ਆਪਣੇ ਬੱਚਿਆਂ ਦਾ ਕਤਲ ਕਰਨ ਲਈ ਫਰਸਟ ਡਿਗਰੀ ਮਰਡਰ ਦੇ ਚਾਰਜ ਦਾ ਸਾਹਮਣਾ ਕਰ ਰਹੇ ਕਿਊਬੈਕ ਦੇ ਕਮਲਜੀਤ ਸਿੰਘ ਅਰੋੜਾ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਕਮਲਜੀਤ ਅਰੋੜਾ ਨੂੰ ਸੋਮਵਾਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ।
ਹਾਲਾਂਕਿ ਕਰਾਊਨ ਅਤੇ ਲੀਗਲ ਏਡ ਵਕੀਲ ਨੇ ਕੋਰਟ ਨੂੰ ਦੱਸਿਆ ਸੀ ਕਿ ਗ੍ਰਿਫਤਾਰੀ ਮੌਕੇ ਤੋਂ ਕਮਲਜੀਤ ਅਰੋੜਾ ਹਸਪਤਾਲ ਵਿੱਚ ਹੈ ਅਤੇ ਠੀਕ ਤਰ੍ਹਾਂ ਗੱਲ ਬਾਤ ਨਹੀਂ ਕਰ ਪਾ ਰਿਹਾ।
ਕਰਾਊਨ ਅਤੇ ਲੀਗਲ ਏਡ ਵਕੀਲ ਦੇ ਦੱਸੇ ਅਨੁਸਾਰ ਜੱਜ ਨੇ ਇਸ ਪੇਸ਼ੀ ਨੂੰ ਅੱਗੇ ਪਾਉਣ ਲਈ ਸਹਿਮਤੀ ਦਿੱਤੀ ਸੀ। ਅਰੋੜਾ ‘ਤੇ ਆਪਣੀ 13 ਸਾਲਾ ਧੀ ਅਤੇ 11 ਸਾਲਾ ਪੁੱਤਰ ਦੇ ਕਤਲ ਦੇ ਦੋਸ਼ ਹਨ। ਇਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਮੌਂਟਰੀਅਲ ਦੇ ਉੱਤਰ ਵਾਲੇ ਪਾਸੇ ਲਵਾਲ ਦੇ ਇਲਾਕੇ ਵਿੱਚ ਪੈਂਦੇ ਇਸ ਪਰਿਵਾਰ ਦੇ ਘਰੋਂ ਸੋਮਵਾਰ ਸ਼ਾਮ ਮਿਲੀਆਂ ਸਨ। ਅਰੋੜਾ ‘ਤੇ ਆਪਣੀ ਪਤਨੀ ਦਾ ਗਲਾ ਘੁੱਟਣ ਲਈ ਅਸੋਲਟ ਦਾ ਚਾਰਜ ਵੀ ਲੱਗਿਆ ਹੈ। ਰਿਪੋਰਟਸ ਅਨੁਸਾਰ ਘਰ ‘ਚ ਵਾਪਰੇ ਘਟਨਾਕ੍ਰਮ ਬਾਰੇ ਅਰੋੜਾ ਦੀ ਵੱਡੀ ਬੇਟੀ ਨੇ ਗੁਆਂਢੀਆਂ ਨੂੰ ਜਾ ਕੇ ਆਗਾਹ ਕੀਤਾ ਸੀ।