Vancouver : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (Canada Border Services Agency) ਨੇ ਜਾਣਕਾਰੀ ਸ਼ਾਝੀ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੇ ਵੈਨਕੂਵਰ (Vancouver) ਵਿੱਚ, ਸੰਸਥਾ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਅਫੀਮ ਜ਼ਬਤ (opium seizure) ਕੀਤੀ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਏਜੰਸੀ ਨੇ ਐਲਾਨ ਕੀਤਾ ਕਿ RCMP ਦੀ ਸੰਘੀ ਗੰਭੀਰ ਅਤੇ ਸੰਗਠਿਤ ਅਪਰਾਧ ਯੂਨਿਟ ਦੀ ਮਦਦ ਨਾਲ ਲਗਪਗ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ।
Today, the #CBSA announced a record amount of opium seized in Vancouver, #BC. https://t.co/SgVDEZjeOP #ProtectingCanadians pic.twitter.com/bXLOjMWVQW
— Border Services PAC (@CanBorderPAC) December 16, 2022
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਵੈਨਕੂਵਰ ਵਿੱਚ ਲਗਭਗ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ ਹੈ ਅਤੇ ਕੈਨੇਡਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਗਲਿੰਗ ਕੇਸ ਹੈ।
ਡੈਲਟਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਤੰਬਰ ਵਿੱਚ CBSA ਇੰਟੈਲੀਜੈਂਸ ਸੈਕਸ਼ਨ ਅਤੇ ਆਰਸੀਐਮਪੀ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ (FSOC) ਯੂਨਿਟ ਨੇ ਸਮੁੰਦਰੀ ਕੰਟੇਨਰਾਂ ਵਿਚ ਛੁਪਾ ਕੇ ਲਿਆਂਦੇ ਪਦਾਰਥਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ 25 ਅਕਤੂਬਰ ਨੂੰ CBSA ਦੇ ਮੈਟਰੋ ਵੈਨਕੂਵਰ ਮਰੀਨ ਆਪਰੇਸ਼ਨਜ਼ ਨੇ ਇਸ ਜਾਂਚ ਦੇ ਆਧਾਰ ‘ਤੇ 19 ਸਮੁੰਦਰੀ ਕੰਟੇਨਰਾਂ ਦੇ ਅੰਦਰਲੇ ਮਾਲ ਦੀ ਜਾਂਚ ਕੀਤੀ।
ਐਕਸ-ਰੇ ਤਕਨਾਲੋਜੀ ਅਤੇ ਹੋਰ ਖੋਜ ਸਾਧਨਾਂ ਤੇ ਤਕਨਾਲੋਜੀ ਦੀ ਵੱਡੇ ਪੱਧਰ ’ਤੇ ਵਰਤੋਂ ਕਰਦੇ ਹੋਏ ਖੋਜ ਅਫਸਰਾਂ ਨੇ ਬਹੁਤ ਹੀ ਚਲਾਕੀ ਨਾਲ ਸ਼ਿਪਿੰਗ ਪੈਲੇਟਾਂ ਵਿੱਚ ਛੁਪਾਈ ਇਸ ਅਫੀਮ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ। 247 ਸ਼ਿਪਿੰਗ ਪੈਲੇਟਾਂ ਦੇ ਅੰਦਰ ਲਗਭਗ 2,486 ਕਿਲੋਗ੍ਰਾਮ ਅਫੀਮ ਫੜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਬਤ ਕੀਤੀ ਗਈ ਅਫੀਮ ਨੂੰ ਹੋਰ ਅਪਰਾਧਿਕ ਜਾਂਚ ਲਈ ਆਰਸੀਐਮਪੀ ਐਫਐਸਓਸੀ ਯੂਨਿਟ ਨੂੰ ਸੌਂਪ ਦਿੱਤਾ ਗਿਆ ਹੈ।
ਇਸੇ ਦੌਰਾਨ ਜਨਤਕ ਸੁਰੱਖਿਆ ਦੇ ਕੇਂਦਰੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਹੈ ਕਿ ਕਮਿਊਨਿਟੀ ਦੀ ਸੁਰੱਖਿਆ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ। ਸਾਡਾ ਕੰਮ ਸਰਹੱਦਾਂ ਪਾਰੋਂ ਆ ਰਹੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕਣਾ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਹੈ। ਉਨ੍ਹਾਂ CBSA ਦੇ ਅਫਸਰਾਂ ਦਾ ਇਸ ਨਿਰਣਾਇਕ ਕਾਰਵਾਈ ਲਈ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਫੇਸਬੁੱਕ ਦੇ ਚਰਚਿਤ ਚਿਹਰੇ ਵੈਦ ਬਲਵਿੰਦਰ ਢਿੱਲੋਂ ਦੇ ਬੇਟੇ ਦੀ ਹਾਰਟ ਅਟੈਕ ਨਾਲ ਮੌਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h