1995 ਤੋਂ ਕੈਨੇਡਾ (Canada) ਰਹਿੰਦਿਆਂ ਮੈਂ ਪੰਜਾਬੀਆਂ ਅੱਗੇ ਬੇਨਤੀ ਕਰਦਾ ਹੈਂ ਕਿ ਕੈਨੇਡਾ ਹੁਣ ਉਹ ਨਹੀਂ ਰਿਹਾ। ਹੁਣ ਇੱਥੇ ਮਹਿੰਗਾਈ ਵੱਧ ਅਤੇ ਕਮਾਈ ਘੱਟ ਹੈ। 6 ਤੋਂ 7000$ ‘ਚ ਸਿਰਫ ਘਰ ਚਲਦਾ, ਜਦੋਂਕਿ 30%40% tax ਪਿੱਛੋਂ ਕੁੱਝ ਨਹੀਂ ਬਚਦਾ। 95% ਲੋਕਾਂ ਦਾ ਡੰਗਰਾਂ ਵਾਂਗੂੰ ਸਾਰੀ ਉਮਰ ਕੰਮ ਕਰਕੇ ਸਿਰਫ ਇਕ ਘਰ ਮਸਾ ਜੁੜਨਾ ਹੈ ਅਤੇ 5-7% ਦੇ ਚੰਗੇ ਕਾਰੋਬਾਰ (Business) ਹਨ।
ਬਹੁਤੇ ਲੋਕ ਡਿਪ੍ਰੈਸ ਅਤੇ ਅੱਕੇ ਹੋਏ ਹਨ। ਚਾਚੇ, ਤਾਏ, ਭੁਆ ਦੇ ਜਵਾਕਾਂ ਦੀਆਂ ਬਾਹਰਲੀਆਂ ਫੋਟੋਆਂ ‘ਤੇ ਇੱਕ ਮਹੀਨੇ ਦਾ ਪੰਜਾਬ ਘੁੰਮਣ ਦੇ ਗੇੜੇ ਨੂੰ ਦੇਖ ਆਪਣੀ ਜ਼ਿੰਦਗੀ ਅਤੇ ਜ਼ਹਿਨ ਨਾ ਖਰਾਬ ਕਰੋ।
ਕਿਹੜੇ ਸਿਸਟਮ ਦੀ ਗੱਲ ਕਰਦੇ ਹੋ, ਸਭ ਕੁਝ ਹੋ ਰਿਹਾ ਇੱਥੇ, ਜਿਵੇਂ ਕਤਲ, ਮਹਿੰਗਾਈ, ਗੈਂਗਵਾਰ। ਪੰਜਾਬ ਨਾਲੋਂ 100 ਗੁਣਾ ਵੱਧ ਨਸ਼ੇ ਨਾਲ ਓਵਰਡੋਜ਼ ਮੌਤਾਂ, ਓਵਰ ਪ੍ਰਾਈਜ਼ਡ ਘਰ, ਨਫਰਤ, ਭੇਦਭਾਅ, ਖ਼ਰਾਬ ਹੈਲਥ ਕੇਅਰ, ਪੋਰਟੇਬਲ ਸਕੂਲਸ, ਟੈਕਸ ਅਤੇ ਭ੍ਰਿਸ਼ਟਾਚਾਰ।
ਆਖਰ ਕਿੰਨੇ ਕੂ ਸਾਡੇ ਬੱਚਿਆਂ ਨੇ Olympic ਦੇ ਮੈਡਲ ਜਿੱਤ ਲਏ ਜਾਂ ਕੋਈ ਚੰਗਾ ਸਾਇੰਟੀਸਟ, ਨੌਬਲ ਪ੍ਰਾਈਜ਼ ਜਿੱਤ ਲਿਆ। ਸਭ ਬੱਸ ਭੱਜ ਦੌੜ ‘ਚ ਉਮਰ ਲੰਘਾ ਰਹੇ। ਸਿਰਫ ਇੱਕ ਘਰ ਦਾ ਖੂਹ ਪੂਰ ਰਹੇ ਹਨ।
ਜਿੱਥੇ ਕਿਤੇ ਵੀ ਸਾਡੀ ਬਹੁਤਾਤ ਹੈ ਉਥੋਂ ਗੋਰੇ ਮੂਵ ਆਉਟ (ਚਲੇ ਜਾਂਦੇ) ਹਨ। ਤੁਹਾਡੇ ਬਾਹਰ ਰਹਿੰਦੇ ਦੋਸਤਾਂ-ਰਿਸ਼ਤੇਦਾਰਾਂ ਨੇ ਕਦੇ ਸੱਚ ਨਹੀਂ ਦੱਸਣਾ। ਉਨ੍ਹਾਂ ਦਾ ਇਕੋ ਮਕਸਦ ਹੈ ਪੰਜਾਬ ਆ ਕੇ ਵੱਧ ਤੋਂ ਵੱਧ ਫੁਕਰੀ ਮਾਰਨੀ, ਕਿਉਂਕਿ ਉੱਥੇ 1 ਡਾਲਰ ਦਾ 60 ਰੁਪਇਆ ਹੋ ਜਾਂਦਾ ਹੈ।
ਅਸੀਂ ਬੇਇਜਤੀ ਮਹਿਸੂਸ ਕਰਦੇ ਹਾਂ ਕੈਨੇਡਾ ਦਾ ਸੱਚ ਦਸਦਿਆਂ, ਜੇ ਪੰਜਾਬ ‘ਚ 50-60 ਹਜ਼ਾਰ ਵੀ ਬਣਦਾ ਤਾਂ ਤੁਸੀਂ ਸਾਡੇ ਨਾਲੋਂ ਬਹੁਤ ਚੰਗੇ ਹੋ। ਰੋਜ਼ ਦੇਖਦਾ ਹਾਂ phd ਪੜ੍ਹੀਆਂ ਕੁੜੀਆਂ, ਅਨਪੜ੍ਹਾਂ ਨਾਲ ਸਿਰਫ ਕੈਨੇਡਾ ਦੇ ਨਾਂ ‘ਤੇ ਵਿਆਹੀ ਜਾਂਦੀਆਂ ਹਨ। ਪੀਆਰ (PR) ਹੋਣਾ ਲਾਈਫ ਸੈੱਟ (life set) ਹੋਣਾ ਨਹੀਂ ਹੈ। ਕੈਨੇਡਾ ਫੋਟੋਆਂ, ਗਾਣਿਆਂ ‘ਚ ਬਹੁਤ ਸੋਹਣਾ ਪਰ ਅਸਲ ‘ਚ ਹੈ ਬੜਾ ਤਿੱਖਾ, ਸਿਰਫ ਦੂਜਿਆਂ ਨੂੰ ਦਿਖਾਉਣ ਲਈ ਕੈਨੇਡਾ ਨਾ ਆਓ, ਜਿਸ ਦਾ ਸਰਦਾ ਪੰਜਾਬ ਰਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h