ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਸੀਗੋ ਵਿਖੇ ਬੀਤੀ ਲੰਘੀ ਰਾਤ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਵਿਚ ਲੱਗੀ ਭਿਆਨਕ ਅੱਗ ਵਾਲੇ ਮਾਮਲੇ ਨੇ ਉਸ ਸਮੇਂ ਨਵਾਂ ਮੌੜ ਲੈ ਲਿਆ ਜਦੋਂ ਪੁਲਿਸ ਨੇ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਖੰਗਾਲੀ। ਫੁਟੇਜ ਮੁਤਾਬਕ ਵੱਡਾ ਖੁਲਾਸਾ ਹੋਇਆਂ ਜਿਸ ਵਿੱਚ ਦੋ ਨੌਜਵਾਨ ਬੈਂਕ ਨੂੰ ਅੱਗ ਲਗਾ ਰਹੇ ਸਨ, ਪੁਲਸ ਨੇ ਨੌਜਵਾਨਾਂ ਦੀ ਤਲਾਸ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆਂ ਹੈ। ਪੁਲਸ ਕਥਿਤ ਆਰੋਪੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਦੱਸਣਾ ਬਣਦਾ ਹੈ ਕਿ 23 ਅਤੇ 24 ਫਰਬਰੀ ਦੀ ਰਾਤ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਵਿੱਚ ਅੱਗ ਲੱਗ ਗਈ ਸੀ, ਜਿਸ ਦੌਰਾਨ ਪਿੰਡ ਵਾਸੀਆਂ ਅਤੇ ਪੁਲਸ ਨੇ ਮੌਕੇ ‘ਤੇ ਪੁੱਜ ਕੇ ਫਾਇਰਬ੍ਰਿਗੇਡ ਦੀਆਂ ਗੱਡੀਆਂ ਰਾਹੀ ਅੱਗ ਬੁੱਝਾ ਦਿੱਤੀ ਸੀ। ਅੱਗ ਲੱਗਣ ਨਾਲ ਭਾਵੇ ਕਿ ਅੱਗ ਕਾਰਣ ਬੈਂਕ ਦਾ ਕਾਫੀ ਰਿਕਾਰਡ, ਫਰਨੀਚਰ ਅਤੇ ਚਾਰ ਕੰਪਿਊਟਰ ਸੜ੍ਹ ਗਏ ਹਨ। ਪ੍ਰੰਤੂ ਬੈਂਕ ਅੰਦਰ ਪਈ ਨਕਦੀ ਸੁਰੱਖਿਅਤ ਹੈ। ਉਧਰ ਪੁਲਸ ਨੇ ਬੈਕ ਪ੍ਰਬੰਧਕਾ ਦੀ ਸਿਕਾਈਤ ‘ਤੇ ਮਾਮਲੇ ਦੀ ਜਾਂਚ ਸੁਰੂ ਕੀਤੀ ਤਾਂ ਸੀ.ਸੀ.ਟੀ.ਵੀ. ਦੀ ਫੁਟੇਜ ਖੰਗਾਲੀ ਜਿਸ ਤੋਂ ਦੋ ਨੌਜਵਾਨਾਂ ਅੱਗ ਲੱਗਣ ਤੋਂ ਪਹਿਲਾਂ ਬੈਂਕ ਵਿੱਚ ਦਿਖਾਈ ਦਿੱਤੇ ਅਤੇ ਬੈਂਕ ਅੰਦਰ ਚੋਰੀ ਦੀ ਕੋਸਿਸ਼ ਵਿੱਚ ਫਰੋਲਾ ਫਰਾਲੀ ਕਰ ਰਹੇ ਸਨ।
ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਜਾਂਚ ਦੌਰਾਨ ਦੋਵੇਂ ਕਥਿਤ ਆਰੋਪੀਆਂ ਨੂੰ ਵੀ ਕਾਬੂ ਕਰ ਲਿਆ ਅਤੇ ਉਹਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h