Stubble Burning Punjab: ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ। ਪਰ ਜਿਵੇਂ ਹੀ ਰੌਸ਼ਨੀਆਂ ਦਾ ਤਿਉਹਾਰ ਨਿਕਲਿਆ ਤਾਂ ਖੇਤਾਂ ਵਿੱਚ ਪਰਾਲੀ ਸਾੜਨ ਦੀ ਖੇਡ ਫਿਰ ਸ਼ੁਰੂ ਹੋ ਗਈ ਹੈ। ਬੀਤੀ ਰਾਤ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਮੋਟ ਸੈਂਸਿੰਗ ਸਿਸਟਮ ‘ਤੇ ਸੂਬੇ ‘ਚ 3911 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਪੰਜਾਬ ਵਿੱਚ ਪਰਾਲੀ ਸਾੜਨ ਦਾ ਅੰਕੜਾ 40677 ਤੱਕ ਪਹੁੰਚ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 3916 ਕੇਸਾਂ ਵਿੱਚੋਂ 3711 ਪਰਾਲੀ ਸਾੜਨ ਦੇ ਕੇਸ ਸਿਰਫ਼ ਮਾਲਵਾ ਖੇਤਰ ਵਿੱਚ ਹੀ ਦਰਜ ਹੋਏ ਹਨ। ਜਦੋਂ ਕਿ ਪੰਜਾਬ ਦੇ ਜੋਆਬਾ ਖੇਤਰ ਵਿੱਚ 134 ਥਾਵਾਂ ਅਤੇ ਮਾਝਾ ਖੇਤਰ ਵਿੱਚ ਹੀ ਖੇਤਾਂ ਵਿੱਚ ਪਰਾਲੀ ਸਾੜਨ ਦੇ 74 ਕੇਸ ਰਿਮੋਟ ਸੈਂਸਿੰਗ ਸਿਸਟਮ ਰਾਹੀਂ ਦਰਜ ਕੀਤੇ ਗਏ ਹਨ।
ਮਾਲਵਾ ਖੇਤਰ ਵਿੱਚ ਵੀ ਸਭ ਤੋਂ ਵੱਧ 523 ਮਾਮਲੇ ਬਠਿੰਡਾ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮੋਗਾ ‘ਚ 446, ਮੁਕਤਸਰ ‘ਚ 434, ਫਾਜ਼ਿਲਕਾ ‘ਚ 385, ਫਿਰੋਜ਼ਪੁਰ ‘ਚ 305, ਮਾਨਸਾ ‘ਚ 306, ਲੁਧਿਆਣਾ ‘ਚ 296, ਬਰਨਾਲਾ ‘ਚ 296, ਫਰੀਦਕੋਟ ‘ਚ 280, ਮੁੱਖ ਮੰਤਰੀ ਦੇ ਜ਼ਿਲਾ ਸੰਗਰੂਰ ‘ਚ 233 ਮਾਮਲੇ ਸਾਹਮਣੇ ਆਏ ਹਨ। ਜਦਕਿ ਪਟਿਆਲਾ ਵਿੱਚ 114, ਮਲੇਰਕੋਟਲਾ ਵਿੱਚ 61 ਅਤੇ ਫਤਿਹਗੜ੍ਹ ਸਾਹਿਬ ਵਿੱਚ 32 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : Rishabh Pant ਨੂੰ Urvashi ਦਾ ਨਾਂਅ ਲੈ ਵਿਅਕਤੀ ਨੇ ਕੀਤਾ ਕੁਮੈਂਟ, ਖਿਡਾਰੀ ਨੇ ਦਿੱਤਾ ਅਜਿਹਾ ਰਿਐਕਸ਼ਨ
ਮਾਝੇ ਦੇ ਗੁਰਦਾਸਪੁਰ ‘ਚ ਪਰਾਲੀ ਨਹੀਂ ਸਾੜੀ ਗਈ
ਮਾਝੇ ਦਾ ਗੁਰਦਾਸਪੁਰ ਜ਼ਿਲ੍ਹਾ ਸੂਬੇ ਦਾ ਇੱਕੋ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਇੱਕ ਵੀ ਖੇਤ ਵਿੱਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 29 ਅਤੇ ਤਰਨਤਾਰਨ ਵਿੱਚ 45 ਮਾਮਲੇ ਸਾਹਮਣੇ ਆਏ ਹਨ।
ਦੋਆਬਾ ਖੇਤਰ ਵਿੱਚ 67 ਥਾਵਾਂ ‘ਤੇ ਸਭ ਤੋਂ ਵੱਧ ਪਰਾਲੀ ਜਲੰਧਰ ਵਿੱਚ ਸਾੜੀ ਗਈ
ਹਾਲਾਂਕਿ ਰਿਮੋਟ ਸੈਂਸਿੰਗ ਸਿਸਟਮ ‘ਤੇ ਪਰਾਲੀ ਸਾੜਨ ਦੇ ਦੋਆਬਾ ਅਤੇ ਪੁਆੜ ਖੇਤਰਾਂ ‘ਚ 134 ਮਾਮਲੇ ਸਾਹਮਣੇ ਆਏ ਹਨ ਪਰ ਇਨ੍ਹਾਂ ‘ਚੋਂ ਦੋਆਬਾ ਖੇਤਰ ਦੇ ਜਲੰਧਰ ਜ਼ਿਲ੍ਹੇ ‘ਚ ਸਭ ਤੋਂ ਵੱਧ 67 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ‘ਚ ਖੇਤਾਂ ‘ਚ ਅੱਗਜ਼ਨੀ ਦੇ ਘੱਟੋ-ਘੱਟ 4 ਮਾਮਲੇ ਦਰਜ ਹਨ। ਪਰਾਲੀ ਸਾੜਨ ਦੇ 27 ਮਾਮਲੇ ਕਪੂਰਥਲਾ ਜ਼ਿਲ੍ਹੇ ਵਿੱਚ ਅਤੇ 16 ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ ਹਨ। ਪੁਆੜ ਖੇਤਰ ਦੇ ਰੂਪਨਗਰ ਵਿੱਚ 17 ਥਾਵਾਂ ’ਤੇ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮੁਹਾਲੀ ਜ਼ਿਲ੍ਹੇ ਵਿੱਚ ਕਿਤੇ ਵੀ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h