Sidhu Moosewala murder case: ਦੀਪਕ ਟੀਨੂੰ (Gangster deepak Tinu) ਦੀ ਗ੍ਰਿਫਤਾਰੀ ਹੋਈ। ਸੀਆਈਏ (CIA) ਦੀ ਗ੍ਰਿਫਤ ਤੋਂ ਫਰਾਰ ਦੀਪਕ ਟੀਨੂੰ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਰਾਜਸਥਾਨ (Rajasthan) ਦੇ ਅਜਮੇਰ ਤੋਂ ਗ੍ਰਿਫਤਾਰੀ ਹੋਈ ਹੈ।
ਸਿੱਧੂ ਮੂਸੇਵਾਲਾ ਹੱਤਿਆਕਾਂਡ ਮਾਮਲੇ ‘ਚ ਆਰੋਪੀ ਗੈਂਗਸਟਰ ਦੀਪਕ ਟੀਨੂੰ ਮਾਨਸਾ ਸੀਏਆਈ ਕਸਟਡੀ ਤੋਂ ਫਰਾਰ ਹੋਇਆ ਸੀ ।ਦੱਸ ਦੇਈਏ ਕਿ ਦੀਪਕ ਟੀਨੂੰ ਨੂੰ ਮੂਸੇਵਾਲਾ ਹੱਤਿਆਕਾਂਡ ‘ਚ ਚਾਰਜਸ਼ੀਟ ਕੀਤਾ ਗਿਆ ਸੀ।ਉਸ ਨੂੰ ਕਥਿਤ ਤੌਰ ‘ਤੇ ਸੀਆਈਏ ਦੇ ਇਕ ਅਧਿਕਾਰੀ ਵਲੋਂ ਨਿਜੀ ਕਾਰ ‘ਚ ਲਿਜਾਇਆ ਗਿਆ ਸੀ, ਜਿਸਦੇ ਬਾਅਦ ਟੀਨੂੰ 1 ਅਕਤੂਬਰ ਨੂੰ ਭੱਜ ਨਿਕਲਿਆ ਸੀ।ਇਸ ਕਾਂਡ ‘ਚ ਸੀਆਈਏ ਮੁਖੀ ਨੂੰ ਬਰਖਾਸਤ ਕਰ ਕੇ ਜੇਲ੍ਹ ਭੇਜ ਦਿਤਾ ਗਿਆ ਸੀ।
ਪੁਲਿਸ ਨੂੰ ਆਸ਼ੰਕਾ ਹੈ ਕਿ ਅਧਿਕਾਰੀ ਦੀ ਮਿਲੀਭੁਗਤ ਨਾਲ ਹੀ ਗੈਂਗਸਟਰ ਭੱਜਣ ‘ਚ ਸਫਲ ਹੋਇਆ ਸੀ।ਹਰਿਆਣਾ ਦੇ ਭਿਵਾਨੀ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਟੀਨੂੰ ਇਕ ਹੋਰ ਮਾਮਲੇ ‘ਚ ਤਰਨਤਾਰਨ ਜਿਲੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਪੇਸ਼ੀ ਵਾਰੰਟ ‘ਤੇ ਲਿਆਏ ਜਾਣ ਦੇ ਬਾਅਦ ਫਰਾਰ ਹੋ ਗਿਆ ਸੀ।
ਪੰਜਾਬ ਪੁਲਿਸ ਦੇ ਅਨੁਸਾਰ, ਦੀਪਕ ਟੀਨੂੰ ਨੂੰ ਮੂਸੇਵਾਲਾ ਕਤਲਕਾਂਡ ‘ਚ 4 ਜੁਲਾਈ ਨੂੰ ਦਿਲੀ ਦੀਤਿਹਾੜ ਜੇਲ੍ਹ ਤੋਂ ਟ੍ਰਾਂਜਿਟ ਰਿਮਾਂਡ ‘ਤੇ ਲਿਆਂਦਾ ਗਿਆ ਸੀ।ਦੱਸਣਯੋਗ ਹੈਕਿ 29 ਮਈ ਨੂੰ ਮਾਨਸਾ ਜ਼ਿਲੇ ਦੇ ਜਵਾਹਰਕੇ ਪਿੰਡ ‘ਚ ਛੇ ਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ ਗਿਆ।