ਪੰਜਾਬ ਸਰਕਾਰ ਨੇ ਸੂਬੇ ਅੰਦਰ ਨਵੀਂ ਮਾਈਨਿੰਗ ਨੀਤੀ ਲਾਗੂ ਕਰਕੇ ਸੂਬੇ ਦਾ ਮਾਲੀਆ ਵਧਣ ਦੇ ਦਾਅਵੇ ਕੀਤੇ ਓਥੇ ਹੀ ਦੂਜੇ ਪਾਸੇ ਇਸ ਨੀਤੀ ਤੋਂ ਖ਼ਫ਼ਾ ਰੇਤਾ ਕਾਰੋਬਾਰੀ ਹੁਣ ਸੜਕਾਂ ਉਪਰ ਉੱਤਰ ਆਏ ਹਨ। ਜਿਲ੍ਹਾ ਲੁਧਿਆਣਾ ਦੇ ਰੇਤਾ ਕਾਰੋਬਾਰੀਆਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ। ਦੋਰਾਹਾ ਵਿਖੇ ਗੁਰਦੁਆਰਾ ਸ਼੍ਰੀ ਅਤਰਸਰ ਸਾਹਿਬ ਸਾਮਣੇ ਧਰਨਾ ਲਾਇਆ ਗਿਆ।
ਰੋਡ ਉਪਰ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਲਗਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਦੇ ਖੇਤਾਂ ਚੋਂ ਤਿੰਨ ਫੁੱਟ ਤੱਕ ਮਿੱਟੀ ਚੁੱਕਣ ਲਈ ਨਵੀਂ ਨੀਤੀ ਮੁਤਾਬਕ 2 ਰੁਪਏ 93 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਫ਼ੀਸ ਜਮਾਂ ਕਰਾਉਣੀ ਪੈਂਦੀ ਹੈ। ਇਸ ਹਿਸਾਬ ਨਾਲ ਪ੍ਰਤੀ ਟਰਾਲੀ ਕਰੀਬ 600 ਰੁਪਏ ਫ਼ੀਸ ਬਣਦੀ ਹੈ। ਇਸਤੋਂ ਇਲਾਵਾ ਕਿਸਾਨ ਨੂੰ ਜ਼ਮੀਨ ਚੋਂ ਮਿੱਟੀ ਚੁੱਕਣ ਦੇ ਪੈਸੇ ਦੇਣੇ ਪੈਂਦੇ ਹਨ।
ਰਸਤੇ ਵਾਲੇ ਅਲੱਗ ਤੋਂ ਪੈਸੇ ਮੰਗਦੇ ਹਨ। ਹੋਰ ਵੀ ਕਈ ਪ੍ਰਕਾਰ ਦਾ ਗੁੰਡਾ ਟੈਕਸ ਓਹਨਾਂ ਤੋਂ ਵਸੂਲਿਆ ਜਾਂਦਾ ਹੈ। ਇਸ ਨੀਤੀ ਦੇ ਵਿਰੋਧ ਚ ਓਹਨਾਂ ਨੇ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਸੀ। ਲੁਧਿਆਣਾ ਅੰਦਰ ਮਾਈਨਿੰਗ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਸੀ। ਓਦੋਂ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਪਰਚਾ ਕਿਸੇ ਖਿਲਾਫ ਦਰਜ ਨਹੀਂ ਕੀਤਾ ਜਾਵੇਗਾ। ਪ੍ਰੰਤੂ ਲਗਾਤਾਰ ਰੇਡਾਂ ਮਾਰ ਕੇ ਅਧਿਕਾਰੀ ਪਰਚੇ ਦਰਜ ਕਰ ਰਹੇ ਹਨ। ਮਸ਼ੀਨਰੀ ਜ਼ਬਤ ਕੀਤੀ ਜਾਂਦੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਹੁਣ ਮਿੱਟੀ ਦਾ ਟਿੱਪਰ 7500 ਤੋਂ ਵੱਧ ਕੇ 10 ਤੋਂ 12 ਹਜ਼ਾਰ ਰੁਪਏ ਦਾ ਹੋ ਗਿਆ ਹੈ।
ਕੋਈ ਇੰਨੀ ਮਹਿੰਗੀ ਮਿੱਟੀ ਨਹੀਂ ਲੈ ਰਿਹਾ। ਕਾਰੋਬਾਰ ਠੱਪ ਹੋ ਗਿਆ ਹੈ। ਟਿੱਪਰਾਂ ਅਤੇ ਮਸ਼ੀਨਾਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ। ਇਸ ਕਰਕੇ ਓਹਨਾਂ ਨੇ ਮਜਬੂਰ ਹੋ ਕੇ ਧਰਨਾ ਲਾਇਆ। ਜਦੋਂ ਤੱਕ ਓਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਜਾਰੀ ਰੱਖਿਆ ਜਾਵੇਗਾ। ਧਰਨਾਕਾਰੀਆਂ ਨੇ ਐਮਐਲਏ ਸਾਹਨੇਵਾਲ ਹਰਦੀਪ ਸਿੰਘ ਮੁੰਡੀਆਂ, ਐਮਐਲਏ ਪਾਇਲ ਮਨਵਿੰਦਰ ਸਿੰਘ ਨੇ ਵਿਸ਼ਵਾਸ ਦੇ ਕਿ ਹਾਈਵੇ ਜਾਮ ਖੁਲਵਾ ਦਿੱਤਾ ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਜਿੱਥੇ ਆਵਾਜਾਈ ਨੂੰ ਡਾਈਵਰਟ ਕੀਤਾ ਓਥੇ ਹੀ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਏਸੀਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਇਹਨਾਂ ਨੂੰ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਤੇ ਜਾਮ ਸਮਾਪਤ ਕਰਵਾਇਆ ਅਤੇ ਕਿਹਾ ਕੋਸ਼ਿਸ਼ ਹੈ ਕਿ ਜਲਦੀ ਧਰਨਾ ਸਮਾਪਤ ਕਰਵਾਇਆ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h