Canada government: ਕੈਨੇਡਾ ਦੀ ਜਸਟਿਨ ਟਰੂਡੋ (Justin Trudeau) ਸਰਕਾਰ ਨੇ ਨਵੇਂ ਸਾਲ ‘ਤੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ-ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਹੁਣ ਉੱਥੇ ਜਾਇਦਾਦ ਨਹੀਂ ਖਰੀਦ ਸਕੇਗਾ। ਦੱਸ ਦਈਏ ਕਿ ਕੈਨੇਡਾ ਨੇ ਉਨ੍ਹਾਂ ਲੋਕਾਂ ਨੂੰ ਵੀ ਝਟਕਾ ਦਿੱਤਾ ਹੈ ਜਿਨ੍ਹਾਂ ਨੇ ਪਹਿਲਾਂ ਸਟੱਡੀ ਤੇ ਪੀਆਰ ਵੀਜ਼ਿਆਂ ਲਈ ਅਪਲਾਈ ਕੀਤਾ ਸੀ ਤੇ ਪਿਛਲੇ ਸਾਲ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕੀਤੇ ਸੀ।
ਦਰਅਸਲ, ਰਿਹਾਇਸ਼ ਦੀ ਘਾਟ ਦਾ ਸਾਹਮਣਾ ਕਰਦਿਆਂ ਕੈਨੇਡਾ ਨੇ ਵਿਦੇਸ਼ੀਆਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਈ। ਇਸ ਨਿਯਮ ਨੂੰ ਲਾਗੂ ਕਰਨ ਦੇ ਨਾਲ-ਨਾਲ ਕੈਨੇਡੀਅਨ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਸ਼ਹਿਰ ਦੀਆਂ ਰਿਹਾਇਸ਼ਾਂ ‘ਤੇ ਹੀ ਲਾਗੂ ਹੋਵੇਗੀ। ਇਹ ਪਾਬੰਦੀ ਸਮਰ ਕਾਟੇਜ ਵਰਗੀਆਂ ਜਾਇਦਾਦਾਂ ‘ਤੇ ਲਾਗੂ ਨਹੀਂ ਹੋਵੇਗੀ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕਾਂ ਦੀ ਸਹੂਲਤ ਲਈ ਜਾਇਦਾਦ ਨੂੰ ਲੈ ਕੇ 2021 ਵਿੱਚ ਚੋਣ ਪ੍ਰਚਾਰ ਦੌਰਾਨ ਇਹ ਪ੍ਰਸਤਾਵ ਰੱਖਿਆ ਸੀ। ਕੈਨੇਡਾ ਵਿੱਚ ਵਧਦੀਆਂ ਕੀਮਤਾਂ ਕਾਰਨ ਬਹੁਤ ਸਾਰੇ ਲੋਕ ਘਰ ਨਹੀਂ ਖਰੀਦ ਪਾ ਰਹੇ ਹਨ। ਇਹ ਫੈਸਲਾ ਸਥਾਨਕ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਿਆ ਗਿਆ ਹੈ।
ਦੱਸ ਦਈਏ ਕਿ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਮੁਤਾਬਕ ਫਰਵਰੀ 2022 ਵਿੱਚ ਕੈਨੇਡਾ ਵਿੱਚ ਘਰ ਦੀ ਔਸਤ ਕੀਮਤ $800,000 ਕੈਨੇਡੀਅਨ ਤੋਂ ਵੱਧ ਗਈ ਹੈ। ਇਸ ਤੋਂ ਬਾਅਦ ਕੀਮਤਾਂ ‘ਚ ਕਰੀਬ 13 ਫੀਸਦੀ ਦੀ ਗਿਰਾਵਟ ਆਈ।
ਕੈਨੇਡਾ ਵਿੱਚ ਘਰ ਖਰੀਦਦਾਰਾਂ ਦੀ ਮੰਗ ‘ਚ ਵਾਧਾ
ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਘਰ ਖਰੀਦਦਾਰਾਂ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ। ਲੋਕ ਕੈਨੇਡਾ ਵਿੱਚ ਮੁਨਾਫ਼ੇ ਦੀ ਜਾਇਦਾਦ ਖਰੀਦਣ ਅਤੇ ਵੇਚਣ ਵਿੱਚ ਲੱਗੇ ਹੋਏ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਕਾਨ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ। ਸਰਕਾਰ ਨੇ ਗੈਰ-ਕੈਨੇਡੀਅਨਜ਼ ਐਕਟ ਤਹਿਤ ਰਿਹਾਇਸ਼ੀ ਜਾਇਦਾਦ ਦੀ ਖਰੀਦਦਾਰੀ ‘ਤੇ ਪਾਬੰਦੀ ਲਾਗੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h