Canada: ਚੰਗੇ ਭਵਿੱਖ ਲਈ ਹੁਣ ਜਿਆਦਾਤਰ ਪੰਜਾਬ ਦਾ ਯੂਥ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ।ਇਸ ਲਈ ਪੰਜਾਬ ‘ਚ ਅੰਗਰੇਜ਼ੀ ਤੋਂ ਬਾਅਦ ਹੁਣ ਫ੍ਰੈਂਚ ਸਿੱਖਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।ਪਿਛਲੇ ਸਾਲ ਪੰਜਾਬ ਦੇ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਤੋਂ 8 ਹਜ਼ਾਰ ਵਿਦਿਆਰਥੀਆਂ ਨੇ ਫ੍ਰੈਂਚ ਭਾਸ਼ਾ ਲਈ ਸਰਟੀਫਿਕੇਟ ਤੇ ਡਿਪਲੋਮਾ ਕੋਰਸਿਜ਼ ਕੀਤੇ।ਇਸ ਵਾਰ ਇਹ ਗਿਣਤੀ 50 ਫੀਸਦੀ ਵੱਧ ਕੇ 12 ਹਜ਼ਾਰ ਹੋਣ ਦੀ ਉਮੀਦ ਹੈ।
ਫ੍ਰੈਂਚ ਗ੍ਰੈਜੂਏਟ ਇੱਕ ਵਿਦਿਆਰਥੀ ਨੇ ਦੱਸਿਆ ਕਿ ਕੈਨੇਡਾ ‘ਚ ਫ੍ਰੈਂਚ ਦੂਜੀ ਅਧਿਕਾਰਤ ਭਾਸ਼ਾ ਹੈ।ਕਿਉਂਕਿ ਕੈਨੇਡਾ ‘ਚ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ।ਇਸ ਦੇ ਮੱਦੇਨਜ਼ਰ ਕੈਨੇਡੀਅਨ ਸੰਸਦ ਦੀ ਇੱਕ ਸਪੈਸ਼ਲ ਕਮੇਟੀ ਨੇ ਆਪਣੀ ਰਿਪੋਰਟ ‘ਚ ਸਿਫਾਰਿਸ਼ ਕੀਤੀ ਹੈ ਕਿ ਫ੍ਰੈਂਚ ਬੋਲਣ ਵਾਲੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ‘ਤੇ ਵੀਜ਼ਾ ਦਿੱਤਾ ਜਾਵੇ।ਫ੍ਰੈਂਚ ਦਾ ਪੱਧਰ ਬੀ-1 ਜਾਂ ਬੀ 2 ਡਿਪਲੋਮਾ ਹੋਣ ਨਾਲ ਵੀਜ਼ਾ ਅਸੈਸਮੈਂਟ ‘ਚ 65 ਪੁਆਇੰਟਸ ਵੱਧ ਮਿਲਦੇ ਹਨ।
ਇਹ ਵੀ ਪੜ੍ਹੋ : Punjab Gangster: ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦਾ ਘੇਰਾ ਖੇਤਾਂ ‘ਚ ਲੁਕੇ ਗੈਂਗਸਟਰ