ਕੈਨੇਡੀਅਨ ਪੁਲਿਸ ਨੇ ਸ਼ਨੀਵਾਰ ਨੂੰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਗ੍ਰਿਫਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇਕ ਬਿਆਨ ‘ਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ।ਇਨ੍ਹਾਂ ਨੂੰ ਮੁਲਜ਼ਮਾਂ ਦੀ ਪਛਾਣ ਕਰਨਪ੍ਰੀਤ ਸਿੰਘ (28) ਕਮਲਪ੍ਰੀਤ ਸਿੰਘ (22) ਤੇ ਕਰਨ ਬਰਾੜ (22) ਦੱਸੀ ਗਈ ਹੈ।ਤਿੰਨਾਂ ਨੂੰ ਅਲਬਰਟਾ ਦੇ ਐਡਮਿੰਟਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਸਰੀ, ਆਰਸੀਐਮਪੀ ਦੀ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ 3 ਮਈ ਦੀ ਸਵੇਰ ਨੂੰ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਆਰਸੀਐਮਪੀ ਅਤੇ ਐਡਮਿੰਟਨ ਪੁਲਿਸ ਦੀ ਸਹਾਇਤਾ ਨਾਲ, ਆਈਐਚਆਈਟੀ ਵੈਨਕੂਵਰ ਦੇ ਇਕ ਉਪਨਗਰ ਸਰੀ ‘ਚ ਜੂਨ 2023 ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤੀ ਸੀ।ਤਿੰਨਾਂ ‘ਤੇ ਹੁਣ ਕਤਲ ਦੇ ਸਬੰਧ ‘ਚ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਲਾਏ ਗਏ ਹਨ।ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਦੇ ਨਾਲ, ਕੈਨੇਡੀਅਨ ਪੁਲਸ ਨੇ ਕਾਰ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ਨੂੰ ਸ਼ੱਕੀ ਵਿਅਕਤੀਆਂ ਨੇ ਕਤਲ ਤੋਂ ਪਹਿਲਾਂ , ਸਰੀ ਅਤੇ ਇਸਦੇ ਆਸਪਾਸ ਦੇ ਖੇਤਰ ‘ਚ ਵਰਤਿਆ ਸੀ।
ਉਥੇ ਹੀ ਕੈਨੇਡੀਅਨ ਮੀਡੀਆ ਵਲੋਂ ਇਨ੍ਹਾਂ ਤਿੰਨਾਂ ਮੁਲਜ਼ਮਾਂ ਦਾ ਸਬੰਧ ਭਾਰਤ ਦੀ ਜੇਲ੍ਹ ‘ਚ ਕੈਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਨਾਲ ਦੱਸਿਆ ਜਾ ਰਿਹਾ ਹੈ।ਇਹ ਤਿੰਨੋ ਅਸਥਾਈ ਵੀਜ਼ਾ ‘ਤੇ ਕੈਨੇਡਾ ਗਏ ਸਨ।ਇਨ੍ਹਾਂ ‘ਚੋਂ ਕੁਝ ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਹੋਏ ਸਨ।ਹਾਲਾਂਕਿ ਇਨ੍ਹਾਂ ‘ਚੋਂ ਕਿਸੇ ਨੇ ਵੀ ਕੈਨੇਡਾ ‘ਚ ਪੜ੍ਹਾਈ ਨਹੀਂ ਕੀਤੀ।