canada study visa:ਕੈਨੇਡਾ ਵੱਲੋਂ ਸਟੱਡੀ ਵੀਜ਼ਾ ਤੋਂ ਇਨਕਾਰ ਦੀ ਦਰ ਬੀਤੇ ਸਾਲਾਂ ਦੇ ਮੁਕਾਬਲੇ ਬਹੁਤ ਵੱਧ ਚੁੱਕੀ ਹੈ। ਇਸ ਕਾਰਨ ਦੇਸ਼ ਅਤੇ ਵਿਦੇਸ਼ਾਂ ਤੋਂ ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ।ਜਿਕਰਯੋਗ ਹੈ ਕਿ ਕੈਨੇਡਾ ਨੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਹੈਰਾਨਗੀ ਤਾਂ ਇਹ ਹੈ ਕਿ ਆਈਲੈਟਸ (IELTS) ਵਿੱਚ ਚੰਗੇ ਸਕੋਰ ਅਤੇ ਚੰਗੀ ਪ੍ਰੋਫਾਈਲ ਹੋਣ ਦੇ ਬਾਵਜੂਦ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਜਿੱਥੇ ਕਿ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਹ ਦਰ 15% ਤੋਂ 20% ਦੇ ਵਿਚਕਾਰ ਸੀ, ਹੁਣ ਵੀਜ਼ਾ ਰੱਦ ਹੋਣ ਦੀ ਦਰ 40%-50% ਤੱਕ ਦੱਸੀ ਜਾ ਰਹੀ ਹੈ।
ਜਦਕਿ ਕੈਨੇਡਾ ਵੀਜ਼ਾ ਅਰਜ਼ੀਆਂ ਨੂੰ ਰੱਦ ਕਰਨ ਦੀ ਵਧਦੀ ਦਰ ਹੈਰਾਨੀਜਨਕ ਹੈ। ਆਪਣੇ ਖੇਤਰ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਅਤੇ ਟਾਪਰ ਰਹੇ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਦੇ ਮੌਕੇ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਜਦੋਂ ਕਿ ਪਹਿਲਾਂ ਚੰਗੇ ਪ੍ਰੋਫਾਈਲ ਵਾਲੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵੀਜ਼ਾ ਮਿਲਣਾ ਲਗਭਗ ਤੈਅ ਸੀ।
ਅਸਧਾਰਨ ਤੌਰ ‘ਤੇ ਵੱਧ ਰਹੀ ਅਸਵੀਕਾਰਨ ਦਰ ਕਾਰਨ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ‘ਤੇ ਬਹੁਤ ਦਬਾਅ ਹੈ।