Work Permit For Canada: ਜਸਟਿਨ ਟਰੂਡੋ ਸਰਕਾਰ ਨੇ ਵਰਕ ਪਰਮਿਟ ਉਪਰ ਕੈਨੇਡਾ ਆਉਣ ਵਾਲਿਆਂ ਲਈ ਇੱਕ ਵੱਡਾ ਐਲਾਨ ਕੀਤਾ। ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਹੁਣ ਅਗਲੇ ਸਾਲ ਤੋਂ ਲੋਕ ਆਪਣੇ ਜੀਵਨ ਸਾਥੀ ਨੂੰ ਵੀ ਬੁਲਾ ਸਕਣਗੇ। ਇਹ ਨਵੇਂ ਵਰਕ ਪਰਮਿਟ 2023 ਤੋਂ ਦਿੱਤੇ ਜਾਣਗੇ, ਜਿਸ ਰਾਹੀਂ ਪਰਮਿਟ ਧਾਰਕ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਵਿੱਚ ਕੰਮ ਲਈ ਬੁਲਾ ਸਕਦਾ ਹੈ। ਕੈਨੇਡਾ ਸਰਕਾਰ ਦੇ ਇਸ ਐਲਾਨ ਦਾ ਖਾਸ ਕਰਕੇ ਭਾਰਤੀਆਂ ਨੂੰ ਵੱਧ ਲਾਭ ਮਿਲੇਗਾ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਓਪਨ ਪਰਮਿਟਾਂ ਉਪਰ ਪੰਜਾਬੀ ਭਾਰਤੀ ਜਿ਼ਆਦਾਤਰ ਉਥੇ ਰਹਿੰਦੇ ਹਨ।
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਿਆਨ ਫਰੇਜ਼ਰ ਨੇ ਬੀਤੇ ਸ਼ੁਕਰਵਾਰ ਕਿਹਾ ਕਿ ਅਸੀਂ ਇੱਕ ਐਲਾਨ ਕਰ ਰਹੇ ਹਾਂ, ਜਿਸ ਨਾਲ ਉਨ੍ਹਾਂ ਦੇ ਦੇਸ਼ ਵਿੱਚ ਕੰਮ ਦੀ ਭਾਲ ਸੌਖੀ ਹੋ ਜਾਵੇਗੀ ਅਤੇ ਜਦੋਂ ਤੱਕ ਪਰਮਿਟ ਧਾਰਕ ਇਥੇ ਹਨ ਆਪਣੇ ਪਰਿਵਾਰ ਨਾਲ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ ਵੱਖ ਆਰਜ਼ੀ ਪ੍ਰੋਗਰਾਮਾਂ ਲਈ ਵਰਕ ਪਰਮਿਟ ਧਾਰਕਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਜੀਵਨਸਾਥੀ ਅਤੇ ਬੱਚਿਆਂ ਨਾਲ ਰਹਿ ਸਕਦੇ ਹਨ।
ਇਸ ਨਵੀਂ ਨੀਤੀ ਨਾਲ ਕੈਨੇਡਾ ਵਿੱਚ ਮਜ਼ਦੂਰਾਂ ਦੀ ਕਮੀ ਵੀ ਦੂਰ ਹੋਵੇਗੀ ਅਤੇ ਲੱਖਾਂ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ। ਕੈਨੇਡਾ ਦੇ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਤਿੰਨ ਪੜਾਵਾਂ ਵਿੱਚ ਲਾਗੂ ਹੋਵੇਗੀ, ਤਾਂ ਜੋ ਲੋਕ ਇਥੇ ਆਪਣੇ ਪਰਿਵਾਰ ਨਾਲ ਕੰਮ ਕਰ ਸਕਣ।
ਫਰੇਜ਼ਰ ਨੇ ਕਿਹਾ ਕਿ ਪਹਿਲੇ ਪੜਾਅ ’ਚ ਜ਼ਿਆਦਾ ਤਨਖਾਹ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਹੜੇ ਆਰਜ਼ੀ ਤੌਰ ’ਤੇ ਕੰਮ ਕਰਨ ਲਈ ਆਉਣਗੇ। ਇਸਦੇ ਨਾਲ ਹੀ ਕੌਮਾਂਤਰੀ ਪਰਵਾਸ ਪ੍ਰੋਗਰਾਮ ਤੇ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਤਹਿਤ ਆਉਣ ਵਾਲਿਆਂ ਨੂੁੰ ਸ਼ਾਮਲ ਕੀਤਾ ਜਾਵੇਗਾ। ਦੂਜੇ ਪੜਾਅ ’ਚ ਘੱਟ ਤਨਖਾਹ ਲੈਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜਿਹੜੇ ਘੱਟ ਤਨਖਾਹ ਲੈਂਦੇ ਹਨ ਤੇ ਕੈਨੇਡਾ ਦੇ ਅਰਥਚਾਰੇ ’ਚ ਯੋਗਦਾਨ ਲਈ ਆਉਣਗੇ। ਇਸ ਪੜਾਅ ਨੂੰ ਸੂਬਿਆਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਸ਼ੁਰੂ ਕੀਤਾ ਜਾਵੇਗਾ। ਤੀਜੇ ਪੜਾਅ ’ਚ ਖੇਤੀ ਕਾਮਿਆਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਸ ਬਾਰੇ ਵੀ ਸੂਬਿਆਂ ਨਾਲ ਵਿਚਾਰ ਕਰਨਗੇ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h