CBSE ਦੇ ਵੱਲੋਂ ਇਸ ਸੈਸ਼ਨ ਦੇ ਵਿੱਚ ਬੋਰਡ ਪ੍ਰੀਖਿਆਵਾਂ ਨੂੰ ਲੈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਕੋਰੋਨਾ ਕਾਲ ਦੌਰਾਨ ਵਿਦਿਆਰਥੀਆਂ ਨੇ ਆਪਣੇ ਪਿਛਲੇ ਸਮੈਸਟਰ ਦੀ ਪੜਾਈ ਵੀ ਸਹੀ ਤਰੀਕੇ ਨਾਲ ਨਹੀਂ ਕੀਤੀ ਜਿਸ ਨੂੰ ਲੈ ਇਹ ਐਲਾਨ ਕੀਤਾ ਗਿਆ ਹੈ |ਨਵੇਂ ਅਕਾਦਮਿਕ ਸੈਸ਼ਨ 2021-22 ਲਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਹੁਣ ਇਸ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਦੀ ਸਹਾਇਤਾ ਨਾਲ ਤਿਆਰ ਹੋਵੇਗਾ। ਇੰਨਾ ਹੀ ਨਹੀਂ 10ਵੀਂ ਦੇ ਨਤੀਜੇ ਲਈ 9ਵੀਂ ਦੇ ਅੰਕ ਅਤੇ 12ਵੀਂ ਦੇ ਨਤੀਜੇ ਲਈ 11 ਵੀਂ ਦੇ ਅੰਕ ਵੀ ਅਹਿਮ ਭੂਮਿਕਾ ਨਿਭਾਉਣਗੇ। ਸੀਬੀਐੱਸਈ ਨੇ 5 ਜੁਲਾਈ 2021 ਸੋਮਵਾਰ ਨੂੰ ਇਸ ਸੰਬੰਧੀ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸੀਬੀਐੱਸਈ ਨੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਨਵਾਂ ਸੈਸ਼ਨ 50 ਪ੍ਰਤੀਸ਼ਤ ਦੇ ਸਿਲੇਬਸ ਨਾਲ ਦੋ ਸੈਸ਼ਨਾਂ ਵਿਚ ਵੰਡਿਆ ਜਾਵੇਗਾ। ਹਰੇਕ ਸੈਸ਼ਨ ਦੇ ਅੰਤ ਵਿਚ 50 ਫੀਸਦੀ ਸਿਲੇਬਸ ਦੀ ਪ੍ਰੀਖਿਆ ਲਈ ਜਾਏਗੀ। ਅਜਿਹਾ ਕਰਨ ਨਾਲ ਤੁਹਾਡੇ ਪਿਛਲੇ ਸਮੈਸਟਰ ਦੀਆਂ ਕਲਾਸਾਂ ਲੈਣ ਦੀਆਂ ਸੰਭਾਵਨਾਵਾਂ ਵਧਣਗੀਆਂ। ਇਸ ਤੋਂ ਇਲਾਵਾ ਸੀਬੀਐੱਸਈ ਨੇ ਕਈ ਹੋਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਸੀਬੀਐੱਸਈ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਸੀਬੀਐੱਸਈ ਨਾਲ ਜੁੜੇ ਲਗਭਗ ਸਾਰੇ ਸਕੂਲਾਂ ਨੂੰ ਆਨਲਾਈਨ ਕਲਾਸਾਂ ਚਲਾਉਣੀਆਂ ਪਈਆਂ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਹਿੱਤਧਾਰਕਾਂ ਵਲੋਂ ਮਿਲੇ ਕਈ ਸੁਝਾਵਾਂ ਦੇ ਆਧਾਰ ਉੱਤੇ ਸੀਬੀਐੱਸਈ ਨੇ ਸੈਸ਼ਨ 2022 ਦੇ ਲਈ ਬਦਲ ਦੇ ਤਰੀਕੇ ਨਾਲ ਬੋਰਡ ਰਿਜ਼ਲਟ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਕਈ ਸਕੂਲਾਂ ਨੇ ਸਿਲੇਬਸ ਘਟਾਉਣ ਦੀ ਵੀ ਮੰਗ ਕੀਤੀ ਹੈ।