ਪੰਜਾਬ ‘ਚ ਇਸ ਸਮੇਂ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਦੁਨੀਆਂ ਦੇ ਹਰ ਕੋਨੇ ‘ਚ ਬੈਠੇ ਪੰਜਾਬੀ ਪੰਜਾਬ ਲਈ ਫ਼ਿਕਰਮੰਦ ਹਨ ਅਤੇ ਹਰ ਕੋਈ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਿੰਨੀ ਮਦਦ ਕਰ ਸਕਦਾ ਹੈ ਕਰ ਰਹੇ ਹਨ। ਇਸ ਤਰ੍ਹਾਂ ਲਈ ਕੈਨੇਡਾ ਦੇ ਰੇਡੀਓ ਸਟੇਸ਼ਨ ਨੇ ਵੈਨਕੂਵਰ, ਕੈਲਗਰੀ ਅਤੇ ਟੋਰਾਂਟੋ ਵਿਚਲੇ ਰੈਡ .ਐਫ.ਐਮ. ਸਟੇਸ਼ਨਾਂ ਵੱਲੋਂ ਸਰੋਤਿਆਂ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਰੇਡੀਓਥਾਨ ਕਰਵਾਇਆ।
ਇਸ ਦੌਰਾਨ ਸਿਰਫ਼ ਦੋ ਦਿਨਾਂ ਵਿੱਚ ਹੀ ਪੰਜਾਬ ਦੇ ਹੜ੍ਹ ਪੀੜਤਾਂ ਲਈ ਤਕਰੀਬਨ 2 ਮਿਲੀਅਨ ਡਾਲਰ ਦੀ ਰਕਮ ਇਕੱਤਰ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਵੈਨਕੂਵਰ ਦੇ ਸਰੋਤਿਆਂ ਵੱਲੋਂ 1 ਮਿਲੀਅਨ ਡਾਲਰ, ਕੈਲਗਰੀ ਵੱਲੋਂ ਲਗਪਗ 4 ਲੱਖ 60 ਹਜ਼ਾਰ ਡਾਲਰ ਅਤੇ ਟੋਰਾਂਟੋ ਵੱਲੋਂ 5 ਲੱਖ ਡਾਲਰ ਦਾ ਦਾਨ ਪ੍ਰਾਪਤ ਹੋਇਆ।