[caption id="attachment_112908" align="aligncenter" width="461"]<img class="wp-image-112908 size-full" src="https://propunjabtv.com/wp-content/uploads/2022/12/Capture-90.jpg" alt="" width="461" height="224" /> ਸੈਂਟਰ ਬੋਰਡ ਆੱਫ ਸੈਕੰਡਰੀ ਨੇ ਸੈਂਟਰ ਇਲਿਜਿਬੀਲਟੀ ਟੈਸਟ 2022 ਦੇ ਸ਼ਡਿਊਲ ਨੂੰ ਜਾਰੀ ਕੀਤਾ। ਪ੍ਰੀਖਿਆਵਾਂ ਅੱਜ ਤੋਂ ਫਰਵਰੀ ਤੱਕ ਲਈਆਂ ਜਾਣਗੀਆਂ।[/caption] [caption id="attachment_112910" align="aligncenter" width="1200"]<img class="wp-image-112910 size-full" src="https://propunjabtv.com/wp-content/uploads/2022/12/cbsc-website.jpg" alt="" width="1200" height="800" /> CBSE ਨੇ ਸੈਂਟਰ ਅਲੀਜਿਬਿਲਟੀ ਟੈਸਟ 2022 ਦਾ ਵਿਸਥਾਰਤ ਸ਼ਡਿਊਲ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਸਾਲ ਦੀ ਸੀਬੀਐਸਈ ਸੀਟੀਈਟੀ ਦੀ ਪ੍ਰੀਖਿਆ ਦੇ ਰਹੇ ਹਨ, ਉਹ ਬੋਰਡ ਦੀ ਅਧਿਕਾਰਤ ਵੈਬਸਾਈਟ ਤੇ ਜਾ ਕੇ ਸ਼ਡਿਊਲ ਦੀ ਜਾਣਕਾੀਰ ਹਾਸਲ ਕਰ ਸਕਦੇ ਹਨ। ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, CBSE ਸੀਟੀਈਟੀ ਦੀ ਪ੍ਰੀਖਿਆਵਾਂ 28 ਦਸੰਬਰ ਦਿਨ ਬੁੱਧਵਾਰ ਤੋਂ 07 ਫਰਵਰੀ 2023 ਤੱਕ ਹੋਵੇਗੀਆਂ। ਪ੍ਰੀਖਿਆਵਾਂ ਦੇਸ਼ ਭਰ ਦੇ ਸ਼ਹਿਰਾਂ ਦੇ ਵੱਖ-ਵੱਖ ਕੇਂਦਰਾਂ 'ਤੇ ਆਯੋਜਿਤ ਕੀਤੀਆਂ ਜਾਣਗੀਆਂ।[/caption] [caption id="attachment_112914" align="aligncenter" width="570"]<img class="wp-image-112914 size-full" src="https://propunjabtv.com/wp-content/uploads/2022/12/date-sheet.jpg" alt="" width="570" height="385" /> ਨੋਟਿਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਸੀਟੀਈਟੀ ਦੀ ਪ੍ਰੀਖਿਆ 28 ਅਤੇ 29 ਦਸੰਬਰ 2022, 9, 10, 11, 12, 13, 17, 18, 19, 20, 23, 24, 25, 27, 28, 29, 30 ਜਨਵਰੀ 2023 ਅਤੇ 1, 2, 3, 4, 5, 6, 7 ਫਰਵਰੀ 2023 ਨੂੰ ਹੋਵੇਗੀ। ਉਮੀਦਵਾਰ ਆਪਣੀ ਪ੍ਰੀਖਿਆ ਦੀ ਮਿਤੀ ਦੀ ਜਾਂਚ ਕਰਨ ਲਈ ਸੀਟੀਈਟੀ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹਨ। ਇੱਥੋਂ, ਉਹ ਆਪਣੀ ਪ੍ਰੀਖਿਆ ਦੀ ਤਾਰੀਖ ਅਤੇ ਆਪਣੇ ਪ੍ਰੀਖਿਆ ਸੈਂਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।[/caption] [caption id="attachment_112915" align="aligncenter" width="1200"]<img class="wp-image-112915 size-full" src="https://propunjabtv.com/wp-content/uploads/2022/12/exam-center.webp" alt="" width="1200" height="675" /> ਬੋਰਡ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕੀ ਪ੍ਰੀਖਿਆ ਕੇਂਦਰ, ਪ੍ਰੀਖਿਆ ਸ਼ਿਫਟ ਅਤੇ ਸਮੇਂ ਆਦਿ ਬਾਰੇ ਜਾਣਕਾਰੀ ਵਿਸਥਾਰ ਨਾਲ ਐਡਮਿਟ ਕਾਰਡ ਵਿੱਚ ਉਪਲਬਧ ਹੋਵੇਗੀ। ਉਮੀਦਵਾਰਾਂ ਨੂੰ ਪ੍ਰੀਖਿਆ ਤੋਂ ਸਿਰਫ ਦੋ ਦਿਨ ਪਹਿਲਾਂ ਐਡਮਿਟ ਕਾਰਡ ਉਪਲਬਧ ਕਰਵਾਏ ਜਾਣਗੇ। ਪ੍ਰੀਖਿਆ ਬਾਰੇ ਸਾਰੀ ਜਾਣਕਾਰੀ ਇਸ ਐਡਮਿਟ ਕਾਰਡ ਵਿੱਚ ਦਿੱਤੀ ਜਾਵੇਗੀ।[/caption] [caption id="attachment_112918" align="aligncenter" width="835"]<img class="wp-image-112918 size-full" src="https://propunjabtv.com/wp-content/uploads/2022/12/cbse_board_exam_datesheet_.jpg" alt="" width="835" height="547" /> ਬੋਰਡ ਨੇ ਨੋਟਿਸ ਵਿਚ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਬੋਰਡ ਪ੍ਰੀਖਿਆ ਸ਼ਹਿਰ, ਪ੍ਰੀਖਿਆ ਕੇਂਦਰ ਜਾਂ ਪ੍ਰੀਖਿਆ ਦੀ ਤਰੀਕ ਸਬੰਧੀ ਕਿਸੇ ਵੀ ਹਾਲਤ ਵਿਚ ਕੋਈ ਤਬਦੀਲੀ ਸਵੀਕਾਰ ਨਹੀਂ ਕਰੇਗਾ। ਬਿਹਤਰ ਹੈ ਕਿ ਉਮੀਦਵਾਰ ਇਸ ਬਾਰੇ ਬੋਰਡ ਨਾਲ ਸੰਪਰਕ ਨਾ ਕਰਨ।[/caption] [caption id="attachment_112924" align="aligncenter" width="526"]<img class="wp-image-112924 " src="https://propunjabtv.com/wp-content/uploads/2022/12/Capture-91.jpg" alt="" width="526" height="222" /> 28 ਅਤੇ 29 ਦਸੰਬਰ ਦੀਆਂ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਮੀਦਵਾਰ ਅਜੇ ਵੀ ਉਨ੍ਹਾਂ ਨੂੰ ਸੀਬੀਐਸਈ ਸੀਟੀਈਟੀ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਪ੍ਰੀਖਿਆ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ, ਅਧਿਕਾਰਤ ਵੈਬਸਾਈਟ 'ਤੇ ਜਾਓ।[/caption]