ਬੁੱਧਵਾਰ, ਨਵੰਬਰ 26, 2025 04:55 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਪਰੀਵਾਰ ਨਾਲ 22 ਲੱਖ ਦੀ ਠੱਗੀ ਮਾਰਨ ਵਾਲੇ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ, ਏਜੰਟ ਨੇ ਰੱਖਿਆ ਆਪਣਾ ਪੱਖ, ਪੜ੍ਹੋ ਪੂਰੀ ਖਬਰ

ਵਿਦੇਸ਼ ਭੇਜਣ ਦੇ ਨਾਂ 'ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ ਦੇ ਉੱਪਰ ਪਤੀ ਪਤਨੀ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲੱਗੇ ਹਨ।

by Gurjeet Kaur
ਫਰਵਰੀ 13, 2025
in Featured News, ਪੰਜਾਬ
0

ਵਿਦੇਸ਼ ਭੇਜਣ ਦੇ ਨਾਂ ‘ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ ਦੇ ਉੱਪਰ ਪਤੀ ਪਤਨੀ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਆਰੋਪ ਲੱਗੇ ਹਨ।

ਪੁਲਿਸ ਵੱਲੋਂ ਦੋਨਾਂ ਟਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲੀਆ ਗਿਆ ਹੈ ਉੱਥੇ ਟਰੈਵਲ ਏਜੰਟਾ ਨੇ ਕਿਹਾ ਕਿ ਉਹਨਾ ਨੇ ਵਰਕ ਪਰਮਿਟ ਤੇ ਪਤੀ ਪਤਨੀ ਨੂੰ ਇੰਗਲੈਂਡ ਭੇਜਿਆ ਸੀ ਪਰਿਵਾਰ ਅਜੇ ਵੀ ਇੰਗਲੈਂਡ ਦੇ ਵਿੱਚ ਬੈਠਾ ਹੋਇਆ ਅਤੇ ਕੰਮ ਕਰ ਰਿਹਾ ਹੈ ਪਰ ਉਹਨਾਂ ਦੇ ਉੱਪਰ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੀ ਨੂੰਹ ਅਤੇ ਪੁੱਤਰ ਨੂੰ ਏਜੈਂਟ ਨੇ ਤਿੰਨ ਸਾਲ ਦਾ ‌ਵਰਕ ਪਰਮਿਟ ਅਤੇ ਇੰਗਲੈਂਡ ਵਿੱਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਸ ਕੰਪਨੀ ਵਿੱਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਓਥੇ ਫ਼ਰਮ ਦਾ ਕੋਈ ਦਫ਼ਤਰ ਨਹੀਂ ਹੈ।

ਸ਼ਿਕਾਇਤ ਕਰਤਾ ਕਮਲਜੀਤ ਸਿੰਘ ਅਨੁਸਾਰ ਜਦੋਂ ਏਜੈਂਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਬਾਈ ਲੱਖ ਵਿੱਚ ਤਾਂ ਸਿਰਫ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ। ਪੀੜਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸਦੀ ਨੂੰਹ ਇੰਗਲੈਂਡ ਵਿੱਚ ਕਿਸੇ ਜਾਣ ਪਹਿਚਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ । ਉਹਨਾਂ ਨੂੰ ਆਰਜੀ ਤੌਰ ਤੇ ਥੋੜੇ ਥੋੜੇ ਸਮੇਂ ਲਈ ਕੰਮ ਮਿਲਦਾ ਹੈ ਅਤੇ ਬਾਰ-ਬਾਰ ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ।

ਉਥੇ ਹੀ ਜਦੋ ਇਸ ਮਾਮਲੇ ਸਬੰਧੀ ਟਰੈਵਲ ਏਜੰਟ ਭਗਵਤੀ ਪ੍ਰਸ਼ਾਦ ਅਤੇ ਅਰਜਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਉੱਪਰ ਪਰਿਵਾਰ ਝੂਠੇ ਆਰੋਪ ਲਗਾ ਰਿਹਾ ਹੈ। ਉਹਨਾਂ ਦੱਸਿਆ ਕਿ ਵਰਕ ਪਰਮਿਟ ਤੇ ਦੋਨੋਂ ਪਤੀ ਪਤਨੀ ਨੂੰ ਇੰਗਲੈਂਡ ਭੇਜਿਆ ਗਿਆ ਸੀ ਇਹਨਾਂ ਦਾ ਵੀਜ਼ਾ ਵੀ ਬਿਲਕੁਲ ਅਸਲੀ ਸੀ ਅਤੇ ਇਹ ਹੁਣ ਦੋਨੋਂ ਉੱਥੇ ਕੰਮ ਵੀ ਕਰ ਰਹੇ ਹਨ ਜੇਕਰ ਉਹਨਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਇੰਗਲੈਂਡ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜ ਦੇਣਾ ਸੀ।

ਉਹਨਾ ਦਸਿਆ ਕਿ ਜਿਸ ਕੰਪਨੀ ਵਿੱਚ ਪਰਿਵਾਰ ਦੀ ਨੂੰਹ ਨੂੰ ਕੰਮ ਦਿਵਾਉਣਾ ਸੀ ਇੰਗਲੈਂਡ ਦੀ ਸਰਕਾਰ ਨੇ ਉਸ ਕੰਪਨੀ ਦੇ ਦਫਤਰ ਨੂੰ ਕਿੱਸੇ ਕਾਰਨਾਂ ਕਰਕੇ ਬੰਦ ਕਰ ਦਿੱਤਾ ਸੀ ਜਿਸ ਕਰਕੇ ਉੱਥੇ ਦਫਤਰ ਮੌਜੂਦ ਨਹੀਂ ਸੀ। ਪਰ ਪਰਿਵਾਰ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਕਿੱਸੇ ਹੋਰ ਕੰਪਨੀ ਵਿੱਚ ਕੰਮ ਲਵਾ ਦਿੰਦੇ ਹਾਂ।

ਉੱਥੇ ਹੀ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਇਨਕੁਇਰੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਟਰੈਵਲ ਏਜੈਂਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Tags: latest newspropunjabnewspropunjabtvPunjab Fraud by travel agentspunjab newsPunjab Travel Agents
Share208Tweet130Share52

Related Posts

Nvidia ਦੇ CEO ਜੇਨਸਨ ਹੁਆਂਗ ਨੇ ਕਰਮਚਾਰੀਆਂ ਨੂੰ ‘ਹਰ ਕੰਮ ਲਈ ਏਆਈ ਦੀ ਵਰਤੋਂ ਕਰਨ’ ਲਈ ਕਿਹਾ, ਨੌਕਰੀ ਦੇ ਨੁਕਸਾਨ ਦੇ ਡਰ ਨੂੰ ਕੀਤਾ ਖਾਰਜ

ਨਵੰਬਰ 26, 2025

ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਆਉਣ ਵਾਲੇ ਸਾਲ ਦਾ ਛੁੱਟੀਆਂ ਦਾ ਕੈਲੰਡਰ, ਦੇਖੋ ਲਿਸਟ

ਨਵੰਬਰ 26, 2025

ਐਪਲ ਨੇ ਭਾਰਤ ਦੇ ਗਲੋਬਲ ਟਰਨਓਵਰ ਪੈਨਲਟੀ ਨਿਯਮ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੰਬਰ 26, 2025

ਕੇਂਦਰ ਸਰਕਾਰ ਨੇ ਕਿਉਂ ਲਗਾਈ ਇਨ੍ਹਾਂ ਔਨਲਾਈਨ ਮਨੀ ਗੇਮਾਂ ‘ਤੇ ਪਾਬੰਦੀ? ਸੁਪਰੀਮ ਕੋਰਟ ਨੇ ਦੱਸਿਆ ਹੈਰਾਨੀਜਨਕ ਕਾਰਨ

ਨਵੰਬਰ 26, 2025

ਬਾਸਕਟਬਾਲ ਖੇਡਦੇ ਸਮੇਂ ਖਿਡਾਰੀ ਦੇ ਉੱਤੇ ਡਿੱਗਿਆ ਪੋਲ, ਹੋਈ ਮੌਤ

ਨਵੰਬਰ 26, 2025

9 ਭਾਸ਼ਾਵਾਂ ‘ਚ ਜਾਰੀ ਕੀਤਾ ਗਿਆ ਸੰਵਿਧਾਨ ਦਾ ਅਨੁਵਾਦਿਤ ਸੰਸਕਰਣ, ਬੋਡੋ ਤੇ ਕਸ਼ਮੀਰੀ ਵੀ ਸ਼ਾਮਲ

ਨਵੰਬਰ 26, 2025
Load More

Recent News

Nvidia ਦੇ CEO ਜੇਨਸਨ ਹੁਆਂਗ ਨੇ ਕਰਮਚਾਰੀਆਂ ਨੂੰ ‘ਹਰ ਕੰਮ ਲਈ ਏਆਈ ਦੀ ਵਰਤੋਂ ਕਰਨ’ ਲਈ ਕਿਹਾ, ਨੌਕਰੀ ਦੇ ਨੁਕਸਾਨ ਦੇ ਡਰ ਨੂੰ ਕੀਤਾ ਖਾਰਜ

ਨਵੰਬਰ 26, 2025

ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਆਉਣ ਵਾਲੇ ਸਾਲ ਦਾ ਛੁੱਟੀਆਂ ਦਾ ਕੈਲੰਡਰ, ਦੇਖੋ ਲਿਸਟ

ਨਵੰਬਰ 26, 2025

ਐਪਲ ਨੇ ਭਾਰਤ ਦੇ ਗਲੋਬਲ ਟਰਨਓਵਰ ਪੈਨਲਟੀ ਨਿਯਮ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੰਬਰ 26, 2025

ਕੇਂਦਰ ਸਰਕਾਰ ਨੇ ਕਿਉਂ ਲਗਾਈ ਇਨ੍ਹਾਂ ਔਨਲਾਈਨ ਮਨੀ ਗੇਮਾਂ ‘ਤੇ ਪਾਬੰਦੀ? ਸੁਪਰੀਮ ਕੋਰਟ ਨੇ ਦੱਸਿਆ ਹੈਰਾਨੀਜਨਕ ਕਾਰਨ

ਨਵੰਬਰ 26, 2025

ਬਾਸਕਟਬਾਲ ਖੇਡਦੇ ਸਮੇਂ ਖਿਡਾਰੀ ਦੇ ਉੱਤੇ ਡਿੱਗਿਆ ਪੋਲ, ਹੋਈ ਮੌਤ

ਨਵੰਬਰ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.