋਟਰ ਵੋਟ ਦਾ ਭੁਗਤਾਨ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ ਖਰਾਬ ਹੋ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਜੀਰਾ ਸ਼ਰਾਬ ਫੈਕਟਰੀ ਬੰਦ ਕੀਤੀ ਜਾਵੇ, ਉਨ੍ਹਾਂ ਦਾ ਕਹਿਣਾ ਹੈ ਇਸ ਨਾਲ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ਨੂੰ ਕਾਫੀ ਨੁਕਸਾਨ ਹੋਇਆ ਹੈ। ਬੀਤੇ ਦਿਨੀਂ ਅਜਨਾਲਾ ਦੇ ਲਖੂਵਾਲ ਵਿਚ ਵੀ ‘ਆਪ’ ਵਰਕਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਰਕੇ ਉਥੇ ਵੀ ਚੋਣ ਪ੍ਰਕਿਰਿਆ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਖੰਨਾ ਦੇ 5 ਪਿੰਡਾਂ ਵਿਚ ਵੀ ਅਜਿਹਾ ਕੀਤਾ ਗਿਆ ਹੈ।
ਪ੍ਰਦਰਸ਼ਨ ਉਤੇ ਬੈਠੇ ਲੋਕ ਸਾਫ ਕਹਿ ਰਹੇ ਹਨ ਕਿ ਲੋਕ ਪਾਉਣਾ ਸਾਡਾ ਜਮਹੂਰੀ ਹੱਕ ਹੈ ਪਰ ਫੈਕਟਰੀ ਦੇ ਵਿਰੋਧ ਕਰਕੇ ਅਸੀਂ ਵੋਟ ਪਾਉਣ ਨਹੀਂ ਜਾਵਾਂਗੇ। ਇਹ ਪਿੰਡ ਹਨ ਘੁੰਗਰਾਲੀ, ਰਾਜਪੂਤਾ, ਕਿਸ਼ਨਗੜ੍ਹ, ਗਾਜੀਪੁਰ, ਮਹਿੰਦੀਪੁਰ ਤੇ ਰਾਏਪੁਰ ਪਿੰਡਾਂ ਵਿਚ ਚੋਣਾਂ ਦਾ ਬਾਈਕਾਟ ਕੀਤਾ ਗਿਆ।