ਪੰਜਾਬ ਵਿਧਾਨ ਸਭਾ ਦੇ 6ਵੇਂ ਬਜਟ ਇਜਲਾਸ ਦੌਰਾਨ ਅੱਜ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਮ ਆਦਮੀ ਪਾਰਟੀ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਬਜਟ ਭਾਸ਼ਣ ਪੜਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਆਪਣੇ ਬਜਟ ‘ਚ ਪਿਛਲੇ 2 ਸਾਲਾਂ ਦੇ ਸਫਰ ਦਾ ਜ਼ਿਕਰ ਕਰ ਰਹੇ ਹਨ ਤੇ ਮਾਨ ਸਰਕਾਰ ਦਾ ਤੀਜਾ ਬਜਟ ਪੇਸ਼ ਕਰ ਰਹੇ ਹਨ।
ਅਸੀਂ ਅਹਿਮ ਮੱਦਿਆਂ ਨੂੰ ਹੱਲ ਕਰਨ ਸਬੰਧੀ ਤੀਜੇ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ।ਅਸੀਂ ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਚੁੱਕੇ ਹਾਂ।ਸਾਡੀ ਸਰਕਾਰ ਹਰ ਰੋਜ਼ ਕਰੀਬ 55 ਨੌਕਰੀਆਂ ਦੇ ਰਹੀ ਹੈ।
ਹਰਪਾਲ ਚੀਮਾ ਵਲੋਂ ਪੇਸ਼ ਕੀਤੇ ਜਾ ਰਹੇ ਬਜਟ ਦੇ ਮੁੱਖ ਅੰਸ਼ ਫਰਵਰੀ ਤੱਕ ਪੰਜਾਬ ਦਾ ਟੈਕਸ ਮਾਲੀਆ 14 ਫੀਸਦੀ ਵਧਿਆ ਕੁੱਲ 2 ਲੱਖ, 4 ਹਜ਼ਾਰ, 918 ਕਰੋੜ ਰੁ. ਦੇ ਬਜਟ ਖਰਚੇ ਦੀ ਤਜਵੀਜ਼
ਖੇਤੀਬਾੜੀ ਤੇ ਕਿਸਾਨ ਭਲਾਈ ਕਾਰਜਾਂ ਲਈ ਅਗਲੇ ਵਿੱਤੀ ਸਾਲ ਲਈ 13 ਹਜ਼ਾਰ, 784 ਕਰੋੜ ਰੁ. ਦੀ ਤਜਵੀਜ਼ ਫਸਲੀ ਵਿਭਿੰਨਤਾ ਲਈ 575 ਕਰੋੜ ਰੁ. ਦੀ ਤਜਵੀਜ਼