Farmer News : ਖੇਤੀ ‘ਚ ਨਵੀਆਂ ਤਕਨੀਕਾਂ ਆ ਰਹੀਆਂ ਹਨ। ਖੇਤੀ ਨੂੰ ਆਸਾਨ ਬਣਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ ‘ਚ ਖੇਤੀਬਾੜੀ ਵਿੱਚ ਡ੍ਰੋਨ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਡ੍ਰੋਨ ਖਰੀਦਣ ਲਈ ਵੱਧ ਤੋਂ ਵੱਧ 4 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾ ਰਹੀ ਹੈ। ਅਜਿਹਾ ਕਰਨ ਨਾਲ ਛੋਟੇ ਅਤੇ ਸੀਮਾਂਤ ਕਿਸਾਨ ਵੀ ਖੇਤੀ ‘ਚ ਡ੍ਰੋਨ ਦੀ ਵਰਤੋਂ ਕਰ ਸਕਣਗੇ।
ਕਿਉਂ ਕੀਤੀ ਜਾ ਰਹੀ ਕਿਸਾਨਾਂ ਦੀ ਮਦਦ :
ਦੱਸ ਦੇਈਏ ਕਿ ਦੇਸ਼ ਵਿੱਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ਕਿਸਾਨਾਂ ਲਈ ਖੇਤੀ ਮਸ਼ੀਨਰੀ ਖਰੀਦਣਾ ਇੰਨਾ ਆਸਾਨ ਨਹੀਂ ਹੈ। ਅਜਿਹੇ ‘ਚ ਕੇਂਦਰ ਸਰਕਾਰ ਅਜਿਹੇ ਕਿਸਾਨਾਂ ਦੀ ਮਦਦ ਲਈ ਅੱਗੇ ਆਈ ਹੈ। ਕਿਸਾਨਾਂ ਨੂੰ ਇਹ ਮਦਦ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਖੇਤੀ ਵਿੱਚ ਤਕਨੀਕੀ ਤੌਰ ‘ਤੇ ਪਿੱਛੇ ਨਾ ਰਹਿਣ।
40 ਫੀਸਦੀ ਤੱਕ ਸਬਸਿਡੀ :
ਡ੍ਰੋਨ ਦੀ ਅਸਲ ਕੀਮਤ ਦਾ 40% ਜਾਂ ਵੱਧ ਤੋਂ ਵੱਧ 4 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਖੇਤੀਬਾੜੀ ਮੰਤਰਾਲੇ ਦੁਆਰਾ ਸਹਿਕਾਰੀ ਕਿਸਾਨਾਂ, ਐਫਪੀਓਜ਼ ਅਤੇ ਪੇਂਡੂ ਉੱਦਮੀਆਂ ਨੂੰ ਕਸਟਮ ਹਾਇਰਿੰਗ ਸੈਂਟਰਾਂ ਰਾਹੀਂ ਪ੍ਰਦਾਨ ਕੀਤੀ ਜਾ ਰਹੀ ਹੈ।
ਖੇਤੀ ਲਈ ਡ੍ਰੋਨ ਦੀ ਵਰਤੋਂ ਕਿੰਨੀ ਲਾਹੇਵੰਦ ਹੈ :
ਕਿਸੇ ਵੀ ਫ਼ਸਲ ਵਿੱਚ ਬਿਮਾਰੀ ਦੇ ਅਚਾਨਕ ਆ ਜਾਣ ਕਾਰਨ ਛਿੜਕਾਅ ਕਰਨਾ ਅਸੰਭਵ ਸੀ ਪਰ ਇਸ ਡਰੋਨ ਤਕਨੀਕ ਨਾਲ ਇੱਕ ਵਾਰ ਵਿੱਚ ਵੱਡੇ ਰਕਬੇ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਨਾਲ ਦਵਾਈ ਅਤੇ ਸਮਾਂ ਦੋਵਾਂ ਦੀ ਬੱਚਤ ਹੋਵੇਗੀ। ਪਹਿਲਾਂ ਸਮੇਂ ਦੀ ਘਾਟ ਕਾਰਨ ਕਿਸਾਨ ਦਵਾਈ ਦਾ ਛਿੜਕਾਅ ਨਹੀਂ ਕਰ ਪਾਉਂਦੇ ਸਨ। ਜਿਸ ਕਾਰਨ ਪਹਿਲਾਂ ਤਾਂ ਕੀੜੇ-ਮਕੌੜੇ ਫ਼ਸਲਾਂ ਵਿੱਚ ਆ ਜਾਂਦੇ ਸਨ ਅਤੇ ਫ਼ਸਲਾਂ ਬਰਬਾਦ ਹੋ ਜਾਂਦੀਆਂ ਸੀ ਪਰ ਹੁਣ ਡ੍ਰੋਨ ਨਾਲ ਇੱਕ ਵਾਰ ਵਿੱਚ ਹੋਰ ਏਕੜਾਂ ਵਿੱਚ ਛਿੜਕਾਅ ਕੀਤਾ ਜਾ ਸਕਦਾ ਹੈ।
ਸਮੇਂ ਦੇ ਨਾਲ-ਨਾਲ ਹੋਵੇਗੀ ਪੈਸੇ ਦੀ ਵੀ ਬੱਚਤ :
ਇਸ ਨਾਲ ਕਿਸਾਨਾਂ ਦਾ ਸਮਾਂ ਬਚੇਗਾ। ਇਸ ਦੇ ਨਾਲ ਹੀ ਖੇਤੀ ਲਾਗਤ ਪਹਿਲਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਘੱਟ ਜਾਵੇਗੀ। ਇਸ ਦੇ ਨਾਲ ਹੀ ਫ਼ਸਲ ‘ਤੇ ਸਹੀ ਸਮੇਂ ‘ਤੇ ਸਪਰੇਅ ਕਰਨ ਅਤੇ ਡਰੋਨ ਰਾਹੀਂ ਨਜ਼ਰ ਰੱਖਣ ਨਾਲ ਫ਼ਸਲ ‘ਤੇ ਕੋਈ ਬਿਮਾਰੀ ਨਹੀਂ ਆਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h