UK census report 2021: ਇੰਗਲੈਂਡ ਤੇ ਵੇਲਜ਼ ‘ਚ ਤਾਜ਼ਾ ਜਨਗਣਨਾ ਦੇ ਅੰਕੜਿਆਂ ਮੁਤਾਬਕ, ਮੁਸਲਮਾਨਾਂ ਅਤੇ ਹਿੰਦੂਆਂ ਦੀ ਆਬਾਦੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਈਸਾਈ ਆਬਾਦੀ ਹੁਣ ਤੱਕ ਦੇ ਇਤਿਹਾਸ ‘ਚ ਸਭ ਤੋਂ ਘੱਟ ਹੈ। ਦੇਸ਼ ਵਿੱਚ ਈਸਾਈ ਆਬਾਦੀ ‘ਚ 13 ਫੀਸਦੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਜਦੋਂਕਿ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।
ਈਸਾਈਆਂ ਦੀ ਗਿਣਤੀ ਘਟੀ
ਨੈਸ਼ਨਲ ਸਟੈਟਿਸਟਿਕਸ ਦਫਤਰ (ਓਐਨਐਸ) ਨੇ ਮੰਗਲਵਾਰ ਨੂੰ ਜਨਗਣਨਾ ਦੇ ਅੰਕੜੇ ਜਾਰੀ ਕੀਤੇ। 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਇੱਥੇ 46 ਪ੍ਰਤੀਸ਼ਤ ਤੋਂ ਵੱਧ ਈਸਾਈ ਆਬਾਦੀ ਹੈ। ਜਦਕਿ 2011 ਦੀ ਮਰਦਮਸ਼ੁਮਾਰੀ ਵਿੱਚ ਇਹ ਆਬਾਦੀ 59.3 ਫੀਸਦੀ ਸੀ। ਇੰਗਲੈਂਡ ਅਤੇ ਵੇਲਜ਼ ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰ ਅੱਧੀ ਤੋਂ ਵੀ ਘੱਟ ਆਬਾਦੀ ਯਾਨੀ ਕਿ 46.2 ਫੀਸਦੀ ਲੋਕਾਂ ਨੇ ਆਪਣੇ ਆਪ ਨੂੰ ਈਸਾਈ ਦੱਸਿਆ ਹੈ। ਇਹ ਸੰਖਿਆ ਲਗਪਗ 27.5 ਮਿਲੀਅਨ ਹੈ। ਜਦੋਂ ਕਿ 2011 ਵਿੱਚ, 59.3 ਪ੍ਰਤੀਸ਼ਤ ਯਾਨੀ 33.3 ਮਿਲੀਅਨ ਲੋਕ ਈਸਾਈ ਸੀ। ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 13.1 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।
ਸਿੱਖਾਂ, ਬੋਧੀਆਂ ਅਤੇ ਯਹੂਦੀਆਂ ਦੀ ਆਬਾਦੀ ਵਿੱਚ ਮਾਮੂਲੀ ਵਾਧਾ
ਇੰਗਲੈਂਡ ਅਤੇ ਵੇਲਜ਼ ‘ਚ ਸਿੱਖ ਸਮਾਜ ਦੇ ਲਗਪਗ 4 ਲੱਖ 23 ਹਜ਼ਾਰ ਲੋਕ 2011 ਵਿੱਚ ਰਹਿੰਦੇ ਸੀ। ਇਹ ਕੁੱਲ ਆਬਾਦੀ ਦਾ ਲਗਪਗ 0.8 ਪ੍ਰਤੀਸ਼ਤ ਸੀ। ਇਸ ਵਾਰ ਮਾਮੂਲੀ ਵਾਧੇ ਨਾਲ ਇਹ ਗਿਣਤੀ 0.9 ਫੀਸਦੀ ਹੋ ਗਈ ਹੈ। 2021 ਵਿੱਚ ਸਿੱਖਾਂ ਦੀ ਆਬਾਦੀ 5 ਲੱਖ 24 ਹਜ਼ਾਰ ਦੇ ਕਰੀਬ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਬੋਧੀਆਂ ਦੀ ਆਬਾਦੀ 2011 ਵਿਚ 0.4 ਫੀਸਦੀ ਯਾਨੀ 249,000 ਸੀ, ਜੋ 2021 ਵਿਚ ਵਧ ਕੇ 0.5 ਫੀਸਦੀ ਹੋ ਗਈ ਹੈ। ਯਾਨੀ ਬੋਧੀ ਆਬਾਦੀ ਵਧ ਕੇ 273,000 ਹੋ ਗਈ ਹੈ। ਯਹੂਦੀ ਭਾਈਚਾਰਾ ਵੀ ਇੱਥੇ ਲਗਪਗ 0.5 ਫੀਸਦੀ ਰਹਿੰਦਾ ਹੈ।
ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ‘ਚ ਵਾਧਾ
ਸਰਵੇਖਣ ਮੁਤਾਬਕ ਇੰਗਲੈਂਡ ਅਤੇ ਵੇਲਜ਼ ਵਿੱਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਮਰਦਮਸ਼ੁਮਾਰੀ ਦੇ ਸਰਵੇਖਣ ਮੁਤਾਬਕ ਇੱਥੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੀ ਆਬਾਦੀ ਦੂਜੇ ਨੰਬਰ ‘ਤੇ ਹੈ। ਇਨ੍ਹਾਂ ਦੀ ਗਿਣਤੀ ਲਗਪਗ 37.2 ਫੀਸਦੀ ਹੈ। ਜਦੋਂ ਕਿ 2011 ਦੀ ਮਰਦਮਸ਼ੁਮਾਰੀ ਵਿੱਚ ਇਹ ਆਬਾਦੀ ਸਿਰਫ਼ 25.2 ਫ਼ੀਸਦੀ ਸੀ।
ਹਿੰਦੂ ਆਬਾਦੀ ਨਾਲੋਂ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵਧੀ
ਇੰਗਲੈਂਡ ਅਤੇ ਵੇਲਜ਼ ਵਿੱਚ ਮੁਸਲਮਾਨਾਂ ਦੀ ਆਬਾਦੀ ਹਿੰਦੂ ਆਬਾਦੀ ਨਾਲੋਂ ਤੇਜ਼ੀ ਨਾਲ ਵਧੀ ਹੈ। 2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇੱਥੇ ਮੁਸਲਮਾਨਾਂ ਦੀ ਆਬਾਦੀ 6.5 ਪ੍ਰਤੀਸ਼ਤ ਹੈ, ਜੋ ਲਗਭਗ 3.9 ਮਿਲੀਅਨ ਹੈ। ਜਦੋਂ ਕਿ 2011 ਦੇ ਸਰਵੇਖਣ ਵਿੱਚ ਇਹ ਆਬਾਦੀ 4.9 ਫੀਸਦੀ ਸੀ ਜੋ ਕਿ 2.7 ਕਰੋੜ ਦੇ ਕਰੀਬ ਸੀ।
ਮੁਸਲਿਮ ਆਬਾਦੀ ‘ਚ ਕਰੀਬ 1.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਜਨਗਣਨਾ ‘ਚ ਹਿੰਦੂ ਆਬਾਦੀ 1.7 ਫੀਸਦੀ ਦਰਜ ਕੀਤੀ ਗਈ ਹੈ, ਜੋ ਲਗਭਗ 10 ਲੱਖ ਹੈ। ਜਦੋਂ ਕਿ 2011 ਵਿੱਚ ਹਿੰਦੂਆਂ ਦੀ ਆਬਾਦੀ ਡੇਢ ਫੀਸਦੀ ਦੇ ਕਰੀਬ ਸੀ, ਜੋ ਕਿ 8 ਲੱਖ 18 ਹਜ਼ਾਰ ਦੇ ਕਰੀਬ ਸੀ।
ਇਹ ਵੀ ਪੜ੍ਹੋ: ਵੇਟ ਲਿਫਟਰ ਹਰਜਿੰਦਰ ਕੌਰ ਨੂੰ ਉੱਚ ਪੱਧਰ ਦੀ ਟ੍ਰੇਨਿੰਗ ਲਈ 5 ਲੱਖ ਰੁਪਏ ਦਾ ਚੈਕ ਭੇਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h