ਲੰਡਨ: ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ (MP Preet Kaur Gill) ਨੇ ਯੂਨੀਵਰਸਿਟੀ ਹਸਪਤਾਲ ਬਰਮਿੰਘਮ (UHB) ਵਿਖੇ ਕਥਿਤ ਧੱਕੇਸ਼ਾਹੀ ਸੱਭਿਆਚਾਰ ਦੀ ਸੁਤੰਤਰ ਜਾਂਚ ਸ਼ੁਰੂ ਕਰਨ ਲਈ ਸਿਹਤ ਸਕੱਤਰ ਨੂੰ ਚਿੱਠੀ ਲਿਖੀ ਹੈ। ਜਿਸ ‘ਚ ਕਿਹਾ ਗਿਆ ਹੈ ਕਿਜੋ ਕਥਿਤ ਧੱਕੇਸ਼ਾਹੀ ਸੱਭਿਆਚਾਰ ਸਟਾਫ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।
ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬ੍ਰਿਟੇਨ ਦੇ ਸਿਹਤ ਮੰਤਰੀ ਸਟੀਵ ਬਾਰਕਲੇ ਨੂੰ ਲਿਖਿਆ ਪੱਤਰ ਬੁੱਧਵਾਰ ਨੂੰ ਟਵਿੱਟਰ ‘ਤੇ ਪੋਸਟ ਕੀਤਾ, ਜਿਸ ਵਿੱਚ ਯੂਨੀਵਰਸਿਟੀ ਹਸਪਤਾਲ ਬਰਮਿੰਘਮ ਐਨ.ਐਚ.ਐਸ. ਫਾਊਂਡੇਸ਼ਨ ਟਰੱਸਟ (ਯੂ.ਐਚ.ਬੀ.) ‘ਚ ਕੰਮ-ਕਾਰ ਦੇ ਤਰੀਕਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਇਹ ਹਸਪਤਾਲ ਬਰਮਿੰਘਮ ਐਜਬੈਸਟਨ ਵਿੱਚ ਹੀ ਸਥਿਤ ਹੈ।
#British Sikh MP Preet Kaur Gill has called on the Health Secretary to initiate an independent inquiry into the alleged bullying culture at University Hospitals Birmingham (UHB), which is seriously impacting the staff and patient care.@PreetKGillMP pic.twitter.com/hxoqBgHyMB
— IANS (@ians_india) December 21, 2022
ਉਨ੍ਹਾਂ ਬਰਮਿੰਘਮ ਦੇ ਕੁਈਨ ਐਲਿਜ਼ਾਬੈਥ ਹਸਪਤਾਲ ਵਿੱਚ ਕੰਮ ਕਰਨ ਵਾਲੀ 35 ਸਾਲਾ ਡਾਕਟਰ ਵੈਸ਼ਣਵੀ ਕੁਮਾਰ ਦੀ ਖੁਦਕੁਸ਼ੀ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਨੂੰ ਕੰਮ ‘ਤੇ ‘ਅਪਮਾਨਿਤ’ ਕੀਤਾ ਜਾਂਦਾ ਸੀ ਅਤੇ ਉਹ ਘਰ ਆ ਕੇ ਰੋਂਦੀ ਹੁੰਦੀ ਸੀ।
ਵਿਰੋਧੀ ਲੇਬਰ ਪਾਰਟੀ ਦੀ ਸੀਨੀਅਰ ਸੰਸਦ ਮੈਂਬਰ ਗਿੱਲ ਨੇ ਕਿਹਾ ਕਿ ਕੁਮਾਰ ਦੇ ਸੰਪਰਕ ‘ਚ ਰਹੇ ਕਈ ਕਰਮਚਾਰੀਆਂ ਨੇ ਕਿਹਾ ਕਿ ਐਨ.ਐਚ.ਐਸ. ਹਸਪਤਾਲ ਵਿੱਚ ‘ਮੂੰਹ ਬੰਦ ਰੱਖੋ ਜਾਂ ਕੰਮ ਛੱਡ ਦਿਓ’ ਦਾ ਵਰਤਾਰਾ ਚੱਲਦਾ ਸੀ।
ਗਿੱਲ ਨੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਲੋਕ ਖੁਦ ਅੱਗੇ ਆ ਕੇ ਗਵਾਹੀ ਦੇਣ ਲਈ ਸੁਰੱਖਿਅਤ ਮਹਿਸੂਸ ਕਰਨ। ਯੂ.ਐਚ.ਬੀ. ਯੂਕੇ ਦੇ ਵੱਡੇ ਐਨ.ਐਚ.ਐਸ. ਟਰੱਸਟਾਂ ਵਿੱਚੋਂ ਇੱਕ ਹੈ, ਜੋ ਖੇਤਰ ਵਿੱਚ ਕਈ ਹਸਪਤਾਲਾਂ ਦਾ ਪ੍ਰਬੰਧਨ ਕਰਦਾ ਹੈ।
ਯੂ.ਐਚ.ਬੀ. ਨੇ ਇੱਕ ਬਿਆਨ ਵਿੱਚ ਕਿਹਾ, “ਸਾਨੂੰ ਦਿੱਤੇ ਜਾ ਰਹੇ ਸਮਰਥਨ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਅਸੀਂ ਐਨ.ਐਚ.ਐਸ. ਵਿੱਚ ਆਪਣੇ ਸਹਿਯੋਗੀਆਂ ਨਾਲ ਸਕਾਰਾਤਮਕ ਢੰਗ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h