Health Benefits of Consuming Fish Everyday- ਮੱਛੀ ਸੁਆਦੀ ਹੋਣ ਦੇ ਨਾਲ-ਨਾਲ ,ਇਸ ‘ਚ ਕਈ ਲਾਭਕਾਰੀ ਪੋਸ਼ਕ ਤੱਤ ਵੀ ਹੁੰਦੇ ਹਨ। ਇਸ ਨੂੰ ਰੋਜਾਨਾ ਖੁਰਾਕ ‘ਚ ਸ਼ਾਮਲ ਕਰਕੇ ਕਈ ਸਿਹਤ ਲਾਭ ਪ੍ਰਾਪਤ ਕਰ ਸਕਦੇ ਹਾਂ। ਮੱਛੀ ਸਿਹਤਮੰਦ ਪ੍ਰੋਟੀਨ, ਓਮੇਗਾ 3 ਫੈਟੀ ਐਸਿਡ ਅਤੇ ਵਿਟਾਮਿਨ ਡੀ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਸਿਹਤ ਮਾਹਿਰ ਅਤੇ ਡਾਕਟਰ ਮੱਛੀ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਮੱਛੀ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ, ਜਿਸ ਨਾਲ ਚਮੜੀ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਵਾਲਾਂ ਨੂੰ ਜ਼ਰੂਰੀ ਪੋਸ਼ਣ ਅਤੇ ਤਾਕਤ ਮਿਲਦੀ ਹੈ।
ਮੱਛੀ ਖਾਣ ਦੇ ਸਿਹਤ ਲਾਭ-
ਦਿਮਾਗ ਦੀ ਸਿਹਤ ਲਈ ਫਾਇਦੇਮੰਦ – ਉਮਰ ਦੇ ਨਾਲ ਦਿਮਾਗ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮੱਛੀ ਦਾ ਨਿਯਮਤ ਸੇਵਨ ਮਾਨਸਿਕ ਸਿਹਤ ਨੂੰ ਵਧਾਉਣ ਦੇ ਨਾਲ-ਨਾਲ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਮੱਛੀ ਦਾ ਸੇਵਨ ਕਰਨ ਨਾਲ ਯਾਦਾਸ਼ਤ ਠੀਕ ਰਹਿੰਦੀ ਹੈ ਅਤੇ ਦਿਮਾਗੀ ਸ਼ਕਤੀ ਵਧਦੀ ਹੈ।
ਡਿਪਰੈਸ਼ਨ ਨੂੰ ਠੀਕ ਕਰਦਾ ਹੈ – ਡਿਪਰੈਸ਼ਨ ਇੱਕ ਆਮ ਮਾਨਸਿਕ ਬਿਮਾਰੀ ਹੈ ਇਸ ‘ਚ ਖਰਾਬ ਮੂਡ, ਕਮਜ਼ੋਰੀ ਅਤੇ ਹਰ ਸਮੇਂ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ । ਦਿਲ ਦੇ ਰੋਗ ਅਤੇ ਵਧਦਾ ਮੋਟਾਪਾ ਵੀ ਡਿਪਰੈਸ਼ਨ ਦਾ ਕਾਰਨ ਹੋ ਸਕਦਾ ਹੈ। ਜੋ ਲੋਕ ਨਿਯਮਤ ਤੌਰ ‘ਤੇ ਮੱਛੀ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ,ਕਿਉਂਕਿ ਮੱਛੀ ‘ਚ ਮੌਜੂਦ ਓਮੇਗਾ 3 ਫੈਟੀ ਐਸਿਡ ਡਿਪ੍ਰੈਸ਼ਨ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।
ਚੰਗੀ ਨੀਂਦ ਲਈ ਫਾਇਦੇਮੰਦ – ਅੱਜਕਲ ਦੁਨੀਆ ਭਰ ਦੇ ਜ਼ਿਆਦਾਤਰ ਲੋਕ ਨੀਂਦ ਦੀ ਸਮੱਸਿਆ ਦੇ ਸ਼ਿਕਾਰ ਹਨ। ਜਿਸ ‘ਚ ਵਿਟਾਮਿਨ ਡੀ ਵਰਗੇ ਪੌਸ਼ਟਿਕ ਤੱਤਾਂ ਦੀ ਕਮੀ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ। ਅਜਿਹੀ ਸਥਿਤੀ ‘ਚ, ਮੱਛੀ ਵਿਟਾਮਿਨ ਡੀ ਦਾ ਇੱਕ ਚੰਗਾ ਸਰੋਤ ਹੈ, ਜਿਸਦਾ ਨਿਯਮਤ ਸੇਵਨ ਚੰਗੀ ਨੀਂਦ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਆਟੋਇਮਿਊਨ ਰੋਗਾਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦਗਾਰ – ਰੋਜਾਨਾ ਖੁਰਾਕ ‘ਚ ਮੱਛੀ ਦਾ ਸੇਵਨ ਕਰਨ ਨਾਲ ਟਾਈਪ 1 ਡਾਇਬਟੀਜ਼ ਦੇ ਨਾਲ ਕਈ ਆਟੋਇਮਿਊਨ ਬਿਮਾਰੀਆਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਮੱਛੀ ਵਿੱਚ ਓਮੇਗਾ 3 ਫੈਟੀ ਐਸਿਡ, ਪ੍ਰੋਟੀਨ ਅਤੇ ਵਿਟਾਮਿਨ ਡੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਗਠੀਆ, ਮਲਟੀਪਲ ਸਕਲੇਰੋਸਿਸ ਵਰਗੀਆਂ ਗੰਭੀਰ ਸਮੱਸਿਆਵਾਂ ਲਈ ਫਾਇਦੇਮੰਦ ਹੁੰਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h