ਚੰਡੀਗੜ੍ਹ: ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ (Punjab Government) ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਨਿੱਝਰ (Inderbir Singh Nijjar) ਨੇ ਵਿਵਾਦਤ ਬਿਆਨ ਦਿੱਤਾ ਸੀ। ਆਪਣੇ ਬਿਆਨ ‘ਚ ਉਨ੍ਹਾਂ ਕਿਹਾ ਸੀ ਕਿ ਪੰਜਾਬੀ ਬੇਵਕੂਫ਼ ਕੌਮ ਹੈ।
ਦਰਅਸਲ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨੂੰ ਆਰਾਮਪ੍ਰਸਤੀ ਦੀ ਆਦਤ ਪੈ ਗਈ ਹੈ। ਕਿਸਾਨ ਬਿਜਲੀ ਛੱਡ ਕੇ ਘਰੇ ਬੈਠ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਬਿਜਲੀ ਮੁਫ਼ਤ ਮਿਲਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀਆਂ ਤੋਂ ਬੇਵਕੂਫ਼ ਕੋਈ ਕੌਮ ਨਹੀਂ।
ਉਨ੍ਹਾਂ ਕਿਹਾ ਕਿ ਪਹਿਲਾਂ ਨਹਿਰੀਬੰਦੀ ਰਾਹੀਂ ਪਾਣੀ ਲਗਦਾ ਸੀ, ਪਰ ਹੁਣ ਕਿਸਾਨਾਂ ਨੇ ਮੁਫ਼ਤ ਬਿਜਲੀ ਦੇ ਚੱਲਦਿਆਂ ਮੋਟਰ ਆਟੋਮੈਟਿਕ ਸਟਾਰਟਰਾਂ ਉੱਤੇ ਲਾਈਆਂ ਹਨ। ਉਹ ਆਪ ਘਰ ਆਰਾਮ ਕਰਦੇ ਹਨ ਤੇ ਜਦੋਂ ਬਿਜਲੀ ਆਉਂਦੀ ਹੈ ਤਾਂ ਮੋਟਰਾਂ ਆਪਣੇ ਆਪ ਚੱਲ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਚੱਕਰ ‘ਚ ਪੰਜਾਬ ਦੇ ਕਿਸਾਨ ਬਹੁਤ ਸਾਰਾ ਪਾਣੀ ਬਰਬਾਦ ਕਰ ਰਹੇ ਹਨ।
Inderbir Singh Nijhar ਨੇ ਮੰਗੀ ਮੁਆਫੀ
ਨਿੱਜਰ ਨੇ ਮਾਫੀ ਮੰਗਦਿਆ ਕਿਹਾ ਕਿ ਕੁਝ ਦੇਰ ਪਹਿਲਾਂ ਮੇਰੇ ਤੋਂ ਇੱਕ ਬਿਆਨ ਦਿੱਤਾ ਗਿਆ, ਜਿਸ ਕਰਕੇ ਪੰਜਾਬੀਆਂ ਦਾ ਬਹੁਤ ਦਿਲ ਦੁਖਿਆ ਹੈ। ਮੈਂ ਖੁਦ ਇੱਕ ਪੰਜਾਬੀ ਹਾਂ। ਅਤੇ ਮੈਨੂੰ ਪਤਾ ਹੈ ਕਿ ਅਸੀਂ ਪੰਜਾਬੀ ਕਿੰਨੇ ਦਲੇਰ ਹਾਂ, ਕਿਵੇਂ ਅਸੀਂ ਅਜ਼ਾਦੀ ਲਈ ਲੜੇ ਹਾਂ। ਕਿਸ ਤਰ੍ਹਾਂ ਅਸੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਬਹਾਅ ‘ਚ ਮੇਰੇ ਤੋਂ ਕੁਝ ਸ਼ਬਦ ਬੋਲ ਹੋ ਗਏ ਅਤੇ ਉਨ੍ਹਾਂ ਲਈ ਮੈਂ ਸਭ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ।
ਵੇਖੋ ਵੀਡੀਓ
ਇਹ ਵੀ ਪੜ੍ਹੋ:
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h