ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਨਵੀਂ ਅਪਡੇਟ ਦੇਖਣ ਨੂੰ ਮਿਲੀ ਹੈ। ਪੰਜਾਬ ਪੁਲਿਸ ਵੱਲੋਂ ਸੀ.ਬੀ.ਆਈ. ‘ਤੇ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸ਼ਾਇਦ ਸਿੱਧੂ ਮੂਸੇਵਾਲਾ ਦੀ ਮੌਤ ਨਹੀਂ ਹੁੰਦੀ ਜੇਕਰ ਗੋਲਡੀ ਬਰਾੜ ਦੀ ਗ੍ਰਿਫਤਾਰੀ ਲਈ ਕੱਢੇ ਗਏ ਰੈੱਡ ਕਾਰਨਰ ਨੋਟਿਸ (Red Corner Notice) ‘ਤੇ ਢਿੱਲ ਨਾ ਵਰਤੀ ਜਾਂਦੀ।
ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਵੱਲੋਂ ਗੋਲਡੀ ਬਰਾੜ ਨੂੰ ਵਿਦੇਸ਼ ਤੋਂ ਪੰਜਾਬ ਲਿਆਉਣ ਲਈ ਰੈੱਡ ਕਾਰਨਰ ਨੋਟਿਸ ਕੱਢਿਆ ਗਿਆ ਸੀ ਪਰ ਇਸ ਮੰਗ ‘ਤੇ ਢਿੱਲ ਵਰਤੀ ਗਈ ਤੇ ਮੰਗ ਰੱਖਣ ਦੇ ਦੱਸ ਦਿਨ ਬਾਅਦ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ।
ਦੱਸ ਦੇਈਏ ਕੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਇਸੇ ਗੋਲਡੀ ਬਰਾੜ ਜੋ ਕਿ ਕੈਨੇਡਾ ‘ਚ ਬੈਠਾ ਹੈ ਵੱਲੋਂ ਲਈ ਗਈ ਸੀ। ਉਸ ਨੇ ਇਸ ਕਤਲ ਦੀ ਜ਼ਿੰਮੇਵਾਰੀ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸ਼ਟ ਸ਼ੇਅਰ ਕਰਦਿਆਂ ਸਾਂਝੀ ਕੀਤੀ ਗਈ ਸੀ।