ਅੰਮ੍ਰਿਤਸਰ ਵਿਖੇ ਦੇਸ਼ ਦੇ 75ਵੇਂ ਅਜਾਦੀ ਮਹੋਤਸ਼ਵ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਬੀ.ਐਸ.ਐਫ. ਵਲੋਂ ਸੀਮਾ ਪਰੇਹਰੀ ਮੈਰਾਥਨ 2022 ਦਾ ਅਗਾਜ ਕੀਤਾ ਗਿਆ। ਜਿਸ ਵਿਚ ਤਿੰਨ ਪੜਾਵ 42 ਕਿੱਲੋ ਮੀਟਰ 21 ਕਿਲੋ ਮੀਟਰ ਅਤੇ 10 ਕਿਲੋ ਮੀਟਰ ਦੀ ਮੈਰਾਥਨ ਦੌੜ ਵਿਚ ਹਿਸਾ ਲੈਣ ਲਈ ਦੇਸ਼ ਦੇ ਵੱਖ-ਵੱਖ ਹਿਸਿਆਂ ਤੋਂ ਲੋਕ ਪਹੁੰਚੇ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਹਿੱਸਾ ਲਿਆ। ਇਸ ਮੈਰਾਥਨ ਵਿੱਚ 42 ਕਿਲੋਮੀਟਰ ਦੀ ਦੌੜ ਵਿੱਚ ਪਿਹਲੇ ਸਥਾਨ ‘ਤੇ ਆਉਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੂਜੇ ਸਥਾਨ ‘ਤੇ ਆਉਣ ਵਾਲੇ ਨੂੰ 50 ਹਜਾਰ ਰੁਪਏ ਦਾ ਇਨਾਮ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਨੂੰ 30 ਹਜਾਰ ਰੁਪਏ ਦਾ ਇਨਾਮ ਅਤੇ ਚੌਥੇ ਸਥਾਨ ਤੇ ਆਉਣ ਵਾਲੇ ਨੂੰ 20 ਹਜਾਰ ਰੁਪਏ ਦੀ ਇਨਾਮਰਾਸ਼ੀ ਦਿੱਤੀ ਜਾਵੇਗੀ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ 21 ਕਿਲੋਮੀਟਰ ਦੀ ਮੈਰਾਥਨ ਦੌੜ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 50 ਹਜਾਰ ਰੁਪਏ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਨੂੰ 30 ਹਜਾਰ ਰੁਪਏ ਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 20 ਹਜਾਰ ਰੁਪਏ ਤੇ ਚੌਥੇ ਸਥਾਨ ਤੇ ਆਉਣ ਵਾਲੇ ਨੂੰ 10 ਹਜਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਜੇਕਰ ਟ੍ਰੈਫਿਕ ਚਲਾਨਾਂ ਤੋਂ ਚਾਹੁੰਦੇ ਹੋ ਬਚਣਾ ਤਾਂ ਪੜ੍ਹੋ ਇਹ ਖ਼ਬਰ, ਕੋਈ ਨਹੀਂ ਕੱਟ ਸਕੇਗਾ ਤੁਹਾਡਾ ਚਲਾਨ
ਉਨ੍ਹਾਂ ਕਿਹਾ ਕਿ ਜਿਹੜੀ 10 ਕਿਲੋਮੀਟਰ ਦੀ ਮੈਰਾਥਨ ਦੌੜ ਹੈ, ਉਸ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਨੂੰ 25 ਹਜਾਰ ਰੁਪਏ ਤੇ ਦੂਜੇ ਸਥਾਨ ਤੇ 15 ਹਜਾਰ ਰੁਪਏ ਤੇ ਤੀਜੇ ਸਥਾਨ ‘ਤੇ 10 ਹਜਾਰ ਅਤੇ ਚੌਥੇ ਸਥਾਨ ਤੇ 5 ਹਜਾਰ ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਮੈਰਾਥਨ ਵਿੱਚ ਔਰਤਾਂ ਅਤੇ ਬੱਚੇ ਬਜ਼ੁਰਗ ਸਭ ਵਰਗ ਦੇ ਲੋਕ ਸ਼ਾਮਿਲ ਹਨ ਇਸ ਵਿੱਚ 18 ਸਾਲ ਤੋਂ ਲੈਕੇ ਬਜ਼ੁਰਗ ਤੱਕ ਇਸ ਮੈਰਾਥਨ ਦੌੜ ਵਿੱਚ ਹਿੱਸਾ ਲੈ ਰਹੇ ਹਨ, ਬੀਐਸਐਫ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਫ਼ਿਲਮੀ ਅਦਾਕਾਰ ਸੁਨੀਲ ਸ਼ੇੱਟੀ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਸ਼ੇੱਟੀ ਵਲੋਂ ਕਈ ਫੌਜ ਦੀਆਂ ਫ਼ਿਲਮਾਂ ਵਿੱਚ ਮੁੱਖ, ਭੂਮਿਕਾ ਨਿਭਾਈ ਹੈ ਖਾਸ ਕਰਕੇ ਬਾਡਰ ਫਿਲਮ ਵਿਚ ਬੀਐਸਐਫ ਅਧਿਕਾਰੀ ਦੀ ਭੂਮਿਕਾ ਬਹੁਤ ਵਧੀਆ ਸੀ।
ਇਸ ਮੈਰਾਥਨ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਫਿਲਮੀ ਅਦਾਕਾਰ ਸੁਨੀਲ ਸ਼ੇੱਟੀ ਨੇ ਦੱਸਿਆ ਕਿ ਇਹ ਬੀ. ਐੱਸ. ਐੱਫ. ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਦੇਸ਼ ਦਾ ਯੂਵਾ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੇਗਾ ਅਤੇ ਜੇਕਰ ਮੈਨੂੰ ਇਸ ਚੰਗੇ ਕੰਮ ਲਈ ਬੁਲਾਇਆ ਹੈ ਤਾਂ ਮੈਂ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੰਨ ਨੂੰ ਸ਼ਾਂਤੀ ਮਿਲਦੀ ਹੈ ਉਨ੍ਹਾਂ ਕਿਹਾ ਕਿ ਬੀਐਸਐਫ ਦੇ ਕਾਰਨ ਹੀ ਅਸੀਂ ਅਮਨ ਚੈਨ ਦੀ ਨੀਂਦ ਸੌਂਦੇ ਹਾਂ, ਬੀਐਸਐਫ ਸਾਡੀ ਸੁਰੱਖਿਆ ਲਈ ਦਿਨ-ਰਾਤ ਸਰਹੱਦ ‘ਤੇ ਪਹਿਰਾ ਦਿੰਦੇ ਹਨ।
ਇਹ ਵੀ ਪੜ੍ਹੋ- ਮੁਰੰਮਤ ਨਾ ਹੋਣ ਕਾਰਨ ਕਰੋੜਾਂ ਦੀਆਂ ਅੰਮ੍ਰਿਤਸਰ ਮੈਟਰੋ ਬੱਸਾਂ ਨੇ ਧਾਰਿਆ ਕਬਾੜ ਦਾ ਰੂਪ…
ਇਸ ਸੰਬਧੀ ਗਲਬਾਤ ਕਰਦਿਆਂ ਮੈਰਾਥਨ ਵਿਚ ਹਿੱਸਾ ਲੈਣ ਪਹੁੰਚੇ ਫਿਰੋਜ਼ਪੁਰ ਤੋਂ ਆਏ ਲਵਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਦੀ ਪੂਰਨ ਕੌਰ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਇਹ ਬੀ. ਐਸ.ਐਫ. ਵਲੋਂ ਕਰਵਾਈ ਜਾ ਰਹੀ ਸੀਮਾ ਪਰੇਹਰੀ ਮੈਰਾਥਨ ਦੌੜ 2022 ਬੀ. ਐੱਸ. ਐੱਫ. ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਦੇਸ਼ ਦੀ ਯੂਵਾ ਪੀੜੀ ਨੂੰ ਇਕ ਚੰਗਾ ਸੰਦੇਸ਼ ਜਾਂਦਾ ਹੈ ਕਿ ਅਸੀਂ 60 ਤੋਂ 70 ਸਾਲ ਦੇ ਹੋ ਕੇ ਮੈਰਾਥਨ ਵਿਚ ਦੋੜ ਸਕਦੇ ਹਾਂ ਤੇ ਉਹ ਕਿਉਂ ਨਹੀਂ ਸਗੋ ਬੀ. ਐਸ. ਐਫ. ਨੂੰ 60 ਤੋਂ 70 ਸਾਲ ਦੇ ਵਰਗ ਦੇ ਲੋਕਾਂ ਲਈ ਵਖਰੀ ਮੈਰਾਥਨ ਰਖਣੀ ਚਾਹੀਦੀ ਹੈ ਅਤੇ ਦੌੜਣ ਦੇ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਸਾਨੂੰ ਜਿਥੋਂ ਤੱਕ ਮਰਜੀ ਦੌੜਾ ਲੋ। ਉਨ੍ਹਾਂ ਕਿਹਾ ਕਿ ਦੇਸ਼ ਦੀ ਯੁਵਾ ਪੀੜੀ ਨਸ਼ੇ ਦੇ ਵਿੱਚ ਡੁੱਬੀ ਪਈ ਹੈ ਉਨ੍ਹਾਂ ਨੂੰ ਨਸ਼ੇ ਨੂੰ ਛੱਡ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ ਦੇਸ਼ ਦੇ ਨੌਜਵਾਨ ਖੇਡਾਂ ਵਿੱਚ ਹਿੱਸਾ ਲੈਣ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h