ਅੱਜ ਬਜਟ ਸ਼ੈਸਨ ‘ਚ ਪੁੱਜੇ ਕਾਂਗਰਸੀ ਵਿਧਾਇਕ ਸ ਪ੍ਰਗਟ ਸਿੰਘ ਨੇ ਵਾਈਟ ਪੇਪਰ ‘ਤੇ ਬੋਲਦਿਆਂ ਕਿਹਾ ਕਿ ਅਸੀ ਭੱਜਦੇ ਥੋੜੇ ਹਾਂ ਨਾ ਕਿਸੇੇ ਡਿਬੇਟ ਤੋਂ ਡਰਦੇ ਹਾਂ ,ਕੋਈ ਗੱਲ ਹੀ ਨਹੀ । ਪਹਿਲਾਂ ਵੀ ਵਾਈਟ ਪੇਪਰ ਬਹੁਤ ਆਏ, ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਪ੍ਰਗਟ ਸਿੰਘ ਨੇ ਕਿਹਾ ਕਿ ਉਹ ਵੀ ਪਹਿਲਾਂ ਵਾਈਟ ਪੇਪਰ ਲੈ ਕੇ ਆਂਉਦੇ ਸਨ ‘ਤੇ ਚਲੇ ਗਏ ।
“ਆਪ” ਸਰਕਾਰ ‘ਤੇ ਤੰਜ ਕਸਦਿਆਂ ਪ੍ਰਗਟ ਸਿੰਘ ਨੇ ਕਿ ਇਨਾ ਦੀ ਸਲੇਟ ਵਾਈਟ ਹੈ ਤੇ ਇਹ ਆਪਣਾ ਕੰਮ ਠੀਕ ਕਰਨ । ਬਾਕੀ ,ਅਜੇ ਸਮਾਂ ਹੈਗਾ ਕੋਈ ਗੱਲ ਨਹੀ ,ਜੋ ਵੀ ਸਵਾਲਾਂ ਦਾ ਜਵਾਬ ਹੋਣਗੇ ,ਬਿਜਲੀ ਸਮਝੌਤਿਆਂ ਬਾਰੇ ਉਨਾ ਕਿਹਾ ਕਿ ਜਦ ਸਾਡੀ ਸਰਕਾਰ ਸੀ ਅਸੀ ਰੱਦ ਵੀ ਕਰਵਾਏ ਸੀ ।
ਹੁਣ ਤੱਕ ਇਨਾ ਨੇ 16 ਕਰੋੜ ਰੁਪਏ ,ਇਸ਼ਤਿਹਾਰਾਂ ਲਈ ਦਿੱਤਾ ਤੇ 13 ਕਰੋੜ ਬਾਹਰਲੇ ਸੂਬਿਆਂ ਨੂੰ ਦਿੱਤਾ ਹੈ ‘ਤੇ ਮੇਰੇ ਕੋਲੋ ਇਸ ਦਾ ਡਾਕੂਮੈਂਟ ਹੈਗਾ। ਇਨਾ ਦੀ ਹਿਸਟਰੀ ਵੀ ਬਣ ਜਾਊਗੀ ।