EVM : ਈਵੀਐਮ ਮਸ਼ੀਨ ਦੋ ਯੂਨਿਟਾਂ ਦੀ ਬਣੀ ਹੋਈ ਹੈ – ਕੰਟਰੋਲ ਯੂਨਿਟ ਅਤੇ ਬੈਲਟਿੰਗ ਯੂਨਿਟ। ਬੈਲਟਿੰਗ ਉਹ ਯੂਨਿਟ ਹੈ ਜਿਸ ਰਾਹੀਂ ਵੋਟਰ ਵੋਟ ਪਾਉਂਦਾ ਹੈ। ਇਸ ਯੂਨਿਟ ਵਿੱਚ ਉਮੀਦਵਾਰਾਂ ਦੇ ਨਾਮ ਅਤੇ ਉਹਨਾਂ ਨੂੰ ਵੋਟ ਪਾਉਣ ਲਈ ਇੱਕ ਬਟਨ ਹੈ। ਪਰ ਜੇਕਰ ਕੋਈ ਈਵੀਐਮ ਮਸ਼ੀਨ ਦਾ ਬਟਨ ਵਾਰ-ਵਾਰ ਦਬਾਏ ਤਾਂ ਕੀ ਹੋਵੇਗਾ? ਆਓ ਜਾਣਦੇ ਹਾਂ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਲਈ 7 ਮਈ ਨੂੰ ਵੋਟਿੰਗ ਹੋਣੀ ਹੈ। ਇਸ ਪੜਾਅ ‘ਚ ਦੇਸ਼ ਦੀਆਂ 93 ਲੋਕ ਸਭਾ ਸੀਟਾਂ ‘ਤੇ ਫੈਸਲੇ ਲਏ ਜਾਣਗੇ। ਚੋਣਾਂ ਦੇ ਮੌਸਮ ਦੌਰਾਨ ਲੋਕਾਂ ਦੇ ਮਨਾਂ ਵਿੱਚ ਵੋਟਾਂ ਅਤੇ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਕਈ ਸਵਾਲ ਉੱਠਦੇ ਹਨ।
ਈਵੀਐਮ ਮਸ਼ੀਨ ਦੋ ਯੂਨਿਟਾਂ – ਕੰਟਰੋਲ ਯੂਨਿਟ ਅਤੇ ਬੈਲੋਟਿੰਗ ਯੂਨਿਟ ਤੋਂ ਬਣੀ ਹੈ। ਕੰਟਰੋਲ ਯੂਨਿਟ ਪ੍ਰੀਜ਼ਾਈਡਿੰਗ ਅਫ਼ਸਰ ਕੋਲ ਰਹਿੰਦਾ ਹੈ ਅਤੇ ਬੈਲਟਿੰਗ ਯੂਨਿਟ ਉਹ ਯੂਨਿਟ ਹੈ ਜਿੱਥੋਂ ਵੋਟਰ ਵੋਟ ਪਾਉਂਦਾ ਹੈ। ਇਸ ਯੂਨਿਟ ਵਿੱਚ ਉਮੀਦਵਾਰਾਂ ਦੇ ਨਾਮ ਅਤੇ ਉਹਨਾਂ ਨੂੰ ਵੋਟ ਪਾਉਣ ਲਈ ਇੱਕ ਬਟਨ ਹੈ। ਦੋਵੇਂ ਮਸ਼ੀਨਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ।
ਜਿਵੇਂ ਹੀ ਵੋਟਰ ਬੈਲਟਿੰਗ ਯੂਨਿਟ ਦਾ ਬਟਨ ਦੱਬਦਾ ਹੈ, ਉਸਦੀ ਵੋਟ ਰਿਕਾਰਡ ਹੋ ਜਾਂਦੀ ਹੈ ਅਤੇ ਮਸ਼ੀਨ ਨੂੰ ਤਾਲਾ ਲੱਗ ਜਾਂਦਾ ਹੈ। ਜੇਕਰ ਕੋਈ ਵਿਅਕਤੀ ਵੋਟ ਪਾਉਣ ਤੋਂ ਬਾਅਦ ਦੁਬਾਰਾ ਬਟਨ ਦੱਬਦਾ ਹੈ ਤਾਂ ਉਸ ਦੀ ਵਾਧੂ ਵੋਟ ਦਰਜ ਨਹੀਂ ਹੁੰਦੀ। ਮਸ਼ੀਨ ਉਦੋਂ ਤੱਕ ਬੰਦ ਰਹਿੰਦੀ ਹੈ ਜਦੋਂ ਤੱਕ ਪ੍ਰੀਜ਼ਾਈਡਿੰਗ ਅਫ਼ਸਰ ਕੰਟਰੋਲ ਯੂਨਿਟ ‘ਤੇ ‘ਬੈਲਟ’ ਬਟਨ ਨਹੀਂ ਦਬਾ ਦਿੰਦਾ। ਇਸ ਤਰ੍ਹਾਂ ‘ਇਕ ਵਿਅਕਤੀ, ਇਕ ਵੋਟ’ ਦਾ ਅਧਿਕਾਰ ਯਕੀਨੀ ਹੁੰਦਾ ਹੈ।
ਬੈਲਟਿੰਗ ਯੂਨਿਟ ਵਿੱਚ 16 ਉਮੀਦਵਾਰਾਂ ਲਈ ਵਿਵਸਥਾ ਹੈ। ਮੰਨ ਲਓ ਕਿ ਇੱਕ ਹਲਕੇ ਵਿੱਚ ਸਿਰਫ਼ 10 ਉਮੀਦਵਾਰ ਹਨ। ਜੇਕਰ ਵੋਟਰ 11 ਤੋਂ 16 ਤੱਕ ਕੋਈ ਵੀ ਬਟਨ ਦੱਬਦਾ ਹੈ ਤਾਂ ਕੀ ਇਸ ਨਾਲ ਵੋਟਾਂ ਦੀ ਬਰਬਾਦੀ ਹੋਵੇਗੀ? ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਈਵੀਐਮ ਤਿਆਰ ਕਰਨ ਸਮੇਂ ਰਿਟਰਨਿੰਗ ਅਫ਼ਸਰ ਵੱਲੋਂ 11 ਤੋਂ 16 ਨੰਬਰਾਂ ਨੂੰ ਮਾਸਕ ਕੀਤਾ ਜਾਂਦਾ ਹੈ। ਇਸ ਲਈ ਕਿਸੇ ਵੀ ਵੋਟਰ ਵੱਲੋਂ 11 ਤੋਂ 16 ਦੇ ਉਮੀਦਵਾਰਾਂ ਲਈ ਕੋਈ ਵੀ ਬਟਨ ਦਬਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਜਿਕਰ ਏ ਖਾਸ ਹੈ ਕਿ ਈਵੀਐਮ ਮਸ਼ੀਨ ਨੂੰ ਚੱਲਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ। ਰਿਪੋਰਟ ਦੇ ਅਨੁਸਾਰ, ਈਵੀਐਮ ਆਮ 7.5 ਵੋਲਟ ਅਲਕਲਾਈਨ ਪਾਵਰ-ਪੈਕ ‘ਤੇ ਚੱਲਦੀਆਂ ਹਨ। ਇਹ ਬੰਗਲੌਰ ਦੀ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ ਅਤੇ ਹੈਦਰਾਬਾਦ ਦੀ ਇਲੈਕਟ੍ਰੋਨਿਕਸ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ ਦੁਆਰਾ ਸਪਲਾਈ ਕੀਤੇ ਜਾਂਦੇ ਹਨ। ਪਾਵਰ-ਪੈਕ ਵਿੱਚ 5 AA ਆਕਾਰ ਦੇ ਸੈੱਲ ਹੁੰਦੇ ਹਨ ਜੋ 1.5 ਵੋਲਟ ‘ਤੇ ਕੰਮ ਕਰਦੇ ਹਨ। ਇਸ ਲਈ ਬਿਜਲੀ ਕੁਨੈਕਸ਼ਨ ਤੋਂ ਬਿਨਾਂ ਵੀ ਈਵੀਐਮ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਈਵੀਐਮ ਦੀ ਵੋਟ ਸਟੋਰ ਕਰਨ ਦੀ ਸਮਰੱਥਾ ਇਸ ਦੇ ਮਾਡਲ ‘ਤੇ ਨਿਰਭਰ ਕਰਦੀ ਹੈ। ਪੁਰਾਣੇ ਸੰਸਕਰਣ ਈਵੀਐਮ (2000-05 ਮਾਡਲ) ਵਿੱਚ ਵੱਧ ਤੋਂ ਵੱਧ 3840 ਵੋਟਾਂ ਪਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ, ਨਵੇਂ ਸੰਸਕਰਣ ਈਵੀਐਮ (2006 ਤੋਂ ਬਾਅਦ ਦਾ ਮਾਡਲ) ਵਿੱਚ ਵੱਧ ਤੋਂ ਵੱਧ 2000 ਵੋਟਾਂ ਸਟੋਰ ਕੀਤੀਆਂ ਜਾ ਸਕਦੀਆਂ ਹਨ। ਚੋਣ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ।
ਮਈ 1982 ਵਿੱਚ ਭਾਰਤੀ ਚੋਣਾਂ ਵਿੱਚ ਪਹਿਲੀ ਵਾਰ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਫਿਰ ਕੇਰਲ ਦੇ ਪਰੂਰ ਵਿਧਾਨ ਸਭਾ ਹਲਕੇ ਦੇ 50 ਪੋਲਿੰਗ ਸਟੇਸ਼ਨਾਂ ‘ਤੇ ਈਵੀਐਮ ਮਸ਼ੀਨਾਂ ਲਗਾਈਆਂ ਗਈਆਂ। ਇਸ ਤੋਂ ਬਾਅਦ ਮੰਗ ਉੱਠੀ ਕਿ ਈਵੀਐਮ ਦੀ ਵਰਤੋਂ ਸਬੰਧੀ ਕਾਨੂੰਨ ਵਿੱਚ ਕੋਈ ਖਾਸ ਵਿਵਸਥਾ ਹੋਣੀ ਚਾਹੀਦੀ ਹੈ। ਇਸ ਤਹਿਤ ਦਸੰਬਰ, 1988 ਵਿੱਚ ਲੋਕ ਪ੍ਰਤੀਨਿਧਤਾ ਐਕਟ, 1951 ਵਿੱਚ ਇੱਕ ਨਵੀਂ ਧਾਰਾ 61ਏ ਜੋੜੀ ਗਈ ਸੀ।