ਚੰਡੀਗੜ੍ਹ ‘ਚ ਇੱਕ 20 ਸਾਲਾ ਨੌਜਵਾਨ ‘ਚ ਓਮੀਕ੍ਰੋਨ ਦੀ ਕੇਸ ਦੀ ਪੁਸ਼ਟੀ ਹੋਈ।ਜਾਣਕਾਰੀ ਮੁਤਾਬਕ ਇਹ ਨੌਜਵਾਨ 22 ਨਵੰਬਰ ਨੂੰ ਇਟਲੀ ਤੋਂ ਆਇਆ ਸੀ।ਉਦੋਂ ਤੋਂ ਉਹ ਨਿਯਮਾਂ ਦੇ ਮੁਤਾਬਿਕ ਹੋਮ ਕੁਆਰੰਟਾਈਨ ਕੀਤਾ ਗਿਆ ਸੀ।1 ਦਸੰਬਰ ਨੂੰ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ।ਉਸ ਤੋਂ ਬਾਅਦ ਉਸਦੀ ਰਿਪੋਰਟ ਜਿਨੋਮ ਸੀਕਵੇਂਸਿੰਗ ਲਈ ਭੇਜੀ ਗਈ ਸੀ ਜਿੱਥੇ ਕੱਲ੍ਹ ਦੇਰ ਰਾਤ ਨੌਜਵਾਨ ‘ਚ ਓਮੀਕ੍ਰੋਨ ਦੀ ਪੁਸ਼ਟੀ ਹੋਈ।