ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਖ ‘ਚ ਕੈਨੇਡਾ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ। ਕੈਨੇਡਾ ਸਰਕਾਰ ਨੇ 20 ਘੰਟੇ ਕੰਮ ਕਰਨ ਦੀ ਲਿਮਿਟ ‘ਤੇ ਰੋਕ ਲਾ ਦਿੱਤੀ ਹੈ।
ਬੀਤੇ ਦਿਨ ਇਮੀਗ੍ਰੇਨ ਮਿਨਿਸਟਰ ਸੀਨ ਫ੍ਰੇਸਰ (Sean Fraser) ਨੇ ਇਹ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆ 20 ਘੰਟੇ ਕੰਮ ਕਰਨ ਦੀ ਲਿਮਿਟ ‘ਤੇ ਰੋਕ ਲਗਾਈ ਹੈ। ਜਿਸ ਕਾਰਨ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਦੇ ਅੰਦਰ 20 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਖੁੱਲ੍ਹ ਮਿਲ ਗਈ ਹੈ ਹਾਲਾਂਕਿ ਉਨ੍ਹਾਂ ਵੱਲੋਂ ਇਹ ਫੈਸਲਾ ਦੇਸ਼ ‘ਚ ਮਜ਼ਦੂਰਾਂ ਦੀ ਆਈ ਘਾਟ ਕਾਰਨ ਲਿਆ ਗਿਆ ਹੈ ਪਰ ਫਿਰ ਵੀ ਇਸ ਫੈਸਲੇ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ‘ਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ।