ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ‘ਚ ਵੀਰਵਾਰ ਭਾਵ ਅੱਜ ਪੰਜ ਦੇਸ਼ਾਂ ਦੇ ਸਮੂਹ ਬ੍ਰਿਕਸ ਦੇ ਸਾਲਾਨ ਸ਼ਿਕਰ ਸੰਮੇਲਨ ਦੀ ਸ਼ੁਰੂਆਤ ਹੋ ਗਈ।ਵਰਚੁਅਲ ਤਰੀਕੇ ਨਾਲ ਆਯੋਜਿਤ ਹੋਣ ਵਾਲੇ ਇਸ ਸਿਖਰ ਸੰਮੇਲਨ ‘ਚ ਅਫਗਾਨਿਸਤਾਨ ਦੇ ਤਾਜਾ ਹਾਲਾਤ ‘ਤੇ ਵਿਆਪਕ ਰੂਪ ਨਾਲ ਚਰਚਾ ਕੀਤੇ ਜਾਣ ਦੀ ਉਮੀਦ ਹੈ।ਬ੍ਰਿਕਸ ਸੰਮੇਲਨ ‘ਚ ਪੀਐੱਮ ਮੋਦੀ ਨੇ ਕਿਹਾ ਕਿ ਅਗਵਾਈ ਕਰਨਾ ਸਾਡੇ ਲਈ ਖੁਸ਼ੀ ਦੀ ਗੱਲ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ ਡੇਢ ਸਾਲ ‘ਚ ਬ੍ਰਿਕਸ ਨੇ ਕਈ ਉਪਬਧੀਆਂ ਹਾਸਲ ਕੀਤੀਆਂ ਹਨ।ਅੱਜ ਅਸੀਂ ਵਿਸ਼ਵ ਦੀ ਉਭਰਦੀ ਅਰਥਵਿਵਸਥਾਵਾਂ ਲਈ ਇੱਕ ਪ੍ਰਭਾਵਸ਼ਾਲੀ ਆਵਾਜ਼ ਹਾਂ।ਵਿਕਾਸਸ਼ੀਲ ਦੇਸ਼ਾਂ ਦੀ ਪਹਿਲਤਾ ‘ਤੇ ਧਿਆਨ ਕੇਂਦਰਿਤ ਕਰਨ ਲਈ ਇਹ ਵੀ ਮੰਚ ਉਪਯੋਗੀ ਰਿਹਾ ਹੈ।ਉਨਾਂ੍ਹ ਨੇ ਕਿਹਾ ਕਿ ਬ੍ਰਿਕਸ ਦੀ 15ਵੀਂ ਵਰ੍ਹੇਗੰਢ ‘ਤੇ ਇਸ ਸਮਿਟ ਦੀ ਪ੍ਰਧਾਨਗੀ ਕਰਨਾ ਮੇਰੇ ਅਤੇ ਭਾਰਤ ਦੇ ਲਈ ਖੁਸ਼ੀ ਦੀ ਗੱਲ ਹੈ।ਅੱਜ ਦੀ ਇਸ ਬੈਠਕ ਲਈ ਸਾਡੇ ਕੋਲ ਵਿਸਤ੍ਰਿਤ ਏਜੰਡਾ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਬ੍ਰਿਕਸ ਦੇ 13ਵੇਂ ਸਿਖਰ ਸੰਮੇਲਨ ਦੀ ਅਗਵਾਈ ਕਰਨਗੇ।ਵਿਦੇਸ਼ ਮੰਤਰਾਲੇ ਅਨੁਸਾਰ ਸਿਖਰ ਸੰਮੇਲਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਇਲਾਵਾ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਵੀ ਸ਼ਾਮਲ ਹੋਣਗੇ।