ਪੰਜਾਬ ਨੂੰ ਲੈ ਕੇ ਕੇਂਦਰ ਸਰਕਰ ਨੇ ਵੱਡਾ ਫੈਸਲਾ ਲਿਆ ਹੈ।ਗ੍ਰਹਿ ਮੰਤਰਾਲੇ ਨੇ ਪੰਜਾਬ, ਪੱਛਮੀ ਬੰਗਾਲ ਅਤੇ ਅਸਮ ‘ਚ ਬੀਐਸਐਫ ਦੇ ਖੇਤਰਅਧਿਕਾਰ ਨੂੰ ਵਧਾਉਣ ਦਾ ਐਲਾਨ ਕੀਤਾ ਹੈ।ਇਸ ਆਦੇਸ਼ ਦੇ ਤਹਿਤ ਹੁਣ ਬੀਐਸਐਫ 50 ਕਿਲੋਮੀਟਰ ਤੱਕ ਤਲਾਸ਼ੀ ਅਤੇ ਗ੍ਰਿਫਤਾਰੀ ਕਰ ਸਕੇਗੀ।
ਦੂਜੇ ਪਾਸੇ ਬੀਐਸਐਫ ਦਾ ਅਧਿਕਾਰ ਵਧਣ ਨਾਲ ਪੰਜਾਬ ‘ਚ ਸਿਆਸਤ ਗਰਮਾ ਗਈ ਹੈ।ਅਕਾਲੀ ਦਲ ਨੇ ਕੇਂਦਰ ਸਰਕਾਰ ਵਲੋਂ ਬੀਐਸਐਫ ਨੂੰ ਦਿੱਤੇ ਗਏ ਅਧਿਕਾਰ ‘ਤੇ ਵੀ ਸਵਾਲ ਚੁੱਕੇ ਹਨ।ਦਰਅਸਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਚੀਮਾ ਨੇ ਕੇਂਦਰ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕਿ ਸਰਕਾਰ ਪੂਰੇ ਪੰਜਾਬ ਨੂੰ ਬੀਐਸਐਫ ਦੇ ਹਵਾਲੇ ਕਰ ਰਹੀ ਹੈ।ਕੇਂਦਰ ਸਰਕਾਰ ਅਪ੍ਰਤੱਖ ਰੂਪ ਨਾਲ ਸਰਹੱਦ ਦੇ ਬਹਾਨੇ ਪੰਜਾਬ ‘ਤੇ ਸ਼ਾਸ਼ਨ ਕਰਨਾ ਚਾਹੁੰਦੀ ਹੈ।