cbseresults.nic.in, CBSE Board 10th Result 2023 Out Updates: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਜਿਹੜੇ ਵਿਦਿਆਰਥੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਸ਼ਾਮਲ ਹੋਏ ਸੀ, ਉਹ ਹੁਣ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੋਰਡ ਨੇ ਸ਼ੁੱਕਰਵਾਰ ਸਵੇਰੇ ਹੀ 12ਵੀਂ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਸੀ। ਵਿਦਿਆਰਥੀ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੀਆਂ ਅਧਿਕਾਰਤ ਵੈੱਬਸਾਈਟਾਂ cbse.gov.in ਅਤੇ cbseresults.nic.in ‘ਤੇ ਜਾ ਕੇ 10ਵੀਂ, 12ਵੀਂ ਜਮਾਤ ਦੇ ਨਤੀਜੇ ਦੇਖ ਸਕਦੇ ਹਨ। ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ ਦਰਜ ਕਰਨਾ ਹੋਵੇਗਾ।
ਤੁਸੀਂ ਹੇਠਾਂ ਦੇਖ ਸਕਦੇ ਹੋ ਕਿ ਨਤੀਜਾ ਕਿਵੇਂ ਚੈੱਕ ਕਰਨਾ ਹੈ। CBSE Results 2023 Direct Link
CBSE 10th, 12th Result 2023: ਇੱਥੇ ਦੇਖੋ ਕਿ ਨਤੀਜਾ ਕਿਵੇਂ ਚੈੱਕ ਕਰਨਾ ਹੈ
ਸਟੈਪ 1: CBSE ਦੀ ਅਧਿਕਾਰਤ ਵੈੱਬਸਾਈਟ cbseresults.nic.in ਜਾਂ cbse.gov.in ‘ਤੇ ਜਾਓ।
ਸਟੈਪ 2: ਹੋਮ ਪੇਜ ‘ਤੇ ‘CBSE 12ਵੀਂ ਨਤੀਜਾ ਡਾਇਰੈਕਟ ਲਿੰਕ’, ‘CBSE 10ਵੀਂ ਨਤੀਜਾ ਡਾਇਰੈਕਟ ਲਿੰਕ’ ‘ਤੇ ਕਲਿੱਕ ਕਰੋ।
ਸਟੈਪ 3: ਲੌਗਇਨ ਪੇਜ਼ ਖੁੱਲ੍ਹੇਗਾ, ਇੱਥੇ ਆਪਣਾ ਰੋਲ ਨੰਬਰ ਤੇ ਜਨਮ ਮਿਤੀ ਦਰਜ ਕਰੋ।
ਸਟੈਪ 4: ਤੁਹਾਡਾ ਸੀਬੀਐਸਈ ਬੋਰਡ ਨਤੀਜਾ ਸਕ੍ਰੀਨ ‘ਤੇ ਖੁੱਲ੍ਹੇਗਾ, ਇਸ ਨੂੰ ਚੈੱਕ ਕਰੋ।
ਸਟੈਪ 5: ਵਿਦਿਆਰਥੀ ਇੱਥੋਂ ਨਤੀਜੇ ਦੀ ਡਿਜੀਟਲ ਕਾਪੀ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h