ਦੁਨੀਆ ਦੇ ਸਭ ਤੋਂ ਵਿਵਾਦਿਤ ਸੋਸ਼ਲ ਮੀਡੀਆ ਇੰਫਲੁਏਂਸਰ ਅਤੇ ਸਾਬਕਾ ਕਿੱਕਬਾਕਸਰ ਐਂਡਰਿਊ ਟੈਟ (Andrew Tate) ਨੇ ਈਸਾਈ ਧਰਮ ਛੱਡ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਉਸ ਦੇ ਫੈਨਸ ਲਈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ ਹੈ। ਦਰਅਸਲ, ਐਂਡਰਿਊ ਦਾ ਯੂਏਈ ਦੀ ਮਸਜਿਦ ਵਿੱਚ ਨਮਾਜ਼ ਅਦਾ ਕਰਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਚਰਚਾ ਛਿੜ ਗਈ। ਇਸ ਦੌਰਾਨ ਐਂਡਰਿਊ ਨੇ ਸੋਸ਼ਲ ਮੀਡੀਆ ਪਲੇਟਫਾਰਮ Gettr ਰਾਹੀਂ ਖੁਦ ਨੂੰ ਮੁਸਲਮਾਨ ਦੱਸ ਕੇ ਚਰਚਾਵਾਂ ‘ਤੇ ਬ੍ਰੇਕ ਲਗਾ ਦਿੱਤੀ।
ਐਂਡਰਿਊ ਟੈਟ ਨੇ ਕਿਹਾ ਕਿ ਕੋਈ ਵੀ ਈਸਾਈ ਜੋ ਚੰਗੇ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਸ਼ੈਤਾਨ ਦੇ ਵਿਰੁੱਧ ਅਸਲ ਲੜਾਈ ਨੂੰ ਸਮਝਦਾ ਹੈ, ਉਸ ਨੂੰ ਇਸਲਾਮ ਕਬੂਲ ਕਰਨਾ ਚਾਹੀਦਾ ਹੈ। ਐਂਡਰਿਊ ਨੇ ਅੱਗੇ ਕਿਹਾ ਕਿ ਸਬਰ ਰੱਖੋ, ਅੱਲ੍ਹਾ ਦਾ ਹਰ ਵਾਅਦਾ ਸੱਚ ਹੈ।
My brother – MashAllah pic.twitter.com/TF5trRYR07
— Tam Khan (@Tam_Khan) October 24, 2022
ਦੁਬਈ ‘ਚ ਨਜ਼ਰ ਆਏ ਸੀ ਐਂਡਰਿਊ ਟੈਟ
ਐਂਡਰਿਊ ਟੈਟ ਨੂੰ ਹਾਲ ਹੀ ਵਿੱਚ ਸਾਬਕਾ ਐਮਐਮਏ ਫਾਈਟਰ ਟੈਮ ਖ਼ਾਨ ਨਾਲ ਦੁਬਈ ‘ਚ ਦੇਖਿਆ ਗਿਆ ਸੀ। ਦੋਵਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ‘ਚ ਟੈਮ ਆਪਣੇ ਦੋਸਤ ਐਂਡਰਿਊ ਨੂੰ ਨਮਾਜ਼ ਦੀ ਵਿਧੀ ਸਿਖਾਉਂਦੇ ਨਜ਼ਰ ਆ ਰਹੇ ਸੀ। ਇਹ ਵੀਡੀਓ ਉਸ ਸਮੇਂ ਦਾ ਦੱਸਿਆ ਜਾ ਰਿਹਾ ਹੈ ਜਦੋਂ ਐਂਡਰਿਊ ਸ਼ਹਾਦਾ ਲਈ ਗਿਆ ਸੀ। ਦੱਸ ਦਈਏ ਕਿ ਇਸਲਾਮ ਧਰਮ ਵਿਚ ਆਉਣ ਤੋਂ ਪਹਿਲਾਂ, ਸ਼ਹਾਦਾ ਪ੍ਰਕਿਰਿਆ ਪੂਰੀ ਕਰਨੀ ਪੈਂਦੀ ਹੈ।
londonworld.com ਮੁਤਾਬਕ, ਟੈਮ ਖ਼ਨ ਨੇ ਐਂਡਰਿਊਜ਼ ਸ਼ਹਾਦਾ ਬਾਰੇ ਕਿਹਾ ਕਿ, ਅਸੀਂ ਚਾਹੁੰਦੇ ਸੀ ਕਿ ਸ਼ਹਾਦਾ ਦੀ ਪ੍ਰਕਿਰਿਆ ਕਿਸੇ ਵੀ ਤਰੀਕੇ ਸੋਸ਼ਲ ਮੀਡੀਆ ਜਾਂ ਪੋਡਕਾਸਟ ‘ਤੇ ਨਹੀਂ ਦੇਖਿਆ ਜਾਵੇ, ਕਿਉਂਕਿ ਲੋਕ ਇਸਨੂੰ ਪਬਲੀਸਿਟੀ ਦਾ ਸਟੰਟ ਕਹਿਣਗੇ।
ਐਂਡਰਿਊ ਟੈਟ ਇਨ੍ਹਾਂ ਵਿਵਾਦਾਂ ਨਾਲ ਜੁੜਿਆ
ਐਂਡਰਿਊ ਟੈਟ ਯੂਕੇ ਦੇ ਰਹਿਣ ਵਾਲੇ ਹਨ। ਉਸ ਨੇ ਸਭ ਤੋਂ ਪਹਿਲਾਂ ਕਿੱਕਬਾਕਸਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਸ ਦਾ ਕਰੀਅਰ ਵੀ ਵਧੀਆ ਰਿਹਾ। ਉਹ ਕਿੱਕ ਬਾਕਸਿੰਗ ਵਿੱਚ ਚਾਰ ਵਾਰ ਵਿਸ਼ਵ ਚੈਂਪੀਅਨ ਵੀ ਰਿਹਾ ਪਰ ਐਂਡਰਿਊ ਨੂੰ ਉਸ ਦੀ ਅਸਲੀ ਪਛਾਣ ਸੋਸ਼ਲ ਮੀਡੀਆ ਰਾਹੀਂ ਮਿਲੀ। ਕੁਝ ਹੀ ਸਮੇਂ ਵਿੱਚ ਉਹ ਸੋਸ਼ਲ ਮੀਡੀਆ ਦੀ ਇੱਕ ਵੱਡੀ ਸੈਲੀਬ੍ਰਿਟੀ ਬਣ ਗਿਆ।
ਔਰਤਾਂ ਦੇ ਖਿਲਾਫ ਐਂਡਰਿਊ ਦੀ ਹਿੰਸਕ ਗੱਲ ਵਿਵਾਦਾਂ ਵਿੱਚ ਘਿਰੀਆਂ ਸੀ। ਐਂਡਰਿਊ ਸਾਲ 2016 ‘ਚ ਰਿਐਲਿਟੀ ਸ਼ੋਅ ਬਿਗ ਬ੍ਰਦਰ ਦਾ ਵੀ ਹਿੱਸਾ ਸੀ, ਜਿੱਥੋਂ ਉਸ ਨੂੰ ਇੱਕ ਔਰਤ ਨਾਲ ਬਦਸਲੂਕੀ ਕਰਨ ‘ਤੇ ਕੱਢ ਦਿੱਤਾ ਗਿਆ। ਇਸ ਤੋਂ ਇਲਾਵਾ ਐਂਡਰਿਊ ਵੀਡਿਓ ਸ਼ੇਅਰ ਕਰਦੇ ਸੀ, ਉਨ੍ਹਾਂ ‘ਚ ਅਕਸਰ ਔਰਤਾਂ ਖਿਲਾਫ ਗਲਤ ਸ਼ਬਦ ਜਾਂ ਹਿੰਸਕ ਗੱਲਾਂ ਹੁੰਦੀਆਂ ਸੀ।
ਇਸ ਕਾਰਨ ਉਹ ਵੀ ਬਹੁਤ ਤੇਜ਼ੀ ਨਾਲ ਵਿਊ ਮਿਲਦੇ। ਪਰ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਵਿਵਾਦਾਂ ਕਾਰਨ ਐਂਡਰਿਊ ਨੂੰ ਫੇਸਬੁੱਕ, ਇੰਸਟਾਗ੍ਰਾਮ ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਬੈਨ ਕਰ ਦਿੱਤਾ ਗਿਆ। ਹੁਣ ਉਹ ਸਿਰਫ Gettr ‘ਤੇ ਐਕਟਿਵ ਹੈ।
ਕਰੋੜਾਂ ਦੀ ਜਾਇਦਾਦ?
ਵਿਵਾਦਾਂ ‘ਚ ਰਹਿੰਦੇ ਹੋਏ ਐਂਡਰਿਊ ਨੇ ਕਰੋੜਾਂ ਦੀ ਜਾਇਦਾਦ ਆਪਣੇ ਦਮ ‘ਤੇ ਖੜ੍ਹੀ ਕਰ ਲਈ ਹੈ। ਟੈਟ ਇਹ ਵੀ ਦਾਅਵਾ ਕਰਦਾ ਹੈ ਕਿ ਜੋ ਲੋਕ ਉਸ ਦੀ ਪਾਲਣਾ ਕਰਦੇ ਹਨ ਉਹ ਉਸ ਵਾਂਗ ਹੀ ਸਫਲ ਅਤੇ ਅਮੀਰ ਹੋ ਸਕਦੇ ਹਨ। 2022 ਦੇ ਸ਼ੁਰੂ ਵਿੱਚ ਐਂਡਰਿਊ ਟੈਟ ਨੇ ਦਾਅਵਾ ਕੀਤਾ ਕਿ ਉਹ ਦੁਨੀਆ ਦਾ ਪਹਿਲਾ ਖਰਬਪਤੀ ਹੈ। ਹਾਲਾਂਕਿ ਅਜੇ ਤੱਕ ਉਸ ਦੀ ਅਸਲ ਕਮਾਈ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h