ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਇਕ ਨਵਾਂ ਮੌੜ ਦੇਖਣ ਨੂੰ ਮਿਲਿਆ ਹੈ। ਪੰਜਾਬ ਪੁਲਿਸ ਤੇ ਸੀ.ਬੀ.ਈ. ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਆਹਮੋ-ਸਾਹਮਣੇ ਹੁੰਦੇ ਦੇਖੇ ਜਾ ਰਹੇ ਹਨ। ਸੀ.ਬੀ.ਆਈ. ਨੇ ਪੰਜਾਬ ਪੁਲਿਸ ਨੂੰ ਗੋਲਡੀ ਬਰਾੜ ਦੇ ਰੈੱਡ ਕਾਰਨਰ ਨੋਟਿਸ ਜਾਰੀ ਤੇ ਉਸ ‘ਤੇ ਸੀ.ਬੀ.ਆਈ. ਵੱਲੋਂ ਕਾਰਵਾਈ ਨਾ ਹੋਣ ਦੇ ਸਵਾਲ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਈ. ਸਿਰਫ ਮੰਗ ਕਰ ਸਕਦੀ ਹੈ ਪਰ ਆਖਿਰੀ ਫੈਸਲਾ ਇੰਟਰਪੋਲ ਦਾ ਹੁੰਦਾ ਹੈ ਤੇ ਸਾਨੂੰ ਮੇਲ 30 ਮਈ ਨੂੰ ਮਿਲੀ ਸੀ ਜਦੋਂ ਕਿ 29 ਮਈ ਨੂੰ ਹੀ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ।
ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ 19 ਮਈ ਨੂੰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਕੱਢਿਆ ਗਿਆ ਸੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸੀ.ਬੀ.ਆਈ. ਵੱਲੋਂ ਜੇਕਰ ਗੋਰਡੀ ਬਰਾੜ ਦੇ ਰੈੱਡ ਕਾਰਨਰ ਨੋਟਿਸ ‘ਤੇ ਢਿੱਲ ਨਾ ਵਰਤਦੀ ਤਾਂ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਬਚਾਇਆ ਜਾ ਸਕਦਾ ਸੀ। ਜਿਸ ‘ਤੇ ਹੁਣ ਸੀ.ਬੀ.ਆਈ ਨੇ ਜਵਾਬ ਦਿੱਤਾ ਹੈ।