ਅੱਜ ਚੋਣਾਂ ਦਾ ਮਹਾਂ ਕੁੰਭ ਹੈ ਅਤੇ ਸੱਤਵੇਂ ਗੇੜ ‘ਚ ਅੱਜ ਪੰਜਾਬ ‘ਚ ਵੀ ਲੋਕ ਸਭਾ ਚੋਣਾਂ ਹੋ ਰਹੀਆਂ ਹਨ।ਅੱਜ ਆਪਣੀ ਵੋਟ ਕਾਸ ਕਰਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਪਰਿਵਾਰ ਸਮੇਤ ਆਪਣੇ ਪਿੰਡ ਗੰਭੀਰਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਲਾਈਨ ‘ਚ ਲੱਗ ਕੇ ਆਪਣਾ ਵੋਟ ਕਾਸਟ ਕੀਤਾ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਨੁਸ਼ਾਸਨ ‘ਚ ਰਹਿ ਕੇ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰਨ।ਉਨ੍ਹਾਂ ਨੇ ਵਾਤਾਵਰਨ ਨੂੰ ਵੀ ਸੰਭਾਲਣ ਦੀ ਅਪੀਲ ਕੀਤੀ।
ਅੱਜ ਪੰਜਾਬ ‘ਚ ਵੋਟਾਂ ਲਈ ਕੁੱਲ 2 ਕਰੋੜ 14 ਲੱਖ 61 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।ਇਸ ‘ਚ 1 ਕਰੋੜ 12 ਲੱਖ 86 ਹਜ਼ਾਰ 726 ਮਰਦ ਵੋਟਰ, 1 ਕਰੋੜ 1ਲੱਖ 74 ਹਜ਼ਾਰ 240 ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।5 ਲੱਖ 38 ਹਜ਼ਾਰ 715 ਵੋਟਰ 18-19 ਸਾਲ ਗਰੁੱਪ ਨਾਲ ਸਬੰਧ ਰੱਖਦੇ ਹਨ, ਜੋ ਕਿ ਪਹਿਲੀ ਵਾਰ ਵੋਟ ਪਾਉਣਗੇ।ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ।ਦਿਵਿਆਂਗ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ।13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਹੋਣਗੇ ਜਿਨ੍ਹਾਂ ‘ਚੋਂ 16,517 ਪਿੰਡਾਂ ‘ਚ ਅਤੇ 7934 ਸ਼ਹਿਰਾਂ ‘ਚ ਬਣਾਏ ਗਏ ਹਨ।
ਪੰਜਾਬ ‘ਚ ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪੋ ਆਪਣੀ ਵੋਟ ਪਾ ਰਹੇ ਹਨ।ਵੋਟਰਾਂ ਵਲੋਂ ਬੜੇ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ।ਜੇਕਰ ਗੱਲ ਕਰੀਏ ਪੰਜਾਬ ਦੇ 13 ਹਲਕਿਆਂ ਦੀ ਤਾਂ ਹੁਣ ਤੱਕ ਪੰਜਾਬ ‘ਚ 23.91 ਫੀਸਦੀ ਵੋਟਿੰਗ ਹੋ ਚੁੱਕੀ ਹੈ।