Drone in Gurdaspur: ਪਾਕਿਸਤਾਨ (Pakistan) ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਹਰ ਰੋਜ਼ ਸਰਹੱਦ ‘ਤੇ ਅੱਤਵਾਦੀਆਂ ਅਤੇ ਡਰੋਨਾਂ ਨਾਲ ਜੁੜੀਆਂ ਗਤੀਵਿਧੀਆਂ ਹੁੰਦੀਆਂ ਹਨ। ਹੁਣ ਬੀਐਸਐਫ ਜਵਾਨਾਂ (BSF jawans) ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਸਰਹੱਦ (Pakistan Border) ਨਾਲ ਲੱਗਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੇੜੇ ਸਥਿਤ ਰਾਮਦਾਸ ਇਲਾਕੇ ਵਿੱਚ ਡਰੋਨ ਮੂਵਮੈਂਟ (Pakistani drone) ਵੇਖੀ। ਬੀਐਸਐਫ ਦੇ ਜਵਾਨਾਂ ਨੇ ਜਿਵੇਂ ਹੀ ਡਰੋਨ ਨੂੰ ਭਾਰਤੀ ਸਰਹੱਦ ‘ਤੇ ਘੁੰਮਦਾ ਦੇਖਿਆ, ਤੁਰੰਤ ਉਸ ‘ਤੇ ਗੋਲੀਬਾਰੀ ਕੀਤੀ ਅਤੇ ਡਰੋਨ ਨੂੰ ਤਬਾਹ ਕੀਤਾ।
BSF troops shot down a drone that entered India from Pakistan's side along International Border at 4.35 am in Gurdaspur sector, Punjab. A massive search operation is launched in the entire area: Senior BSF official
— ANI (@ANI) October 14, 2022
ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਦਾਖ਼ਲ ਹੋਏ ਡਰੋਨ ਨੂੰ ਅੱਜ ਸਵੇਰੇ 4.35 ਵਜੇ ਪੰਜਾਬ ਦੇ ਗੁਰਦਾਸਪੁਰ ਸੈਕਟਰ (Gurdaspur sector) ਵਿੱਚ ਕੌਮਾਂਤਰੀ ਸਰਹੱਦ ’ਤੇ ਦੇਖਿਆ ਗਿਆ। ਡਰੋਨ ਨੂੰ ਦੇਖ ਕੇ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ।
ਗੁਰਦਾਸਪੁਰ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਤੋਂ ਡਰੋਨ ਦੇ ਆਉਣ ਦੀ ਆਵਾਜ਼ ਸੁਣੀ। ਜਿਵੇਂ ਹੀ ਉਹ ਭਾਰਤ ਵਿਚ ਦਾਖਲ ਹੋਇਆ, ਫੌਜੀਆਂ ਨੇ ਉਸ ‘ਤੇ 17 ਰਾਉਂਡ ਫਾਇਰ ਕੀਤੇ। ਡਰੋਨ ਦਾ ਇੱਕ ਬਲੇਡ ਨੁਕਸਾਨਿਆ ਗਿਆ। ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਪਿਛਲੇ 9 ਮਹੀਨਿਆਂ ‘ਚ ਪਾਕਿਸਤਾਨ ਤੋਂ ਪੰਜਾਬ ‘ਚ ਦਾਖ਼ਲ ਹੋਏ 171 ਡਰੋਨ
ਦੱਸ ਦੇਈਏ ਕਿ 1 ਜਨਵਰੀ 2022 ਤੋਂ 30 ਸਤੰਬਰ 2022 ਤੱਕ ਯਾਨੀ ਪਿਛਲੇ ਨੌਂ ਮਹੀਨਿਆਂ ਵਿੱਚ ਪਾਕਿਸਤਾਨ ਵੱਲੋਂ ਭੇਜੇ ਗਏ 171 ਡਰੋਨ ਪੰਜਾਬ ਦੀ ਸਰਹੱਦ ਦੇ ਅੰਦਰ ਦੇਖੇ ਗਏ। ਇਸ ਤੋਂ ਇਲਾਵਾ ਜੰਮੂ ‘ਚ 20 ਹੋਰ ਡਰੋਨ ਦੇਖੇ ਗਏ। ਯਾਨੀ ਕਿ 9 ਮਹੀਨਿਆਂ ‘ਚ ਪਾਕਿਸਤਾਨ ਤੋਂ ਭਾਰਤੀ ਸਰਹੱਦ ‘ਤੇ 191 ਡਰੋਨ ਭੇਜੇ ਗਏ।
ਮੀਡੀਆ ਰਿਪੋਰਟਾਂ ਮੁਤਾਬਕ, ਕੁੱਲ 191 ਪਾਕਿਸਤਾਨੀ ਡਰੋਨਾਂ ਚੋਂ ਜ਼ਿਆਦਾਤਰ ਪਾਕਿਸਤਾਨ ਦੀ ਸਰਹੱਦ ਵਿੱਚ ਭੱਜਣ ਵਿੱਚ ਕਾਮਯਾਬ ਰਹੇ ਜਦੋਂ ਕਿ ਕੁਝ ਨੂੰ ਭਾਰਤੀ ਸੈਨਿਕਾਂ ਨੇ ਗੋਲੀ ਮਾਰੀ। ਇਸ ਸਾਲ 1 ਜਨਵਰੀ ਤੋਂ 15 ਸਤੰਬਰ ਤੱਕ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਅਬੋਹਰ ਖੇਤਰਾਂ ਵਿੱਚ ਸੱਤ ਡਰੋਨਾਂ ਨੂੰ ਡੇਗਿਆ ਗਿਆ ਹੈ।