Teacher Vacancies: ਹਰਿਆਣਾ ਲੋਕ ਸੇਵਾ ਕਮਿਸ਼ਨ ਨੇ ਹਰਿਆਣਾ ਅਤੇ ਮੇਵਾਤ ਕੇਡਰ ਵਿਚ ਬਖ ਖ ਵਿਸਿਆਂ ਲਈ 4476 ਪੋਸਟਾਂ ਗ੍ਰੈਜੂਏਟ ਅਧਿਆਪਕਾਂ ਦੀਆਂ ਵਕੈਂਸੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
Recruitment for Teacher Vacancies: ਹਰਿਆਣਾ ਲੋਕ ਸੇਵਾ ਕਮਿਸ਼ਨ ਨੇ ਹਰਿਆਣਾ ਅਤੇ ਮੇਵਾਤ ਕੇਡਰ ਵਿਚ ਵੱਖ-ਵੱਖ ਵਿਸ਼ਿਆਂ ਲਈ 4476 ਪੋਸਟਾਂ ਗ੍ਰੈਜੂਏਟ ਅਧਿਆਪਕਾਂ ਦੀਆਂ ਵਕੈਂਸੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦੱਸ ਦਈਏ ਕਿ 21 ਨਵੰਬਰ ਤੋਂ ਰੇਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਤੇ ਬਿਨੇ ਪੱਤਰ ਜਮਾਂ ਕਰਨ ਦੀ ਆਖਰੀ ਤਰੀਕ 12 ਦਸੰਬਰ ਹੈ। ਇਸ ਤੋਂ ਇਲਾਵਾ ਤੁਸੀਂ hpsc.gov.in ‘ਤੇ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ।
ਇਹ ਭਰਤੀਆਂ 4476 ਪੋਸਟਾਂ ਗ੍ਰੈਜੂਏਟ ਅਧਿਆਪਕਾਂ ਦੀਆਂ ਵੈਕੇਂਸੀਆਂ ਨੂੰ ਭਰਨ ਲਈ ਹੈ। ਜਿਸ ਚੋਂ 3893 ਵੈਕੇਂਸੀਆਂ ਹਰਿਆਣਾ ਕੇਡਰ ‘ਚ ਵੱਖ-ਵੱਖ ਵਿਸ਼ਿਆਂ ‘ਚ PGT ਲਈ ਹਨ ਅਤੇ ਮੇਵਾਤ ਕੇਡਰ ਵਿਚ 619 ਵੈਕੇਂਸੀਆਂ ਹਨ।
ਹਰਿਆਣਾ PGT 2022 ਭਰਤੀ ਲਈ ਉੱਮਰ ਸੀਮਾ 18 ਸਾਲ ਤੋਂ 42 ਸਾਲ ਹੈ।
ਹਰਿਆਣਾ PGT 2022 ਭਰਤੀ ਲਈ ਅਰਜੀ ਦੀ ਫੀਸ
ਜਨਰਲ ਵਰਗ ਦੇ ਪੁਰਸ ਉਮੀਦਵਾਰਾਂ ਲਈ ਅਰਜੀ ਫੀਸ 1000 ਰੁਪਏ ਹੈ ਅਤੇ ਮਹਿਲਾ ਉਮੀਦਵਾਰਾਂ ਲਈ ਫੀਸ 250 ਰੁਪਏ ਹੈ। ਹਰਿਆਣਾ ਦੇ SC/BC-A/BC -B/EMS ਸ੍ਰੇਣੀ ਦੇ ਪੁਰਸ ਅਤੇ ਮਹਿਲਾ ਉਮੀਦਵਾਰਾਂ ਲਈ 250 ਰੁਪਏ ਫੀਸ ਹੈ।
ਯੋਗਤਾ ਸਬੰਧੀ ਜਾਣਕਾਰੀ
ਉਮੀਦਵਾਰ ਕੋਲ ਸਬੰਧਿਤ ਵਿਸ਼ੇ ‘ਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਹਿੰਦੀ /ਸੰਸਕ੍ਰਿਤ ਨਾਲ ਮਾਰਟਿਕ ਜਾਂ 12ਵੀਂ /BA/MA ਹਿੰਦੀ ਨਾਲ ਕੀਤੀ ਹੋਣੀ ਚਾਹੀਦੀ ਹੈ। ਯੋਗ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (HTET) / ਸਕੂਲ ਅਧਿਆਪਕ ਯੋਗਤਾ ਪ੍ਰੀਖਿਆ (STET) ਹੋਣ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ। ਇਸ ਦੇ ਨਾਲ ਇੱਕ ਚੰਗਾ ਅਕਾਦਮਿਕ ਰਿਕਾਰਡ ਵੀ ਹੋਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h