ਬੁੱਧਵਾਰ, ਮਾਰਚ 18, 2026 10:24 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

‘ਪਾਠਕ ਪੀਠ’ ਦਾ ਜੇਤੂ ਬੂਟਾ ਸਿੰਘ ਸ਼ਾਦ, ਜਿਸ ਨੂੰ ਕਈ ਪੰਜਾਬੀ ਅਲੋਚਕਾਂ ਨੇ ‘ ਪੰਜਾਬੀ ਦਾ ਗੁਲਸ਼ਨ ਨੰਦਾ’ ਕਿਹਾ———–

ਕੁਝ ਸਾਲ ਪਹਿਲਾਂ ਉਨ੍ਹਾਂ ਬਾਰੇ ਰਿਕਾਰਡ ਹੋ ਰਹੇ ਮੇਰੇ ਇੱਕ ਟੀਵੀ ਪ੍ਰੋਗਰਾਮ ਵਿਚ ਹੀ ਉਨ੍ਹਾਂ ਦੀ ਗੰਭੀਰ ਬਿਮਾਰੀ ਦੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ ਸੀ। ਉਦੋਂ ਪ੍ਰੋਗਰਾਮ ਵਿਚੇ ਛੱਡ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਜਾਣਾ ਪਿਆ ਸੀ।

by Gurjeet Kaur
ਦਸੰਬਰ 6, 2022
in ਪੰਜਾਬ
0

‘ਪਾਠਕ ਪੀਠ’ ਦਾ ਜੇਤੂ ਬੂਟਾ ਸਿੰਘ ਸ਼ਾਦ
-ਸਿੱਧੂ ਦਮਦਮੀ
ਹੁੱਸੜ ਭਰਿਆ ਦਿਨ ਸੀ। ਘੱਗਰ ਦਰਿਆ ਦੇ ਬਾਗੜੀ ਪਸਾਰ ਵਿਚ ਫੈਲੀਆਂ ਦਰਜ਼ਨਾ ਢਾਣੀਆਂ ਚੋਂ ਅਸੀਂ ਇੱਕ ਉਸ ਦੀ ਭਾਲ ਕਰ ਰਹੇ ਸਾਂ ਜਿਸ ਵਿਚ, ਇੱਕ ਸੂਚਨਾ ਮੁਤਾਬਕ, ਬੂਟਾ ਸਿੰਘ ਸ਼ਾਦ ਆਪਣੀ ਜਿੰਦਗੀ ਦੀ ਆਥਣ ਕੱਟ ਰਿਹਾ ਸੀ।
ਇਤਫਾਕਨ, ਕੁਝ ਸਾਲ ਪਹਿਲਾਂ ਉਨ੍ਹਾਂ ਬਾਰੇ ਰਿਕਾਰਡ ਹੋ ਰਹੇ ਮੇਰੇ ਇੱਕ ਟੀਵੀ ਪ੍ਰੋਗਰਾਮ ਵਿਚ ਹੀ ਉਨ੍ਹਾਂ ਦੀ ਗੰਭੀਰ ਬਿਮਾਰੀ ਦੀਆਂ ਨਿਸ਼ਾਨੀਆਂ ਪ੍ਰਗਟ ਹੋਈਆਂ ਸੀ। ਉਦੋਂ ਪ੍ਰੋਗਰਾਮ ਵਿਚੇ ਛੱਡ ਕੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਜਾਣਾ ਪਿਆ ਸੀ। ਉਸ ਪਿਛੋਂ ਮੇਰੇ ਵਿਦੇਸ਼ ਰਿਟਨ ਦੀ ਫਿਰਕੀ ‘ਤੇ ਚੜ੍ਹ ਜਾਣ ਕਾਰਨ, ਅਗਲੇ ਕਈ ਵਰ੍ਹੇ ਉਨ੍ਹਾਂ ਦੀ ਸੁੱਖਸਾਂਦ ਪੁੱਛਣ ਦਾ ਸਬੱਬ ਹੀ ਨਹੀਂ ਬਣ ਸਕਿਆ। ਬਿਮਾਰੀ ਕਾਰਨ ਉਹ ਖੁਦ ਵੀ ਲੋਕਾਂ ਤੋਂ ਕੱਟੇ ਰਹੇ।
ਇਸੇ ਦੌਰਾਨ ਉਨ੍ਹਾਂ ਦੇ ਆਪਣੇ ਭਤੀਜਿਆਂ ਕੋਲ ਸਿਰਸੇ ਜਿਲ੍ਹੇ ਦੀ ਕਿਸੇ ਢਾਣੀ ਵਿਚ ਚਲੇ ਜਾਣ ਦੀ ਕੱਚੀ-ਪੱਕੀ ਖਬਰ ਆਈ। ਪੱਤਰਕਾਰ ਮਿੱਤਰਾਂ ਤੋਂ ਖਬਰ ਦੀ ਪੁਸ਼ਟੀ ਕਰਵਾਈ ਤੇ ਅਸੀਂ ਉਨ੍ਹਾਂ ਨੂੰ ਮਿਲਣ ਲਈ ਚੱਲ ਪਏ।
ਰਾਜਸਥਾਨੀ ਕਾਲਮਨਵੀਸ ਭਾਰਤ ਭੂਸ਼ਨ ਸ਼ੂਨਅ, ਹਰਿਆਣਵੀ ਪੱਤਰਕਾਰ ਭੂਪਿੰਦਰ ਪੰਨ੍ਹੀਵਾਲ ਤੇ ਪ੍ਰਭਦਿਆਲ ਦੀ ਸੰਗਤ ‘ਚ ਮੈਂ ਐਲਨਾਬਾਦ ਦੇ ਚਾਰ ਕੁ ਪਿੰਡਾਂ ਦੀ ਛੋਟੀ ਜਿਹੀ ਢਾਣੀ ਕੂਮਥਲਾ ਦਾ ਬੂਹਾ ਜਾ ਖੜਕਾਇਆ। ਖੇਤੀ ਦੇ ਵੱਡੇ-ਛੋਟੇ ਸੰਦਾ ਨਾਲ ਭਰਿਆ ਹੋਇਆ ਘਰ ਸੀ। ਸਾਡੀ ਆਮਦ ਦਾ ਸ਼ੋਰ ਸੁਣ ਕੇ ਬਾਕੀ ਘਰ ਨਾਲੋਂ ਹਟਕੇ ਬਣਾਈ ਬੈਠਕ ਵਚੋਂ ਬੁਢੇ ਸ਼ੇਰ ਦੀ ਗੁਰਾਹਟ ਜਿਹੀ ਸ਼ਾਦ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਉਠਣ ਦੀ ਕੋਸ਼ਿਸ ਕੀਤੀ ਪਰ ਡਾਕਟਰੀ ਓਪਰੇਸ਼ਨਾਂ ਦੇ ਭੰਨੇ ‘ਤੇ ਸਹਾਰਿਆਂ ਨਾਲ ਹੀ ਉਠਣ ਬੈਠਣ ਜੋਗਾ ਰਹਿ ਗਏ ਸਰੀਰ ਨੇ ਸਾਥ ਨਾ ਦਿੱਤਾ। ਉਸ ਮੁਤਾਬਕ, ਉਸਦੀ ਬੰਬਈ ਵਿਚ ਹੋਈ ਓਪਨ ਹਾਰਟ ਸਰਜਰੀ ਨੇ ਜਿੱਥੇ ਗਲ ਸਾਂਭ ਲਈ ਸੀ ਉੱਥੇ ਬਠਿੰਡੇ ‘ਚ ਹੋਏ ਪਰਾਸਟੇਟ ਗਲੈਂਡ ਦੇ ਓਪਰੇਸ਼ਨ ਨੇ ਵਿਗਾੜ ਦਿੱਤੀ।
ਵਾਕਰ ਨਾਲ ਸਰੀਰ ਨੂੰ ਕੁਝ ਹਰਕਤ ਦੇਕੇ ਤੇ ਚੇਤਨ ‘ਤੇ ਜ਼ੋਰ ਪਾ ਕੇ ਨਾ ਕੇਵਲ ਉਸਨੇ ਮੈਨੂੰ ਹੀ ਪਛਾਣ ਲਿਆ ਸਗੋਂ ਧੀਰੇ ਧੀਰੇ ਬੀਤੇ ਦੀਆਂ ਗੱਲਾਂ ਦੀ ਬੱਤੀ ਵੀ ਮਘਾ ਲਈ ਸੀ।
ਪਰਿਵਾਰ ਵਲੋਂ ਪਰੋਸੀ ਗਈ ਚਾਹ ਦੇ ਨਾਲ ਨਾਲ ਸਾਹਿਤ ਤੇ ਫਿਲਮ ਜਗਤ ਵਾਰ ਵਾਰ ਉਸ ਦੀ ਚੇਤਨਾ ਵਿਚ ਜਗ-ਬੁੱਝ ਜੱਗ-ਬੁੱਝ ਕਰਨ ਲਗੇ। ਇੱਕ ਵੇਰਾਂ ਵੇਖਿਆ, ਬੰਬਈ ਦੇ ਸਮੁੰਦਰੀ ਕਿਨਾਰੇ ਖੜਾ 61 ਜੇਪੀ-1 ਵਰਸੋਵਾ ਵਾਲਾ ਸ਼ਾਦ ਦਾ ਅਪਾਰਟਮੈਂਟ ਮੈਨੂੰ ਯਾਦ ਆ ਰਿਹਾ ਸੀ। ਇਹ ਬਾਲੀਵੁੱਡ ਦੇ ਸਿਰੇ ਦੇ ਸਤਾਰਿਆਂ ਦਾ ਬਸੇਰਾ ਰਹਿੰਦਾ ਰਿਹਾ ਸੀ। ਇੱਥੇ ਹੀ ਰਚ ਕੇ ਉਸ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਚਾਲੀ ਨਾਵਲ ਤੇ ਸਤ ਕਹਾਣੀ ਸੰਗ੍ਰਿਹ ਪਾਏ…..ਇੱਥੇ ਹੀ ਨਿਸ਼ਾਨ ਜਿਹੀਆਂ ਮਲਟੀ ਸਟਾਰ ਫਿਲਮਾ ਕਲਪੀਆਂ ‘ਤੇ ਆਪਣੀ ਪਲੇਠੀ ਫਿਲਮ ‘ਕੁੱਲੀ ਯਾਰ ਦੀ’ ਸਮੇਤ ਅਨੇਕਾਂ ਪੰਜਾਬੀ ਫਿਲਮਾ ਵਿਊਂਤੀਆਂ…ਇੱਥੇ ਹੀ ਉਸ ਤੋਂ ਨਾਵਲ ਲਿਖਵਾਉਣ ਲਈ ਪੰਜਾਬੀ ਪਬਲਿਸ਼ਰ ਹਜ਼ਾਰਾਂ ਦਾ ਐਡਵਾਂਸ ਦੇਣ ਆਇਆ ਕਰਦੇ ਸਨ। ਉਹ ਨਸ਼ਿੰਗ ਕਹਿੰਦੇ ਹਨ ਕਿ ਇੱਥੇ ਹੀ ਫਿਲਮਾਂ ਚੋਂ ਉਨ੍ਹਾਂ ਨੇ ਮੋਟਾ ਪੈਸਾ ਕਮਾਇਆ ਤੇ ਲੋੜਵੰਦਾਂ ਦਰਮਿਆਨ ਵੰਡਿਆ ਵੀ।
ਸ਼ਾਦ ਹੋਰਾਂ ਦੀ ਜਿੰਦਗੀ ਨੇ ਹੱਦ ਦਰਜ਼ੇ ਦਾ ਕੰਟਾਰਸਟ ਭੋਗਿਆ ਹੈ: ਦਾਨ ਸਿੰਘ ਵਾਲਾ ਤੋਂ ਵਰਸੋਵਾ ਤਕ; ਵਰਸੋਵਾ ਦੀ ਫਿਲਮੀ ਦੁਨੀਆ ਦੀ ਰੌਣਕ ਤੋਂ ਲੈਕੇ ਛੋਟੀ ਜਿਹੀ ਢਾਣੀ ਦੀ ਇਕੱਲਤਾ ਤਕ।
ਗੱਲਾਂ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਏਨੀ ਰਚਨਾਤਮਿਕ ਤੇ ਆਰਥਕ ਅਮੀਰੀ ਦੇ ਬਾਵਜੂਦ ਸ਼ਾਦ ਦੀਆਂ ਅੱਖਾਂ ਵਿਚ ਅਤ੍ਰਿਪਤੀ ਦੇ ਗਲੇਡੂ ਅਟਕੇ ਹੋਏ ਸੀ। ਜੋ ਉਸ ਦੇ ਇਹ ਕਹਿੰਦਿਆਂ ਹੀ ਵਗ ਤੁਰੇ ਕਿ ‘2016 ਦੀ ਦਿਵਾਲੀ ਨੂੰ ਬੰਬਈ ਤੋਂ ਪੰਜਾਬ ‘ਚ ਸ਼ਿਫਟ ਕਰਨ ਵੇਲੇ ਮੇਰੀ ਕਲਮ ਦੀ ਸਿਆਹੀ ਹਮੇਸ਼ਾਂ ਲਈ ਸੁੱਕ ਗਈ.. ਹੱਥ ਲਿਖਣ ਤੋਂ ਇਨਕਾਰੀ ਹੋ ਬੈਠੇ ….’
ਸ਼ਾਦ ਨਾਲ ਕੀਤੀਆਂ ਦੋ ਲੰਬੀਆਂ ਟੀਵੀ ਮੁਲਾਕਾਤਾਂ ਮੇਰੇ ਚੇਤੇ ਵਿਚ ਖੁਲ੍ਹਣ ਲਗੀਆਂ : ਕਿਵੇਂ ਚਿੱੜੀ ਦੇ ਪੌਂਚੇ ਜਿੱਡੇ ਪਿੰਡ ਦਾਨ ਸਿੰਘ ਵਾਲੇ ਦੇ ਗਲੀਆਂ ਵਿਚ ਖੇਡਣ ਵਾਲੇ ਇੱਕ ਅੜੀਅਲ ਮੁੰਡੇ ਨੇ ਰੰਗਦਾਰ ਸੁਫਨਾ ਲਿਆ ਤੇ ਸਿਰੇ ਚਾੜ੍ਹਿਆ….ਕਿਵੇਂ ਭਲੇ ਵਕਤਾਂ ਵਿਚ ਕੁਝ ਹਜ਼ਾਰ ਰੁਪਇਆਂ ਨਾਲ ਹੀ ਰੇਤੀਲੇ ਸ਼ਹਿਰ ਬਠਿੰਡੇ ਦੀ ਬਾਲੀਵੁੱਡ ਨਾਲ ਦੋਸਤੀ ਪਵਾਈ….ਕਿਵੇਂ ਫਿਲਮੀ ਸੰਸਾਰ ਦੀਆਂ ਰੰਜਸ਼ਾ ਭੁਗਤੀਆਂ ਤੇ ਪਿਆਰ ਪੁਗਾਏ…
ਤੁਰਦਿਆਂ ਫਿਰਦਿਆਂ ਦੇ ਸਟਾਇਲ ਵਿਚ ਕੀਤੀਆਂ ਟੀਵੀ ਮੁਲਾਕਾਤਾਂ ਵਿਚਲੇ ਛੇਅ ਫੁੱਟੇ ਸ਼ਾਦ ਨੂੰ ਹੁਣ ਵਾਕਰ ਦੀ ਮੁਥਾਜਗੀ ਸਹਾਰਦਿਆਂ ਵੇਖ ਉਦਾਸੀ ਦੀ ਇਕ ਛੱਲ ਮੇਰੇ ਅੰਦਰ ਉਠ ਪਈ।ਮੇਰੇ ਚੇਤੇ ਵਿਚ ਮੇਰੇ ਵਿਦਿਆਰਥੀ ਜੀਵਨ ਦਾ ਉਹ ਦਿਨ ਉਘੜ ਪਿਆ ਸੀ ਜਿਸ ਦਿਨ ‘ਆਰਸੀ’ ਦੇ ਇਕੋ ਅੰਕ ਵਿਚ ਮੇਰੀ ਪਲੇਠੀ ਕਵਿਤਾ ਤੇ ਸ਼ਾਦ ਹੋਰਾਂ ਦੀ ਚਰਚਿਤ ਕਹਾਣੀ ‘ਪੰੁਨਣ’ ਛਪੀ ਸੀ।ਤੇ ਬਾਵਰਿਆਂ ਹਾਰ ਪਰਚਾ ਚੁਕੀ, ਖੁਸ਼ੀ ਸਾਂਝੀ ਕਰਨ ਲਈ, ਮੈਂ ਉਨ੍ਹਾਂ ਨੂੰ ਬਠਿੰਡੇ ਦੇ ਗਲੀਆਂ ਬਜ਼ਾਰਾਂ ਵਿਚ ਲੱਭਦਾ ਫਿਰਿਆ ਸਾਂ।ਮਿਲਿਆ ਤਾਂ ਉਸ ਦੀ ਮੱਤ ਸੀ : ਗੱਠ ਬੰਨ੍ਹ ਲੈ – ਹੁਣ ਆਰਸੀ ਨਾਗਮਣੀ ਤੋਂ ਘੱਟ ਨਹੀਂ ਛਪਣਾ।
ਦਿਲਚਸਪ ਗੱਲ ਇਹ ਕਿ ਫਿਲਮੀ ਸੰਸਾਰ ਦੀ ਮਕਿਨਾਤੀਸੀ ਖਿੱਚ ਦੇ ਬਾਵਜੂਦ ਸ਼ਾਦ ਦਾ ਪਹਿਲਾ ਪਿਆਰ ਲਿਖਣਾ ਹੀ ਰਿਹਾ। ਉਸ ਦੇ ਪਾਠਕਾਂ ਦਾ ਮੰਨਣਾ ਹੈ ਕਿ ਦਹਾਕਿਆਂ ਪਿਛੋਂ ਵੀ ਉਸ ਦੇ ਰਚੇ ਬਿਰਤਾਂਤ ਅੰਦਰਲਾ ਕਥਾ ਰਸ, ਫਿਕਰਿਆਂ ‘ਚ ਗਿੱੜਦੀ ਊਰਜ਼ਾ ਤੇ ਗੱਲਾਂ ‘ਚ ਖੜਕਦਾ ਯਥਾਰਥ ਉਨ੍ਹਾਂ ਨੂੰ ਬੰਨ੍ਹਦਾ ਆ ਰਿਹਾ ਹੈ।ਸ਼ਾਇਦ ਉਹ ਪੰਜਾਬੀ ਦਾ ਵਿਕਲੋਤਰਾ ਕਥਾਕਾਰ ਹੈ ਜਿਸ ਦੇ ਨਾਵਲਾਂ/ਕਹਾਣੀਆਂ ਦੇ ਫਿਕਰੇ/ਜੁਮਲੇ ਤੇ ਕਥਾ-ਧਾਗੇ ਮੰਟੋ ਦੇ ਅਫਸਾਨਿਆਂ ਵਾਂਗ ਉਸ ਦੇ ਪਾਠਕਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ।
ਪੁਰਸਕਾਰਾਂ ਨਾਲ ਬਹੁੰ ਸ਼ਿੰਗਾਰੇ ਉਸ ਦੇ ਕਈ ਸਮਕਾਲੀਆਂ ਦੇ ਉਲਟ ਦਹਾਕਿਆਂ ਪਿਛੋਂ ਵੀ ਸ਼ਾਦ ਦੇ ਨਾਵਲਾਂ ‘ਚ ਬੁੱਢਾਪਾ ਤੇ ਕਹਾਣੀਆਂ ‘ਚ ਪੁਰਾਣ ਨਹੀਂ ਝਲਕਦਾ। ਉਸ ਦੀਆਂ ਰਚਨਾਵਾਂ ਦਾ ਕਥਾ ਰਸ, ਫਿਕਰਿਆਂ ‘ਚ ਨਿਰੰਤਰ ਗਿੱੜਦੀ ਊਰਜ਼ਾ ਤੇ ਗੱਲ ‘ਚ ਖੜਕਦਾ ਯਥਾਰਥ ਉਸ ਦੇ ਪਾਠਕਾਂ ਨੂੰ ਬੰਨ੍ਹਦਾ ਆ ਰਿਹਾ ਹੈ।ਉਹ ਪੰਜਾਬੀ ਦਾ ਵਿਕਲੋਤਰਾ ਕਥਾਕਾਰ ਹੈ ਜਿਸ ਦੇ ਨਾਵਲਾਂ/ਕਹਾਣੀਆਂ ਦੇ ਫਿਕਰੇ/ਜੁਮਲੇ ਤੇ ਕਥਾ-ਧਾਗੇ ਮੰਟੋ ਦੇ ਅਫਸਾਨਿਆਂ ਵਾਂਗ ਪਾਠਕਾਂ ਨੂੰ ਜ਼ੁਬਾਨੀ ਯਾਦ ਹੁੰਦੇ ਹਨ।
ਨਿਰਸੰਦੇਹ ਬੂਟਾ ਸਿੰਘ ਸ਼ਾਦ ਦੀਆਂ ਲਿਖਤਾਂ ਦੀ ਸਮਾਜਿਕ ਪ੍ਰਸੰਗਤਾ ਬਾਰੇ ਬਹਿਸ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਬੂਟਾ ਸਿਘ ਸ਼ਾਦ ਨੇ ਪੁਰਸਕਾਰ ਨਹੀਂ , ਪਾਠਕ ਕਮਾਏ ਹਨ। ਹਜ਼ਾਰਾਂ ਨਹੀ ਲੱਖਾਂ। ਕੇਵਲ ਪੰਜਾਬ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਹਰ ਉਸ ਕੋਨੇ ਚੋਂ ਜਿਥੇ ਕਿਤੇ ਵੀ ਪੰਜਾਬੀ ਵੱਸਦੇ ਹਨ।
ਭਾਵੇਂ ਪੰਜਾਬੀ ਅਲੋਚਕਾਂ ਦਾ ਇੱਕ ਵਰਗ ਵਾਰ ਵਾਰ ਉਸ ਨੂੰ ‘ ਪੰਜਾਬੀ ਦਾ ਗੁਲਸ਼ਨ ਨੰਦਾ’ ਕਹਿ ਕੇ ਸੰਜੀਦਾ ਸਾਹਿਤਕਾਰਾਂ ਦੀ ਸ਼੍ਰੈਣੀ ‘ਚੋਂ ਬਾਹਰ ਰੱਖਣ ਦੀ ਕੋਸ਼ਿਸ ਕਰਦਾ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਆਪਣੀ ਪੀੜ੍ਹੀ ਵਿਚ ਨਾਨਕ ਸਿੰਘ ਤੇ ਜਸਵੰਤ ਸਿੰਘ ਕੰਵਲ ਪਿਛੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਤੇ ਵਿਕਣ ਵਾਲਾ ਨਾਵਲਕਾਰ ਹੈ ।
ਇਸੇ ਲਈ ਪੁਸਤਕਾਂ ਦੇ ਥੱਬਿਆਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਨੂੰ ‘ਭਾਰੀ ਕਰਨ’ ਦੇ ਦਾਅਵੇਦਾਰ ਸਾਹਿਤਕਾਰ ਤਾਂ ਪੰਜਾਬੀ ਸਾਹਿਤ ਸੰਸਾਰ ‘ਚ ਸੈਂਕੜੇ ਮਿਲ ਜਾਣਗੇ ਪਰ ਨਾਨਕ ਸਿੰਘ-ਕੰਵਲ ਦੀ ਪੀੜ੍ਹੀ ਪਿਛੋਂ ਇਸ ਨੂੰ ਲੱਖਾਂ ਪਾਠਕਾਂ ਨਾਲ ‘ਭਰਪੂਰ ਕਰਨ’ ਦਾ ਦਾਅਵਾ ਕੇਵਲ ਬੂਟਾ ਸਿੰਘ ਸ਼ਾਦ ਹੀ ਕਰ ਸਕਦਾ ਹੈ।ਇਸੇ ਲਈ ਕਿਹਾ ਜਾ ਸਕਦਾ ਹੈ ਕਿ ਗਿਆਨ-ਪੀਠ ਨਾ ਸਹੀ ਉਸ ਨੂੰ ਪੰਜਾਬੀ ਪਾਠਕ ਵਰਗ ਵਲੋਂ ‘ਪਾਠਕ ਪੀਠ’ ਪੁਰਸਕਾਰ ਤਾਂ ਦਿੱਤਾ ਹੀ ਜਾ ਚੁਕਾ ਹੈ।
ਮੁਲਾਕਾਤ ਲੰਬੀ ਹੋ ਜਾਣ ਕਾਰਨ ਸ਼ਾਦ ਦਾ ਬਿਮਾਰੀ ਖਾਧਾ ਸਰੀਰ ਥਕਾਵਟ ਮੰਨ ਰਿਹਾ ਲਗਦਾ ਸੀ।ਖੇਤਾਂ ‘ਚ ਚੁਫੇਰੇ ਚਲ ਰਹੀਆਂ ਹਾਰਵੈਸਟ ਕੰਬਾਇਨਾ ਦੀ ਧੂੜ ਤੇ ਸ਼ੋਰ ਫੈਲ ਰਿਹਾ ਸੀ।ਬਾਹਰ ਨਿਕਲ ਕੇ ਮੈਂ ਢਾਣੀ ‘ਚ ਚੁਫੇਰੇ ਨਿਗ੍ਹਾ ਮਾਰੀ ਤਾਂ ਵੇਖਿਆ ਘਰ ਦੇ ਜੀ ਆਪੋ-ਆਪਣੇ ਧੰਦੀ ਲਗ ਗਏ ਸਨ ਤੇ ਘਰ ਦੀ ਬਾਹਰਲੀ ਬੈਠਕ ਵਿਚੋਂ ਕੋਈ ਅਵਾਜ਼ ਨਹੀਂ ਆ ਰਹੀ ਸੀ

Tags: Patahk Peethpro punjab tvpunjabi newssidhu damdami
Share258Tweet162Share65

Related Posts

ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਇਤਿਹਾਸਕ ਮਿਸ਼ਨ ਦੀ ਸ਼ੁਰੂਆਤ, ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦਾ ਸਮਝੌਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 18, 2026

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ, ਕਿਹਾ- ਗੈਂਗਸਟਰ ਭਜਾਉਣ ਦੀਆਂ ਗੱਲਾਂ ਕਰਨ ਵਾਲੇ ਖੁਦ ‘ਗੈਂਗਸਟਰ ਲਿਆਓ ਮੁਹਿੰਮ’ ਚਲਾ ਰਹੇ ਹਨ

ਮਾਰਚ 18, 2026

ਧੂਰੀ ਵਿਖੇ 21.65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਬ-ਡਿਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਨਾਲ ਸੰਗਰੂਰ ਦਾ ਸਿਹਤ ਢਾਂਚਾ ਹੋਰ ਮਜ਼ਬੂਤ ਹੋਇਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 18, 2026

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ : ਡਾ. ਬਲਜੀਤ ਕੌਰ

ਮਾਰਚ 17, 2026

Kia ਸ਼ੋਅਰੂਮ ‘ਚ ਵੱਡਾ ਘੁਟਾਲਾ : ਮਹਿਲਾ ਕੈਸ਼ੀਅਰ ਨੇ ਧੋਖਾਧੜੀ ਨਾਲ ਹੜੱਪੇ ਲੱਖਾਂ-ਕਰੋੜਾਂ ਰੁਪਏ, ਇਸ ਤਰ੍ਹਾਂ ਖੁੱਲ੍ਹੀ ਪੋਲ

ਮਾਰਚ 17, 2026

ਪੰਜਾਬ ਬਜਟ 2026-27 ਵਿੱਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੋਰ ਮਜ਼ਬੂਤ

ਮਾਰਚ 17, 2026
Load More

Recent News

ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਇਤਿਹਾਸਕ ਮਿਸ਼ਨ ਦੀ ਸ਼ੁਰੂਆਤ, ਵਿਸ਼ਵ ਬੈਂਕ ਨਾਲ 3,500 ਕਰੋੜ ਰੁਪਏ ਦਾ ਸਮਝੌਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 18, 2026

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ, ਕਿਹਾ- ਗੈਂਗਸਟਰ ਭਜਾਉਣ ਦੀਆਂ ਗੱਲਾਂ ਕਰਨ ਵਾਲੇ ਖੁਦ ‘ਗੈਂਗਸਟਰ ਲਿਆਓ ਮੁਹਿੰਮ’ ਚਲਾ ਰਹੇ ਹਨ

ਮਾਰਚ 18, 2026

ਧੂਰੀ ਵਿਖੇ 21.65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਬ-ਡਿਵੀਜ਼ਨਲ ਹਸਪਤਾਲ ਅਤੇ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਨਾਲ ਸੰਗਰੂਰ ਦਾ ਸਿਹਤ ਢਾਂਚਾ ਹੋਰ ਮਜ਼ਬੂਤ ਹੋਇਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਰਚ 18, 2026

ਸੂਬਾ ਪੱਧਰੀ ਸਿਹਤ ਕੈਂਪਾਂ ਹੇਠ 37 ਹਜ਼ਾਰ ਬਜ਼ੁਰਗ ਨਾਗਰਿਕਾਂ ਦੀ ਰਜਿਸਟ੍ਰੇਸ਼ਨ : ਡਾ. ਬਲਜੀਤ ਕੌਰ

ਮਾਰਚ 17, 2026

ਭਾਰਤ ‘ਚ ਲਾਂਚ ਹੋਇਆ Apple ਦਾ ਨਵਾਂ Headphone; 67,900 ਰੁਪਏ ਹੈ ਕੀਮਤ

ਮਾਰਚ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.