ਚੰਡੀਗੜ੍ਹ – ਅੱਜ ਪ੍ਰੀਖਿਆਵਾਂ ਨੂੰ ਲੈ ਕੇ ਪੀਐਮ ਮੋਦੀ ਨੇ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿੰਸ਼ਕ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਸੀ ਜਿਸ ਵਿਚ ਫੈਸਲਾ ਆਇਆ ਹੈ ਕਿ ਸੀਬੀਐਸਸੀ ਬੋਰਡ ਦੀ 10ਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 12ਵੀਂ ਦੀਆਂ ਨੂੰ ਮੁਲਤਵੀਂ ਕੀਤਾ ਗਿਆ ਹੈ। ਹੁਣ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਜੂਨ ਵਿਚ ਹੋਣਗੀਆਂ, ਪਹਿਲਾਂ ਇਹ ਪ੍ਰੀਖਿਆਵਾਂ ਮਈ ਵਿਚ ਹੋਣੀਆਂ ਸਨ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਉੱਠ ਰਹੀ ਸੀ। ਹੁਣ ਸਰਕਾਰ ਨੇ ਬੈਠਕ ਵਿਚ ਫੈਸਲਾ ਲਿਆ ਹੈ ਕਿ ਬੋਰਡ ਪ੍ਰੀਖਿਆਵਾਂ ਮਈ ਦੀ ਥਾਂ ਜੂਨ ਵਿਚ ਕਰਵਾਈਆਂ ਜਾਣਗੀਆਂ।