Brahmastra OTT Release: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਸਟਾਰਰ ਫਿਲਮ ‘ਬ੍ਰਹਮਾਸਤਰ’ ਪਿਛਲੇ ਮਹੀਨੇ ਹੀ ਪਰਦੇ ‘ਤੇ ਆਈ ਸੀ।ਬ੍ਰਹਮਾਸਤਰ (Brahmastra on Box-Office) ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਦ ਕਸ਼ਮੀਰ ਫਾਈਲਜ਼ ਤੋਂ ਬਾਅਦ ਜੇਕਰ ਕੋਈ ਹਿੰਦੀ ਫਿਲਮ ਇਸ ਸਾਲ ਬਾਕਸ ਆਫਿਸ ‘ਤੇ 250 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ ਤਾਂ ਉਹ Brahmastra ਹੈ। ਕੁਝ ਲੋਕਾਂ ਨੂੰ ਫਿਲਮ ਪਸੰਦ ਆਈ ਤਾਂ ਕੁਝ ਲੋਕ ਫਿਲਮ ਤੋਂ ਨਿਰਾਸ਼ ਹੋਏ।
ਹਾਲਾਂਕਿ ਸਿਨੇਮਾਘਰਾਂ ‘ਚ ਫੈਨਸ ਦਾ ਖੂਬ ਮਨੋਰੰਜਨ ਕਰਨ ਵਾਲੀ ‘ਬ੍ਰਹਮਾਸਤਰ’ ਨੇ ਆਪਣੀ ਕਮਾਈ ਕੱਢ ਲਈ ਸੀ ਅਤੇ ਹੁਣ ਇਹ ਫਿਲਮ OTT ‘ਤੇ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਬ੍ਰਹਮਾਸਤਰ’ ਦੀ OTT ਰਿਲੀਜ਼ ਹੋਣ ਦੀ ਖ਼ਬਰ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਉਨ੍ਹਾਂ ਨੇ ਫਿਲਮ ਨੂੰ ਜਲਦੀ ਤੋਂ ਜਲਦੀ ਰਿਲੀਜ਼ ਕਰਨ ਦੀ ਮੰਗ ਕੀਤੀ। ਅਜਿਹੇ ‘ਚ ਆਓ ਜਾਣਦੇ ਹਾਂ ਇਹ ਫਿਲਮ ਆਖਿਰ ਕਦੋਂ ‘ਤੇ ਕਿਸ ਓਟੀਟੀ ਪਲੇਟਫਾਰਮ ‘ਤੇ ਦਸਤਕ ਦੇਵੇਗੀ।
ਇਸ OTT ‘ਤੇ ਪ੍ਰੀਮੀਅਰ ਹੋਵੇਗੀ ਬ੍ਰਹਮਾਸਤਰ
ਖ਼ਬਰਾਂ ਮੁਤਾਬਕ ਹੋ ਸਕਦਾ ਹੈ ਕਿ ਬ੍ਰਹਮਾਸਤਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ 23 ਅਕਤੂਬਰ ਨੂੰ ਮਸ਼ਹੂਰ OTT ਪਲੇਟਫਾਰਮ Disney Plus Hotstar ‘ਤੇ ਰਿਲੀਜ਼ ਹੋ ਸਕਦੀ ਹੈ। ਦੂਜੇ ਪਾਸੇ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਹਮਾਸਤਰ ਦੀ ਆਨਲਾਈਨ ਸਟ੍ਰੀਮਿੰਗ ਡਿਜ਼ਨੀ ਪਲੱਸ ਹੌਟਸਟਾਰ ‘ਤੇ 23 ਨਵੰਬਰ ਨੂੰ ਨਹੀਂ 4 ਨਵੰਬਰ ਨੂੰ ਕੀਤੀ ਜਾ ਸਕਦੀ ਹੈ।
ਪਹਿਲਾ ਭਾਗ 9 ਸਤੰਬਰ ਨੂੰ ਹੋਇਆ ਸੀ ਰਿਲੀਜ਼
ਬ੍ਰਹਮਾਸਤਰ ਫਿਲਮ ਦਾ ਨਿਰਦੇਸ਼ਨ ਅਯਾਨ ਮੁਖਰਜੀ ਨੇ ਕੀਤਾ ਹੈ। ਇਸ ਦਾ ਪਹਿਲਾ ਭਾਗ 9 ਸਤੰਬਰ ਨੂੰ ਰਿਲੀਜ਼ ਹੋਇਆ ਸੀ, ਜਦੋਂ ਕਿ ਬਾਕੀ ਪਾਰਟ ਅਜੇ ਰਿਲੀਜ਼ ਹੋਣੇ ਬਾਕੀ ਹਨ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਲੋਕਾਂ ਨੇ ਫਿਲਮ ਦੇ ਵੀਐਫਐਕਸ ਨੂੰ ਕਾਫੀ ਪਸੰਦ ਕੀਤਾ ਹੈ।
ਫਿਲਮ ਦੀ ਕਹਾਣੀ ਸ਼ਿਵਾ ਨਾਂ ਦੇ ਨੌਜਵਾਨ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਫਿਲਮ ‘ਚ ਅਗਨਿਸਟ੍ਰਾ ਦੇ ਰੂਪ ‘ਚ ਦਿਖਾਇਆ ਗਿਆ ਹੈ। ਅੰਕੜਿਆਂ ਦੀ ਮੰਨੀਏ ਤਾਂ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਇਸ ਫਿਲਮ ਨੇ ਦੁਨੀਆ ਭਰ ‘ਚ 400 ਕਰੋੜ ਤੋਂ ਜ਼ਿਆਦਾ ਦੀ ਬੰਪਰ ਕਮਾਈ ਕੀਤੀ ਹੈ।