Punjabi Bhangra in Canada: ਸਰਦੀ ਦਾ ਮੌਸਮ ਠੰਡੀਆਂ ਹਵਾਵਾਂ ਅਤੇ ਠੰਢ ਦਾ ਮੌਸਮ ਹੈ। ਇਹ ਮੌਸਮ ਅਜਿਹਾ ਹੈ ਕਿ ਲੋਕਾਂ ਨੂੰ ਬਿਸਤਰੇ ਚੋਂ ਨਿਕਲਣਾ ਵੀ ਮੁਸ਼ਕਲ ਲੱਗਣ ਲੱਗ ਜਾਂਦਾ ਹੈ। ਠੰਢ ਵਿੱਚ ਜਿੱਥੇ ਲੋਕ ਮੰਜੇ ਤੋਂ ਉੱਠਣ ਤੋਂ ਅਸਮਰੱਥ ਹੁੰਦੇ ਹਨ, ਉੱਥੇ ਹੀ ਇੱਕ ਵਿਦੇਸ਼ੀ ਪੰਜਾਬੀ ਬਰਫ਼ ਦੇ ਪਹਾੜਾਂ ਵਿੱਚ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ।
ਪੰਜਾਬੀ ਦਾ ਭੰਗੜਾ ਕਰਦੇ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਉਸ ਦੇ ਹੌਂਸਲੇ ਦੀ ਖੂਬ ਸ਼ਲਾਘਾ ਕਰ ਰਹੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿੱਥੇ ਵਿਅਕਤੀ ਡਾਂਸ ਕਰ ਰਿਹਾ ਹੈ, ਉਸ ਥਾਂ ਦਾ ਤਾਪਮਾਨ ਮਾਈਨਸ 40 ਡਿਗਰੀ ਹੈ।
ਲੋਕ ਜੋਸ਼ ਦੀ ਕਰ ਰਹੇ ਖੂਬ ਤਾਰੀਫ
ਕੈਨੇਡੀਅਨ ਡਾਂਸਰ ਗੁਰਦੀਪ ਪੰਧੇਰ ਨੇ ਠੰਢ ਦੇ ਮੌਸਮ ਨੂੰ ਮਾਤ ਦੇਣ ਤੇ ਨਿੱਘੇ ਰਹਿਣ ਲਈ ਯੂਕੋਨ ਦੇ ਬਰਫੀਲੇ ਜੰਗਲਾਂ ਵਿੱਚ ਭੰਗੜਾ ਕੀਤਾ। ਉਸ ਦੀ ਇਹ ਵੀਡੀਓ ਤੁਹਾਨੂੰ ਵਧੀਆ ਵਾਈਬਸ ਦੇ ਸਕਦਾ ਹੈ। ਗੁਰਦੀਪ ਨੇ 20 ਦਸੰਬਰ ਨੂੰ ਟਵਿੱਟਰ ‘ਤੇ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ‘ਚ ਉਸ ਨੇ ਕਿਹਾ ਕਿ ਉਹ ਯੂਕੋਨ ਦੇ ਜੰਗਲ ‘ਚ ਮਾਈਨਸ 40 ਡਿਗਰੀ ‘ਤੇ ਡਾਂਸ ਕਰ ਰਿਹਾ ਹੈ।
I'm celebrating the solstice, the shortest day of the year, at -40ºC/-40ºF in my stunning winter wonderland & creating warmth in this powerfully cold temperature. My friend Maria Cherwick added a Unkraian fiddle tune alongside my drum. I'm sending warmth, hope & joy to the world. pic.twitter.com/4LIQuBSmGY
— Gurdeep Pandher of the Yukon (@GurdeepPandher) December 21, 2022
56 ਸੈਕਿੰਡ ਦੀ ਵੀਡੀਓ ‘ਚ ਉਸ ਨੂੰ ਖੁਸ਼ੀ ਤੇ ਜੋਸ਼ ਨਾਲ ਭੰਗੜਾ ਪਾਉਂਦੇ ਦੇਖਿਆ ਜਾ ਸਕਦਾ ਹੈ। ਕੈਪਸ਼ਨ ‘ਚ ਉਸ ਨੇ ਲਿਖਿਆ ਕਿ ਉਸ ਨੇ ਯੂਕੋਨ ਦੇ ਜੰਗਲ ‘ਚ ਮਾਈਨਸ 40 ਡਿਗਰੀ ਸੈਲਸੀਅਸ ‘ਚ ਭੰਗੜਾ ਪਾਇਆ ਹੈ। ਹਵਾ ਠੰਢੀ ਹੈ ਪਰ ਫਿਰ ਵੀ ਫੇਫੜਿਆਂ ਲਈ ਬਹੁਤ ਤਾਜ਼ਗੀ ਭਰਪੂਰ ਹੈ। ਇਸ ਕੁਦਰਤੀ ਵਾਤਾਵਰਣ ਵਿੱਚ ਮੈਂ ਗਰਮੀ ਪੈਦਾ ਕਰਨ ਲਈ ਭੰਗੜਾ ਕੀਤਾ। ਮੈਂ ਦੁਨੀਆ ਨੂੰ ਚੰਗੇ ਵਾਈਬਸ ਭੇਜ ਰਿਹਾ ਹਾਂ।
ਵੀਡੀਓ ਨੂੰ ਮਿਲੇ ਇੱਕ ਲੱਖ ਤੋਂ ਵੱਧ ਵਿਊਜ਼
ਇਸ ਵੀਡੀਓ ਨੂੰ ਟਵਿੱਟਰ ‘ਤੇ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਗੁਰਦੀਪ ਦੇ ਭੰਗੜੇ ਨੂੰ ਬਹੁਤ ਪਸੰਦ ਕੀਤਾ ਤੇ ਉਸ ਦੇ ਜਜ਼ਬੇ ਦੀ ਤਾਰੀਫ ਕੀਤੀ। ਇੱਕ ਉਪਭੋਗਤਾ ਨੇ ਟਿੱਪਣੀ ਕੀਤੀ ਕਿ ਮੈਂ ਤੁਹਾਨੂੰ ਪਹਿਲਾਂ ਕਦੇ ਵੀ ਡਾਊਨ-ਹੋਮ ਫਿਡਲ ਸੰਗੀਤ ‘ਤੇ ਨੱਚਦੇ ਨਹੀਂ ਦੇਖਿਆ, ਪਰ ਇਹ ਤੁਹਾਡੇ ਡਾਂਸ ਨੂੰ ਸਾਬਤ ਕਰਦਾ ਹੈ।
ਦੱਸ ਦਈਏ ਗੁਰਦੀਪ ਇਸ ਤੋਂ ਪਹਿਲਾਂ ਵੀ ਅਜਿਹੀ ਕਈ ਵੀਡੀਓਜ਼ ਸ਼ੇਅਰ ਕਰ ਚੁੱਕਿਆ ਹੈ। ਜੋ ਇਸ ਠੰਢ ਦੇ ਮੌਸਮ ‘ਚ ਵੀ ਲੋਕਾਂ ‘ਚ ਜੋਸ਼ ਭਰ ਦਿੰਦਿਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h