CBSE 10th, 12th Admit Card 2023: ਸੀਬੀਐਸਈ (Central Board of Secondary Education) ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ CBSE ਨੇ 10ਵੀਂ ਅਤੇ 12ਵੀਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਲੌਗਇਨ ਕਰਕੇ ਆਪਣੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਇਸ ਦੇ ਨਾਲ ਹੀ ਸਬੰਧਤ ਸਕੂਲਾਂ ਨੂੰ ਆਨਲਾਈਨ ਐਡਮਿਟ ਕਾਰਡ ਵੀ ਭੇਜ ਦਿੱਤੇ ਗਏ ਹਨ। ਸਕੂਲ ਦਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪ੍ਰਿੰਸੀਪਲ ਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਵੀ ਦਿੱਤਾ ਗਿਆ ਹੈ। ਪ੍ਰਿੰਸੀਪਲ ਉਸ ਆਈਡੀ ਪਾਸਵਰਡ ਰਾਹੀਂ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਕੇ ਵਿਦਿਆਰਥੀਆਂ ਨੂੰ ਦੇ ਸਕਦੇ ਹਨ।
CBSE Class 10-12th Exam 15 ਫਰਵਰੀ ਤੋਂ ਹੋਵੇਗੀ
ਦੇਸ਼ ਭਰ ‘ਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ, 2023 ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। 10ਵੀਂ ਦੀ ਪ੍ਰੀਖਿਆ 21 ਮਾਰਚ ਨੂੰ ਤੇ 12ਵੀਂ ਦੀ ਪ੍ਰੀਖਿਆ 5 ਅਪ੍ਰੈਲ ਨੂੰ ਖ਼ਤਮ ਹੋਵੇਗੀ। 10ਵੀਂ, 12ਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1.30 ਵਜੇ ਸਮਾਪਤ ਹੋਵੇਗਾ।
Download CBSE Admit Card- ਜਾਣੋ ਕਿੱਥੋਂ ਤੇ ਕਿਵੇਂ ਹਾਸਲ ਕਰ ਸਕਦੈ ਕਾਰਡ
* CBSE ਦੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾਓ।
* ਸਕੂਲ ਲੌਗਇਨ ਪੰਨੇ ‘ਤੇ ਲੌਗ ਇਨ ਕਰੋ। ਇਸ ਦੇ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਯੂਜ਼ਰ ਆਈਡੀ ਅਤੇ ਪਾਸਵਰਡ ਦਿੱਤਾ ਗਿਆ ਹੈ।
* ਯੂਜ਼ਰ ਆਈਡੀ, ਸੁਰੱਖਿਆ ਪਿੰਨ ਅਤੇ ਹੋਰ ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ ‘ਤੇ ਕਲਿੱਕ ਕਰੋ।
* ਇਸ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਦੀ ਕਲਾਸ ਦੇ ਹਿਸਾਬ ਨਾਲ ਐਡਮਿਟ ਕਾਰਡ ਨੂੰ ਇਕੱਠੇ ਡਾਊਨਲੋਡ ਕਰੋ।
* ਐਡਮਿਟ ਕਾਰਡ ਡਾਊਨਲੋਡ ਕਰਨ ਤੋਂ ਬਾਅਦ, ਇਸ ਦਾ ਪ੍ਰਿੰਟ ਆਊਟ ਲਓ।
* ਹੁਣ ਇਹ ਸਕੂਲ ਪ੍ਰਿੰਸੀਪਲ ਵੱਲੋਂ ਦਸਤਖਤ ਅਤੇ ਤਸਦੀਕ ਕਰਵਾ ਕੇ ਵਿਦਿਆਰਥੀਆਂ ਨੂੰ ਵੰਡੇ ਜਾਣੇ ਹਨ।
CBSE ਐਡਮਿਟ ਕਾਰਡ ‘ਤੇ ਹੋਵੇਗੀ ਇਹ ਜਾਣਕਾਰੀ
ਬੋਰਡ ਮੁਤਾਬਕ ਰੋਲ ਨੰਬਰ, ਜਨਮ ਮਿਤੀ (ਕੇਵਲ 10ਵੀਂ ਜਮਾਤ ਲਈ), ਪ੍ਰੀਖਿਆ ਦਾ ਨਾਂਅ, ਉਮੀਦਵਾਰ ਦਾ ਨਾਂਅ, ਮਾਤਾ ਦਾ ਨਾਮ, ਪਿਤਾ / ਸਰਪ੍ਰਸਤ ਦਾ ਨਾਮ, ਪ੍ਰੀਖਿਆ ਕੇਂਦਰ ਦਾ ਨਾਮ, ਪੀਡਬਲਯੂਡੀ ਦੀ ਸ਼੍ਰੇਣੀ, ਐਡਮਿਟ ਕਾਰਡ ਵਿੱਚ ਦਾਖਲਾ ਕਾਰਡ ਆਈਡੀ, ਵਿਸ਼ੇ ਜਿਸ ‘ਚ ਇਮਤਿਹਾਨ ਦੀ ਮਿਤੀ ਸਮੇਤ ਹਾਜ਼ਰ ਹੋ ਰਹੇ ਹਨ ਆਦਿ ਦੀ ਜਾਣਕਾਰੀ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h