ਖਰੜ: ਪੰਜਾਬ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਖਰੜ ਹਲਕੇ ਵਿੱਚ ਚਲਦੇ ਨਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਮੌਕੇ ਉਤੇ ਮੌਜੂਦ ਅਧਿਕਾਰੀਆਂ ਦੀ ਵੀ ਕਲਾਸ ਲਗਾਈ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਜਦੋਂ ਮੈਂ ਇਸ ਸਾਇਟ ਦੀ ਪਹਿਲਾਂ ਤੁਹਾਨੂੰ ਫੋਟੋ ਭੇਜੀ ਸੀ ਤਾਂ ਤੁਸੀਂ ਇਸ ਨੂੰ ਸਹੀ ਕਿਵੇਂ ਦੱਸਿਆ। ਅੱਜ ਜਦੋਂ ਉਹ ਇੱਥੇ ਪੁੱਜੇ ਤਾਂ ਪਹਿਲਾਂ ਅਧਿਕਾਰੀ ਇੱਧਰ ਓਧਰ ਕਿਸੇ ਹੋਰ ਥਾਂ ਉਤੇ ਲੈ ਗਏ, ਪ੍ਰੰਤੂ ਜਦੋਂ ਮੰਤਰੀ ਨਜਾਇਜ਼ ਮਾਈਨਿੰਗ ਵਾਲੀ ਥਾਂ ਪੁੱਜੇ ਤਾਂ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਗਲਤ ਥਾਂ ਉਤੇ ਕਿਉਂ ਲੈ ਕੇ ਗਏ, ਮਾਈਨਿੰਗ ਕਰਨ ਵਾਲਿਆਂ ਦਾ ਤੁਹਾਨੂੰ ਕਿਸ ਗੱਲ ਤੋਂ ਡਰ ਹੈ।
ਵੇਖੋ ਵੀਡੀਓ:
ਇਸ ਮੌਕੇ ਅਧਿਕਾਰੀ ਸਿਰਫ ਸਫਾਈ ਦਿੰਦੇ ਹੀ ਦਿਖਾਈ ਦਿੱਤੇ, ਜਦੋਂ ਕਿ ਮੌਕੇ ਉਤੇ ਮਸ਼ੀਨਰੀ ਵੀ ਖੜ੍ਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਉਹ ਪਹਿਲਾਂ ਆਏ ਸਨ ਤਾਂ ਇੱਥੇ ਸਾਨੂੰ ਕੋਈ ਮਸ਼ੀਨਰੀ ਨਹੀਂ ਮਿਲੀ ਸੀ। ਇਸ ਮੌਕੇ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਹਲਕੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਜੋ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਇਸ ਸਬੰਧੀ ਸ਼ਾਮ ਤੱਕ ਕਾਰਵਾਈ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ।