ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਲਖਣਾ ਤਪਾ ਵਿਖੇ ਇਕ ਪਿੰਡ ਦੀ ਹੀ ਇਕ ਔਰਤ ਵਲੋ ਗੁਰਦੁਆਰਾ ਬਾਬਾ ਝਾੜੂ ਸਿੰਘ ਜੀ ਵਿਖੇ ਬੀਤੀ 17 ਅਗਸਤ ਨੂੰ ਗੁਰਦੁਆਰਾ ਸਹਿਬ ਵਿਖੇ ਪਹੁੰਚ ਕੇ ਗੁਰੂ ਘਰ ਵਿਚ ਟੂਣਾ ਰੱਖਣ ਨੂੰ ਲੈਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ । ਔਰਤ ਵਲੋ ਗੁਰਦੁਆਰਾ ਸਹਿਬ ਵਿਖੇ ਆ ਇਕ ਕਾਗਜ ਜਿਸ ਤੇ ਕੋਈ ਹਿੰਦੂ ਮੱਤ ਅਨੁਸਾਰ ਕੁਝ ਲਿਖਿਆ ਹੋਇਆ ਸੀ ਰੱਖਿਆ ਅਤੇ ਫਰਾਰ ਹੋ ਗਈ ।ਇਸ ਬਾਰੇ ਗਰੂ ਘਰ ਵਿਚ ਲੱਗੇ ਸੀ, ਸੀ, ਟੀਵੀ ਕੈਮਰੇ ਵਿਚ ਉਕਤ ਔਰਤ ਦੀ ਹਰਕਤ ਕੈਦ ਹੋ ਗਈ ।
ਦੱਸਣਯੋਗ ਹੈ ਕਿ ਬੀਬੀ ਦੇ ਦੋ ਨੌਜਵਾਨ ਲੜਕੇ ਜੋ ਕੁਝ ਨਹੀ ਕਰਦੇ ਬੱਸ ਕਮਰੇ ਅੰਦਰ ਪਏ ਰਹਿੰਦੇ ਹਨ ਅਤੇ ਬੀਬੀ ਦਾ ਪਤੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ । ਉਧਰ ਜਦੋ ਉਕਤ ਔਰਤ ਤੋਂ ਸਤਿਕਾਰ ਕਮੇਟੀ ਕਮੇਟੀ ਦੇ ਸਿੰਘ ਪੁਛਗਿੱਛ ਕੀਤੀ ਤਾ ਔਰਤ ਨੇ ਕੌਈ ਠੋਸ ਜਵਾਬ ਨਹੀ ਦਿਤਾ ।ਜਿਸ ਕਾਰਨ ਸਿੱਖ ਜਥੇਬੰਦੀਆਂ ਦੇ ਆਗੂ ਭੜਕ ਗਏ ਅਤੇ ਪੁਲਿਸ ਨੂੰ ਬੁਲਾ ਲਿਆ ਉਧਰ ਜਦੋਂ ਇਸ ਸਬੰਧੀ ਥਾਣਾ ਕੱਚਾ ਪੱਕਾ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ