Faridkot Bus Accident: ਫਰੀਦਕੋਟ ਤੋਂ ਇੱਕ ਬੇਹੱਦ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚਕ ਦੱਸਿਆ ਜਾ ਰਿਹਾ ਹੈ ਕਿ ਹੁਣੇ-ਹੁਣੇ ਸ਼ਹਿਰ ਵਿੱਚ ਸ਼ਾਹੀ ਹਵੇਲੀ ਨੇੜੇ ਇੱਕ ਪ੍ਰਾਈਵੇਟ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਅਤੇ ਟੱਕਰ ਹੋਣ ਤੋਂ ਬਾਅਦ ਦੀਪ ਬੱਸ ਡ੍ਰੇਨ ਵਿੱਚ ਡਿੱਗ ਗਈ।
ਦੱਸ ਦੇਈਏ ਕਿ ਬੱਸ ਦੇ ਡ੍ਰੇਨ ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਕਈ ਹੋਰ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਦੀ ਇਹ ਬੱਸ ਕੋਟਕਪੂਰਾ ਤੋਂ ਫਰੀਦਕੋਟ ਆ ਰਹੀ ਸੀ ਅਤੇ ਸੈਮੀ ਡਰੇਨ ਤੋਂ ਪਹਿਲਾਂ ਇਹ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ ਅਤੇ ਟੱਕਰ ਤੋਂ ਬਾਅਦ ਬੱਸ ਰੇਲਿੰਗ ਤੋੜ ਕੇ ਸੈਮੀ ਡਰੇਨ ਵਿੱਚ ਡਿੱਗ ਗਈ। ਚਸ਼ਮਦੀਦਾਂ ਅਨੁਸਾਰ ਹਾਦਸੇ ਵਿੱਚ ਕਈ ਜਾਨਾਂ ਗਈਆਂ ਹਨ।